ਦੇਵਿੰਦਰ ਦੀਦਾਰ ਤੇ ਹੋਰ ਸਾਹਿਤਕ ਹਸਤੀਆਂ ਤਾਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਐੰਸ. ਡੀ. ਐੱਮ ਬਟਾਲਾ ਡਾ. ਰਾਮ ਸਿੰਘ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਬਟਾਲਾ/ਗੁਰਦਾਸਪੁਰ, 29 ਅਪ੍ਰੈਲ (ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ )
ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਪ੍ਰਿੰ. (ਡਾ.) ਐਡਵਰਡ ਮਸੀਹ ਅਤੇ ਸਰਪ੍ਰਸਤ ਭਾਸ਼ਾ ਮੰਚ ਡਾ. ਜਤਿੰਦਰ ਕੌਰ ਦੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ, ਬਟਾਲਾ ਵਿਖੇ ਪੰਜਾਬੀ ਦੇ ਨਾਮੀ ਨਿਬੰਧਕਾਰ ਤੇ ਕਹਾਣੀਕਾਰ ਦੇਵਿੰਦਰ ਦੀਦਾਰ ਦੀ ਵਿਸ਼ੇਸ਼ ਰੂ-ਬ-ਰੂ ਕਰਵਾਈ ਗਈ। ਇਸ ਰੂ-ਬ-ਰੂ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਡਾ. ਰਾਮ ਸਿੰਘ (ਪੀ.ਸੀ.ਐੱਸ.), ਐੱਸ.ਡੀ.ਐੱਮ. ਬਟਾਲਾ ਅਤੇ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ, ਸ਼੍ਰੋਮਣੀ ਪੰਜਾਬੀ ਕਵੀ ਡਾ. ਰਵਿੰਦਰ, ਪ੍ਰਸਿੱਧ ਆਲੋਚਕ ਡਾ. ਅਨੂਪ ਸਿੰਘ, ਪ੍ਰਿੰ. ਹਰਭਜਨ ਸਿੰਘ ਸੇਖੋਂ, ਡੀ.ਪੀ.ਆਰ.ਓ ਬਟਾਲਾ ਸ਼ਾਮਲ ਹੋਏ। ਸੈਂਕੜਿਆਂ ਦੀ ਸ਼ਮੂਲੀਅਤ ਵਾਲੇ ਇਸ ਸਮਾਰੋਹ ਵਿੱਚ ਕਹਾਣੀਕਾਰ ਤੇ ਨਿਬੰਧਕਾਰ ਦੇਵਿੰਦਰ ਦੀਦਾਰ ਨੇ ਆਪਣੇ ਜੀਵਨ ਸਫ਼ਰ ਨੂੰ ਬਿਆਨਣ ਦੇ ਨਾਲ-ਨਾਲ ਇਕ ਕਹਾਣੀਕਾਰ ਅਤੇ ਨਿਬੰਧਕਾਰ ਤੱਕ ਦੇ ਸੰਘਰਸ਼ਮਈ ਜੀਵਨ ਨੂੰ ਬਿਆਨ ਕੀਤਾ, ਜਿਸ ਵਿੱਚ ਹਾਜ਼ਰ ਸਰੋਤਿਆਂ ਨੇ ਵੀ ਅੰਤਰ-ਕਿਰਿਆ ਕਰਕੇ ਬਹੁਤ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਪੰਜਾਬੀ ਕਵੀ ਡਾ. ਰਵਿੰਦਰ ਵੱਲੋਂ ਦੇਵਿੰਦਰ ਦੀਦਾਰ ਦੇ ਜੀਵਨ ਅਤੇ ਰਚਨਾ ਤੇ ਡੂੰਘੀ ਝਾਤ ਪੁਆਈ ਗਈ। ਮੁੱਖ ਮਹਿਮਾਨ ਡਾ. ਰਾਮ ਸਿੰਘ ਪੀ.ਸੀ.ਐੱਸ, ਐੱਸ.ਡੀ.ਐੱਮ ਬਟਾਲਾ ਨੇ ਕਿਹਾ ਕਿ ਦੇਵਿੰਦਰ ਦੀਦਾਰ ਇਕ ਪ੍ਰੇਰਨਾਜਨਕ ਸਾਹਿਤਕ ਹਸਤੀ ਹੈ। ਇਹੋ ਜਿਹੀਆਂ ਹਸਤੀਆਂ ਨੂੰ ਸਕੂਲਾਂ/ਕਾਲਜਾਂ ਅਤੇ ਨੌਜਵਾਨ ਪੀੜ੍ਹੀ ਵਿੱਚ ਰੂ-ਬ-ਰੂ ਰਾਹੀਂ ਪੇਸ਼ ਕਰਨ ਦਾ ਭਾਸ਼ਾ ਵਿਭਾਗ, ਗੁਰਦਾਸਪੁਰ ਦਾ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਵਿੱਚ ਕੀਤਾ ਕਾਰਜ ਸ਼ਲਾਘਾਯੋਗ ਹੈ। ਮੁੱਖ ਮਹਿਮਾਨ ਡਾ. ਰਾਮ ਸਿੰਘ ਆਪਣੇ- ਆਪ ਵਿੱਚ ਹੀ ਇੱਕ ਸਾਹਿਤਕ ਹਸਤੀ ਹਨ, ਜਿਨ੍ਹਾਂ ਨੇ ਮੌਕੇ 'ਤੇ ਇੱਕ ਪ੍ਰੇਰਨਾਜਨਕ ਗੀਤ ਗਾ ਕੇ ਸਰੋਤਿਆਂ ਨੂੰ ਕੀਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਵੀ ਆਪਣੀ ਸੰਖੇਪ ਕਾਵਿ-ਰਚਨਾ ਪੇਸ਼ ਕਰਦਿਆਂ ਹਾਜ਼ਰ ਸਰੋਤਿਆਂ ਨੂੰ ਦੇਵਿੰਦਰ ਦੀਦਾਰ ਵਰਗੇ ਸਮਾਜ-ਪੱਖੀ ਲੇਖਕਾਂ ਦੀਆਂ ਸਾਹਿਤਕ ਕਿਰਤਾਂ ਦੇ ਪਾਠਕ ਬਣਨ ਵੱਲ ਪ੍ਰੇਰਿਤ ਕੀਤਾ। ਡਾ. ਅਨੂਪ ਸਿੰਘ ਅਨੁਸਾਰ ਰੂ-ਬ-ਰੂ ਦੇ ਮੁੱਖ ਨਾਇਕ ਦਵਿੰਦਰ ਦੀਦਾਰ ਇੱਕ ਅਨੁਭਵੀ ਤਜਰਬਿਆਂ ਨਾਲ ਭਰੀ ਹੋਈ ਅਮੀਰ ਹਸਤੀ ਹੈ, ਜਿਨ੍ਹਾਂ ਨੂੰ ਵਿਦਿਆਰਥੀਆਂ ਵਿੱਚ ਭਾਸ਼ਾ ਵਿਭਾਗ ਵੱਲੋਂ ਸਥਾਨਕ ਬੇਰਿੰਗ ਕਾਲਜ ਦੇ ਸਹਿਯੋਗ ਨਾਲ ਰੂਪਮਾਨ ਕਰਨਾ ਵੀ ਇੱਕ ਪ੍ਰੇਰਕ ਕਾਰਜ ਹੈ। ਸਮਾਗਮ ਦੇ ਅੰਤ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਸਾਹਿਤਕ ਹਸਤੀਆਂ, ਕਹਾਣੀਕਾਰ ਤੇ ਨਿਬੰਧਕਾਰ ਦੇਵਿੰਦਰ ਦੀਦਾਰ, ਮੁੱਖ ਮਹਿਮਾਨ ਡਾ. ਰਾਮ ਸਿੰਘ, ਐੱਸ. ਡੀ. ਐੱਮ. ਬਟਾਲਾ, ਹਰਪਾਲ ਸਿੰਘ ਸੰਧਾਵਾਲੀਆ (ਡੀ. ਈ.ਓ. ਗੁਰਦਾਸਪੁਰ)' ਡਾਕਟਰ ਅਨੂਪ ਸਿੰਘ, ਡਾ. ਰਵਿੰਦਰ ਅਤੇ ਬੇਰਿੰਗ ਕਾਲਜ ਦੇ ਪੰਜਾਬੀ ਵਿਭਾਗ ਦੇ ਸਮੂਹ ਕਾਬਲ ਸਹਾਇਕ ਪ੍ਰੋਫ਼ੈਸਰ ਸਾਹਿਬਾਨਾਂ ਨੂੰ ਸਨਮਾਨ-ਚਿੰਨ੍ਹ ਤੇ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਹਾਂਸ, ਸੁਰਿੰਦਰ ਨਿਮਾਣਾ, ਵਿਜੇ ਅਗਨੀਹੋਤਰੀ, ਸ਼ਾਇਰ ਜਾਨੂੰ' ਪ੍ਰਸ਼ੋਤਮ ਸਿੰਘ ਲੱਲੀ, ਵਰਗਿਸ ਸਲਾਮਤ, ਸਟੇਟ ਐਵਾਰਡੀ ਸਤਿੰਦਰ ਕੌਰ ਕਾਹਲੋਂ,ਬੇਰਿੰਗ ਕਾਲਜ ਤੇ ਲਾਇਬਰੇਰੀ ਇੰਚਾਰਜ, ਮੀਡੀਆ ਇੰਚਾਰਜ ਗਗਨਦੀਪ ਸਿੰਘ, ਮਾਸਟਰ ਨਵਦੀਪ ਸਿੰਘ ਚੂਹੇਵਾਲ, ਪ੍ਰਿੰ. ਹਰਭਜਨ ਸਿੰਘ ਸੇਖੋਂ, ਸ਼ਾਇਰ ਅਜੀਤ ਕਮਲ, ਡਾ. ਜਤਿੰਦਰ ਕੌਰ ਮੁਖੀ ਪੰਜਾਬੀ ਵਿਭਾਗ, ਡਾ. ਗੁਰਵੰਤ ਸਿੰਘ , ਸੁਲਤਾਨ ਭਾਰਤੀ, ਸ਼ਾਇਰ ਚੰਨ ਬੋਲੇਵਾਲੀਆ, ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸਾਹਿਬਾਨ ਆਦਿ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਪ੍ਰੋ. ਗਗਨਦੀਪ ਸਿੰਘ ਨੇ ਕੀਤਾ।
ਫੋਟੋ ਕੈਪਸ਼ਨ: ਰੂ-ਬ-ਰੂ ਸਮਾਰੋਹ ਦੇ ਨਾਇਕ ਕਹਾਣੀਕਾਰ ਦੇਵਿੰਦਰ ਦੀਦਾਰ ਨੂੰ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨ ਡਾ. ਰਾਮ ਸਿੰਘ ਐੱਸ. ਡੀ. ਐੱਮ ਬਟਾਲਾ, ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ, ਹਰਪਾਲ ਸਿੰਘ ਸੰਧਾਵਾਲੀਆ ਤੇ ਹੋਰ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
पाली जिला क्षेत्र के राजस्थान धड़कन न्यूज चैनल के रिपोर्टर प्रवीणसिंह ओड इंदिरा नगर पत्रकारिता के क्षेत्र में भी उल्लेखनीय कार्य करने वा...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बोधिसत्व, भारतरत्न, सिंबल ऑफ नॉलेज, भारत के संविधान निर्माता, वंचितों- पिछड़ो- मजदूरों व महिलाओं को उनका हक दिलाने वाले *बाबासाहेब डॉ. भीमराव...
-
----- डॉ. अंबेडकर की सोच ने बदल दी भारत की दबी-कुचली जनता की किस्मत: कटारुचक -----डॉ. अम्बेडकर के प्रयासों से भारतीय महिलाओं को समानता क...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
COMMENTS