ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ ਨੂੰ ਜੋੜਦੀ ਲਿੰਕ ਸੜਕ ਤੇ ਸਥਿਤ ਡੇਰਾ ਸੰਤ ਸਰਹਾਲਾ ਵਿਖੇ ਜਗਤਗੁਰੂ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਦਾ 525 ਵਾਂ ਜਨਮ ਦਿਹਾੜਾ 7 ਸਤੰਬਰ ਦਿਨ ਸ਼ਨੀਵਾਰ ਨੂੰ ਗੱਦੀ ਨਸ਼ੀਨ ਸ੍ਰੀ 108 ਮਹਾਂਮੰਡਲੇਸ਼ਵਰ ਸੁਆਮੀ ਕਿਰਪਾਲ ਦਾਸ ਜੀ ਸਰਹਾਲਾ ਵਾਲਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮਹੰਤ ਹਿੰਮਤ ਪ੍ਰਕਾਸ਼ ਜੀ ਸਰਹਾਲੇ ਵਾਲਿਆਂ ਨੇ ਦੱਸਿਆ ਕਿ ਇਸ ਸ਼ੁਭ ਦਿਹਾੜੇ ਤੇ ਡੇਰੇ ਵਿਖੇ ਚੱਲ ਰਹੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿਚ ਸੰਤ, ਮਹਾਂਪੁਰਸ਼ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।।
ਕੈਪਸਨ: ਡੇਰਾ ਸੰਤ ਸਰਹਾਲਾ ਵਿਖੇ ਮਨਾਏ ਜਾਣ ਵਾਲੇ ਬਾਬਾ ਸ੍ਰੀ ਚੰਦ ਜੀ ਦੇ525 ਵੇਂ ਜਨਮ ਦਿਹਾੜੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਆਮੀ ਕਿਰਪਾਲ ਦਾਸ ਜੀ ਸਰਹਾਲਾ ਵਾਲੇ ਤੇ ਮਹੰਤ ਹਿੰਮਤ ਪ੍ਰਕਾਸ਼ ਜੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS