ਕਲਾਨੌਰ 9 ਫਰਵਰੀ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ ਜਸਬੀਰ ਸਿੰਘ ) ਲੋਕ ਲਿਖਾਰੀ ਸਭਾ ਕਲਾਨੌਰ ਵੱਲੋਂ ਅੱਜ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਵਨ ਪੰਕਜ਼ ਕੋਟ ਮੀਆਂ ਸਾਹਿਬ ਦੀ ਪੁਸਤਕ 'ਹਵਾਵਾਂ ਦੇ ਬੋਲ' ਗ਼ਜ਼ਲ ਕਾਵਿ ਸੰਗ੍ਰਹਿ ਲੋਕ ਅਰਪਣ ਕੀਤੀ ਗਈ । ਇਸ ਸਮਾਗਮ ਵਿਚ ਸਰਵਸ੍ਰੀ ਮੱਖਣ ਕੁਹਾੜ, ਸੁਲਤਾਨ ਭਾਰਤੀ, ਗੁਰਮੀਤ ਸਿੰਘ ਬਾਜਵਾ, ਡਾ ਰਾਜਵਿੰਦਰ ਕੌਰ ਨਾਗਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਮੈਡਮ ਗੁਰਮਨਜੀਤ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਗੁਰਮੀਤ ਸਿੰਘ ਬਾਜਵਾ ਨੇ ਪੁਸਤਕ 'ਹਵਾਵਾਂ ਦੇ ਬੋਲ' ਤੇ ਪੇਪਰ ਪਡ਼੍ਹਿਆ ਅਤੇ ਮੱਖਣ ਕੁਹਾੜ, ਡਾ. ਰਾਜਵਿੰਦਰ ਕੌਰ ਨਾਗਰਾ ਤੇ ਸੁਲਤਾਨ ਭਾਰਤੀ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਕਿਤਾਬ ਦੇ ਹਰ ਪਹਿਲੂ ਤੇ ਨਿੱਠ ਕੇ ਵਿਚਾਰ ਪੇਸ਼ ਕੀਤੇ। ਮੱਖਣ ਕੁਹਾੜ ਨੇ ਪਵਨ ਪੰਕਜ਼ ਗ਼ਜ਼ਲ ਕਾਵਿ ਸੰਗ੍ਰਹਿ ਤੇ ਵਿਚਾਰ ਪੇਸ਼ ਕਰਦਿਆਂ ਪਵਨ ਪੰਕਜ਼ ਤੇ ਗੁਰਮੀਤ ਸਿੰਘ ਬਾਜਵਾ ਨੂੰ ਵਧਾਈ ਦਿੱਤੀ। ਮੱਖਣ ਕੁਹਾੜ ਨੇ ਕਿਹਾ ਕਿ ਪਵਨ ਪੰਕਜ਼ ਦੀ ਪੁਸਤਕ 'ਹਵਾਵਾਂ ਦੇ ਬੋਲ' 'ਤੇ ਗੁਰਮੀਤ ਸਿੰਘ ਬਾਜਵਾ ਵੱਲੋਂ ਪਡ਼੍ਹਿਆ ਗਿਆ ਪੇਪਰ ਸੱਚਮੁੱਚ ਹੀ ਪੁਸਤਕ ਦਾ ਸਮਤੋਲ ਆਲੋਚਨਾਤਮਕ ਵਿਸ਼ਲੇਸ਼ਣ ਹੈ। ਪਵਨ ਪੰਕਜ਼ ਦਾ ਇਹ ਦੂਸਰਾ ਗ਼ਜ਼ਲ ਕਾਵਿ- ਸੰਗ੍ਰਹਿ ਵਿਦੇਸ਼ ਦੀ ਧਰਤੀ ਤੇ ਕਠਨ ਮਿਹਨਤ ਦੌਰਾਨ ਫੁਰਸਤ ਦੇ ਪਲਾਂ ਦੀ ਨਿਰੰਤਰ ਕਾਵਿ ਸਾਧਨਾ ਹੈ। ਡਾ. ਰਾਜਵਿੰਦਰ ਕੌਰ ਨਾਗਰਾ ਨੇ ਕਿਹਾ ਕਿ ਪਵਨ ਪੰਕਜ਼ ਦੀਆਂ ਗ਼ਜ਼ਲਾਂ ਦਾ ਵਿਸ਼ਾ ਵਾਤਾਵਰਣਿਕ, ਰਾਜਨੀਤਕ ਤੇ ਸਮਾਜਿਕ ਸਰੋਕਾਰਾਂ ਦੇ ਧਰਾਤਲ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹਾਜ਼ਰ ਕਵੀਆਂ ਜਸਵੰਤ ਹਾਂਸ, ਸੁਲਤਾਨ ਭਾਰਤੀ, ਰਾਜਿੰਦਰ ਸਿੰਘ ਰਾਜ ਕਲਾਨੌਰ, ਓਮ ਪ੍ਰਕਾਸ਼ ਭਗਤ, ਪ੍ਰਸ਼ੋਤਮ ਸਿੰਘ ਲੱਲੀ ਰਿਟਾਇਰਡ ਕਮਾਂਡੈਂਟ, ਰਮੇਸ਼ ਕੁਮਾਰ ਜਾਨੂੰ ਨੇ ਆਪਣੀਆਂ ਕਵਿਤਾਵਾਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਪਵਨ ਪੰਕਜ਼ ਦੇ ਦੋਸਤਾਂ ਗੁਰਮੀਤ ਸਿੰਘ ਕੋਟ ਮੀਆਂ ਸਾਹਿਬ, ਅਰੁਨ ਕੁਮਾਰ ਨੇ ਵੀ ਪਵਨ ਪੰਕਜ਼ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਪੱਡਾ, ਇੰਸਪੈਕਟਰ ਜਗਦੀਸ਼ ਸਿੰਘ, ਬਲਜੀਤ ਸਿੰਘ ਸਿੱਧੂ, ਸਚਿਨ ਮਹਾਜਨ, ਚਰਨਜੀਤ ਸਿੰਘ ਚੰਦ , ਕਪੂਰ ਸਿੰਘ ਘੁੰਮਣ, ਬਲਵੰਤ ਸਿੰਘ, ਮਨੋਹਰ ਲਾਲ, ਸਤਨਾਮ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਦੀਪ ਸਿੰਘ ਹਾਜ਼ਰ ਸਨ
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
कडींसौड।।विद्यालय को स्मार्ट क्लास संचालन हेतु टीएचडीसी सेवा द्वारा स्मार्ट टीवी सोलर पैनल सहित उपलब्ध कराया गया है। विद्यालय मे...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
हिंदू नव वर्ष 2080 के शुभ अवसर पर खडं थौलधार स्वयंसेवक संघ ने किया कार्यक्रम आयोजित।। मैडंखाल।। हिन्दू नववर्ष नव संवत्सर 2080 के...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
जन समस्याओं के निस्तारण को लेकर जनता मिलन कार्यक्रम।। टिहरी।। जिलाधिकारी डॉ.सौरभ गहरवार द्वारा कार्यालय कक्ष में जनता की समस्याए...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
पुलिस का सहयोग करने वाले डिजिटल वालंटियर्स को प्रशस्ति पत्र प्रदान कर किया सम्मानित। टिहरी।।बरिष्ठ पुलिस अधीक्षक टिहरी श्री नवनी...
COMMENTS