ਇਲਾਕੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਰੋਜਗਾਰ ਦੁਆਉਣ ਵਿੱਚ ਵੀ ਪੂਰੀ ਤਰਾਂ ਯਤਨਸ਼ੀਲ ਹੈ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ
ਬਟਾਲਾ, 20 ਜੁਲਾਈ ( ਨੀਰਜ ਸ਼ਰਮਾ,ਜਸਬੀਰ ਸਿੰਘ) - ਪਿਛਲੇ ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪਲੇਸਮੈਂਟ ਸੈਲ ਦੇ ਉਪਰਾਲਿਆਂ ਸਦਕਾ ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਸਾਹਿਬ ਸਿੰਘ ਦੀ ਦੇਖਰੇਖ ਵਿੱਚ ਕਾਲਜ ਦੇ ਕੈਮੀਕਲ ਅਤੇ ਈ.ਸੀ.ਈ. ਵਿਭਾਗ ਦੇ 21 ਵਿਦਿਆਰਥੀ ਹਾਲਿਸਟਰ ਮੈਡੀਕਲ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਕਰੀਬ ਦੋ ਲੱਖ ਦੇ ਸਾਲਾਨਾ ਪੈਕੇਜ ਤੇ ਨੌਕਰੀ ਲਈ ਚੁਣੇ ਗਏ ਹਨ। ਚੋਣ ਉਪਰੰਤ ਵਿਦਿਆਰਥੀਆਂ ਨੇ ਕੰਪਨੀ ਵਿੱਚ ਆਪਣੀ ਨੌਂਕਰੀ ਨੂੰ ਜੁਆਇਨ ਵੀ ਕਰ ਲਿਆ ਹੈ।
ਇਸ ਮੌਕੇ ਚੁਣੇ ਗਏ ਵਿਦਿਆਰਥੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੰਦਲਪੁਰ ਦਾ ਰਹਿਣ ਵਾਲਾ ਹੈ ਅਤੇ ਕੈਮੀਕਲ ਇੰਜੀਨਅਰਿੰਗ ਦਾ ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਂਕਰੀ ਲਈ ਚੁਣਿਆ ਜਾਵੇ। ਅੱਜ ਉਸਦਾ ਇਹ ਸਪਨਾ ਸੱਚ ਹੋ ਗਿਆ ਹੈ। ਮਾਨ ਨਗਰ ਬਟਾਲਾ ਦੀ ਅਰਸ਼ਪ੍ਰੀਤ ਕੌਰ ਨੇ ਵੀ ਕਿਹਾ ਕਿ ਕਾਲਜ ਵਿੱਚ ਦਾਖਲੇ ਸਮੇਂ ਉਸਨੂੰ ਦੱਸਿਆ ਗਿਆ ਸੀ ਕਿ ਪਲੇਸਮੈਂਟ ਸੈਲ ਵੱਲੋਂ ਕੋਰਸ ਖਤਮ ਹੋਣ ’ਤੇ ਉਸ ਦੀ ਨੌਕਰੀ ਦਵਾ ਦਿੱਤੀ ਜਾਏਗੀ ਪਰ ਉਸ ਵੇਲੇ ਉਸਨੂੰ ਇਸ ਗੱਲ ਤੇ ਯਕੀਨ ਕਰਨਾ ਔਖਾ ਸੀ ਪਰ ਅੱਜ ਕੰਪਨੀ ਜੁਆਇਨ ਕਰਕੇ ਉਸ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਬਾਕੀ ਚੁਣੇ ਗਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਕੈਮੀਕਲ ਅਤੇ ਈ.ਸੀ.ਈ. ਵਿਭਾਗਾਂ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਕੈਮੀਕਲ ਵਿਭਾਗ ਦੇ ਇੰਚਾਰਜ ਅਤੇ ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਦੱਸਿਆ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਪਲੋਮਾ ਪਾਸ ਕਰਨ ਵਾਲੇ 100 ਫੀਸਦੀ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਵੀ ਕਈ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ ਹਨ।
ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਨੇ ਹੋਲਿਸਟਰ ਕੰਪਨੀ ਤੋਂ ਐਚ.ਆਰ. ਸਪੈਸ਼ਲਿਸਟ ਮੈਡਮ ਸਾਰਿਕਾ ਭਾਰਦਵਾਜ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਪਲੇਸਮੈਂਟ ਡਰਾਇਵ ਸੰਭਵ ਨਹੀ ਸੀ। ਪ੍ਰਿੰਸੀਪਲ ਸ੍ਰੀ ਅਜੇ ਅਰੋੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਅਿਾਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਪਲੇਸਮੈਂਟ ਸੈਲ ਅਤੇ ਸਟਾਫ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਇਲਾਕੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਦੁਆਉਣ ਵਿੱਚ ਵੀ ਪੂਰੀ ਤਰਾਂ ਯਤਨਸ਼ੀਲ ਹੈ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS