ਮੱਧਕਾਲ ਵਿੱਚ ਭਗਤੀ ਲਹਿਰ ਦਾ ਬੜਾ ਵੱਡਾ ਯੋਗਦਾਨ ਹੈ! ਕਿਉਂਕਿ ਭਗਤੀ ਲਹਿਰ ਨੇ ਸਮਾਜ ਵਿੱਚ ਆਈ ਖੜੋਤ. ਜਿਵੇ ਕੇ ਜਾਤ-ਪਾਤ,ਛੂਹਾ-ਛੂਤ,
ਨਸਲੀ ਵਤਕਰਾ,ਸਮਾਜਿਕ ਅਰਾਜਕਤਾ ਨੂੰ ਸੱਚੀ-ਸੁਚੀ ਕਿਰਤ,ਹਿਰਦੇ ਦੀ ਸੁੱਧਤਾ,ਤੇ ਪਰਮਾਤਮ
ਗਿਆਨ ਰਾਹੀ ਰਵਾਨਗੀ ਵਾਲੇ ਪਾਸੇ ਤੋਰਿਆ! ਇਸ ਲਹਿਰ ਕਰਕੇ ਸਮਾਜ ਅੰਦਰ ਨਫ਼ਰਤ ਦੇ ਦਰਵਾਜੇ ਬੰਦ ਹੋਣੇ ਸੁਰੂ ਹੋੲੇ ਤੇ ਮਾਨਵਤਾਵਾਦੀ ਕਦਰਾ-ਕੀਮਤਾ ਦਾ ਆਗਾਜ਼ ਹੋਣਾ ਸੁਰੂ ਹੋਇਆ!
ਮੱਧਕਾਲ ਅੰਦਰ ਬਹੁਤ ਸਤਕਾਰਿਤ ਹਸਤੀਆ ਨੇ ਜਨਮ ਲਿਆ!ਉਹਨਾ ਵਿੱਚੋਂ ਮਹਾਨ ਹਸਤੀ,ਮਹਾਨ ਰੂਹ ਸਤਿਕਾਰਯੋਗ ਭਗਤ ਰਵਿਦਾਸ ਜੀ ਇੱਕ ਹਨ.
ਜਿਹਨਾ ਨੇ ਸੱਚੀ ਸੁਚੀ ਕਿਰਤ ਰਾਹੀ ਰੱਬੀ ਪ੍ਰੇਮ ਨੂੰ ਸਤਿਵਾਦੀਆ ਦੀ ਸੰਗਤ ਕਰਕੇ ਲੋਕਾਈ ਸਾਹਮਣੇ ਪ੍ਰਗਟ ਕੀਤਾ! ਉਹਨਾ ਦੀ ਇਸ ਵਿਚਾਰਧਾਰਾ ਅੱਗੇ ਸਮੇ ਦੀ ਹਾਕਮ ਸ਼੍ਰੇਣੀ ਤੇ ਪੁਰੋਹਿਤ ਵਰਗ ਨੂੰ ਝੁਕਣਾ ਪਿਆ!
ਭਗਤ ਰਵਿਦਾਸ ਜੀ ਉਹ ਯੁੱਗ ਪੁਰਸ ਹਨ
ਜਿਹਨਾ ਨੇ ਬੇ-ਝੱਝਕ ਅਪਣੀ ਜੀਵਨ ਯਾਤਰਾ ਨੂੰ,ਅਪਣੇ ਕਿੱਤੇ ਨੂੰ,ਆਪਣੀ ਜਾਤ ਨੂੰ ਜੋ ਪੁਰੋਹਿਤ ਵਰਗ ਤੇ ਹਾਕਮ ਸ਼੍ਰੇਣੀ ਵੱਲੋ ਠੋਸੀ ਗਈ ਸੀ! ਉਸਨੂੰ ਬਾਣੀ ਰਾਹੀ ਸਾਡੇ ਨਾਲ ਸਾਝਾ ਕੀਤਾ! ਭਗਤ ਜੀ ਫੁਰਮਾਣ ਕਰਦੇ ਹਨ.
ਮੇਰੀ ਜਾਤ ਕੁੰਟ ਬਾਂਢਲਾ ਢੋਰ ਢੋਵੰਤਾ,
ਨਿਤਹਿ ਬਨਾਰਸੀ ਆਸ ਪਾਸਾ॥
ਸਮਾਜ ਦਾ ਨਜਰੀਆ ਅਜਿਹਾ ਬਣ ਚੁੱਕਾ ਸੀ! ਕਿ ਪਸੂ ਢੋਣ ਵਾਲੇ ਨੂੰ,ਜੁੱਤੀਆਂ ਗੰਢਣ ਵਾਲੇ ਨੂੰ ਨੀਵੀ ਜਾਤ ਦਾ ਮਨੁੱਖ ਅੈਲਾਨ ਕੇ ਉਸ ਵਿੱਚੋਂ ਮਨੁੱਖਤਾ ਨੂੰ ਮਾਰ ਦਿੱਤਾ ਗਿਆ ਸੀ!
ਪਰ ਭਗਤ ਰਵਿਦਾਸ ਜੀ ਨੇ ਅਪਣੀ ਕਿਰਤ ਵਿੱਚ ਇੰਨੇ ਵਿਅਸਤ ਹੋ ਗੲੇ ਕਿ ਉਹਨਾ ਦਾ ਕਿੱਤਾ ਉਹਨਾ ਦੀ ਭਗਤੀ ਬਣ ਗਿਆ, ਭਗਤ ਜੀ ਜੁੱਤੀਆਂ ਗੰਢਦੇ,ਚੰਮ ਦਾ ਕੰਮ ਕਰਦੇ, ਚੰਮ ਤੋ ਉਪਰ ਉੱਠ ਗੲੇ.
ਦੁਨੀਆ ਦੀ ਇਹ ਵੀ ਹਕੀਕਤ ਹੈ ਕਿ ਜਿਨ੍ਹਾਂ ਚਿਰ ਮਨੁੱਖ ਚੰਮ ਨਾਲ ਜੁੜਿਆ ਹੈ.ਉਹਨਾਂ ਚਿਰ ਉਸਦੇ ਦੇ ਅੰਦਰ ਸਦਗੁਣ ਮਨਫੀ ਹੁੰਦੇ ਹਨ. ਉਸਦੇ ਲਈ ਸਮਾਜ,ਰੱਬ,ਪ੍ਰੇਮ.ਮਾਨਵਤਾ.ਦਰਿਆ-ਦਲੀ.ਸਬਰ- ਸੰਤੋਖ ਆਦਿ ਉਤਮ ਗੁਣ ਪੈਦਾ ਨਹੀ ਹੋ ਸਕਦੇ!ਉਸਦੀਆਂ ਲੋੜਾਂ ਉਸਦੀ ਪੂਰਤੀ ਬਣ ਜਾਦੀਆਂ ਹਨ ਤੇ ਜੀਵਨ ਇੱਕ ਸੀਮਾ ਅੰਦਰ ਕੈਦ ਹੋ ਕੇ ਰਹਿ ਜਾਦਾ ਹੈ!ਪਰ ਜਦੋਂ ਇਨਸਾਨ ਚੰਮ ਤੋ ਉਪਰ ਉਠ ਕੇ ਸੋਚਦਾ ਹੈ!ਤੇ ਉਸਨੂੰ ਅਨੰਤ ਗਿਆਨ ਦੀ ਸੋਝੀ ਆਉਣੀ ਸੁਰੂ ਹੋ ਜਾਦੀ ਹੈ.ਜਿਸ ਨਾਲ ਸਮਾਜ ਉਸਦਾ ਪਰਿਵਾਰ ਬਨਣਾ ਸੁਰੂ ਹੋ ਜਾਂਦਾ ਹੈ!ਇਥੋ ਹੀ ਸੱਚੇ ਭਗਤ,ਸੰਤ.ਮਹਾਪੁਰਖ ਤੇ ਰਹਿਬਰ ਦਾ ਜਨਮ ਹੁੰਦਾ ਹੈ!ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਚੰਮ ਤੋ ਉਪਰ ਉਠ ਕੇ ਪੁਰੋਹਿਤ ਵਰਗ ਦੇ ਰੱਬ ਨੂੰ ਕਣ-ਕਣ ਵਿੱਚ ਦੱਸਦੇ ਹਨ!
ਸਰਬੇ ੲੇਕ ਅਨੇਕੈ ਸੁਆਮੀ
ਸਭ ਘਟ ਭੋਗੁਵੈ ਸੋਈ॥
ਕਹਿ ਰਵਿਦਾਸ ਹਾਥ ਪੈ ਨੈਰੇ
ਸਹਜੇ ਹੋਇ ਸੁ ਹੋਈ ॥
ਭਗਤ ਜੀ ਬਚਨ ਕਰਦੇ ਹਨ.ਕੇ ਜੇ ਉਹ ਪਰਮਾਤਮਾ ਨਿਰਗੁਣ ਸਰੂਪ ਹੈ ਤਾ ਉਹ ਸਰਗੁਣ ਸਰੂਪ ਵੀ ਹੈ.ਕਿਸੇ ਹੱਦ ਬੰਦੀ.ਘੇਰੇ ਜਾ ਸੀਮਾ ਵਿੱਚ ਨਹੀ.ਉਸ ਪਰਮਾਤਮਾ ਦਾ ਅਹਿਸਾਸ ਸਾਡੇ ਹੱਥ ਤੋ ਵੀ ਨੇਰੇ ਹੈ.ਪਰ ਇਸ ਅਹਿਸਾਸ ਨੂੰ ਮਾਨਣ ਲਈ ਸਹਜ ਅਵਸਥਾ ਵਿੱਚੋਂ ਗੁਜਰਨਾ ਪੈਂਦਾ ਹੈ.
ਭਗਤ ਜੀ ਦਾ ਰੱਬ ਬਾਰੇ ਨਜਰੀਆ ਬਹੁਤ ਪ੍ਰਭਾਵਸਾਲੀ ਹੈ.ਭਗਤ ਜੀ ਨੇ ਦੋਹਾ ਸਰੂਪਾ ਰਾਹੀ ਪਰਮਾਤਮ ਖਿਆਲ ਸਾਡੇ ਤੱਕ ਬਾਣੀ ਰਾਹੀ ਪੁੱਜਦਾ ਕੀਤੇ ਹਨ. ਜੋ ਆਪਣੇ ਆਪ ਵਿੱਚ ਵਿਲੱਖਣ ਹਨ.
ਭਗਤ ਜੀ ਬਚਨ ਕਰਦੇ ਹਨ ਕਿ ਪਰਮਾਤਮਾ ਕਰਮ- ਕਾਡ ਤੇ ਨਹੀ ਰੀਝਦਾ.ਅਤੇ ਨਾ ਹੀ ਉਸਨੂੰ ਕਿਸੇ ਵਸਤੂ ਦੀ ਭੁੱਖ ਹੈ. ਨਾ ਹੀ ਰੱਬ ਕਿਸੇ ਦੇ ਬਾਪ ਦੀ ਜੱਦੀ ਮਲਕੀਅਤ ਹੈ! ਉਹ ਤਾ ਸਿਰਫ ਪ੍ਰੇਮ ਦਾ ਭੁੱਖਾ ਹੈ. ਭਗਤ ਬਚਨ ਕਰਦੇ ਹਨ!
ਜੇ ਪਰਮਾਤਮਾ ਤੂ ਪਹਾੜ ਹੋਵੈ ਤਾ ਮੈ ਮੋਰ ਬਣ ਕੇ ਤੇਰੇ ਤੇ ਬੈਠ ਕੇ ਤੇਰੇ ਗੁਣ ਗਾਵਾ. ਜੇ ਤੂ ਚੰਦ ਬਣੇ ਤੇ ਮੈ ਚਕੌਰ ਬਣਾ. ਜੇ ਤੂ ਦੀਵਾ ਹੋਵੇ ਤਾ ਮੈ ਵੱਟੀ ਬਣਾ। ਸੱਚੀ ਪ੍ਰੀਤ ਤਾ ਪਰਮਾਤਮਾ ਸਾਡੇ ਤੇਰੇ ਨਾਲ ਹੀ ਹੈ!
ਸਾਚੀ ਪ੍ਰੀਤ ਹਮ ਤੁਮ ਸੁ ਜੋਰੀ॥
ਤੁਮ ਸੁ ਜੋਰਿ ਅਵਰ ਸੰਗਿ ਤੋਰੀ॥
ਜਦੋ ਤੋ ਪਰਮਾਤਮਾ ਸਾਡੀ ਪ੍ਰੀਤ ਤੇਰੇ ਨਾਲ ਜੁੜ
ਗਈ. ਉਦੋ ਤੂ ਹੋਰਾ ਨਾਲੋ ਟੁੱਟ ਗਈ.
ਭਗਤ ਜੀ ਦੇ ਇਸ ਰੱਬੀ ਪ੍ਰੇਮ ਨੇ ਪੁਰੋਹਿਤ ਦੇ ਕਰਮ-ਕਾਂਡ.ਧਰਮ-ਕਰਮ ਤੇ ਜਾਤੀਵਾਦ ਨੂੰ ਬੁਰੀ ਤਰਾਂ ਲਤਾੜਿਆ.ਭਗਤ ਜੀ ਦਾ ਨਿਰਣਾ ਹੈ ਕੇ ਸਤਪੁਰਸ਼ ਜਾ ਸਤਵਾਦੀਆ ਦੀ ਸੰਗਤ ਤੋ ਬਿਨਾ ਰੱਬੀ ਪ੍ਰੇਮ ਨਹੀ ਉਪਜ ਸਕਦਾ.
ਸਾਧਸੰਗਤ ਬਿਨਾ ਭਾਉ ਨਹੀ ਉਪਜੇੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
ਪ੍ਰੇਮ ਤੋ ਬਿਨਾ ਸੱਚੀ ਭਗਤੀ ਨਹੀ ਹੋ ਸਕਦੀ! ਰੱਬੀ ਸੰਗਤ ਤਾ ਇਰੰਡ ਵਰਗੇ ਨੀਵੈ ਰੁੱਖ ਨੂੰ ਚੰਦਨ ਦੀ ਸੁਗੰਧੀ ਵਰਗਾ ਬਣਾ ਦੇੰਦੀ ਹੈ! ਕਿਉਂਕਿ ਸੰਗਤ ਰਾਕਸ਼ਬੁੱਧੀ ਵਾਲੇ ਮਨੁੱਖ ਅੰਦਰ ਦੈਵੀ ਗੁਣ ਭਰ ਪਰਮ ਮਨੁੱਖ ਬਣਾ ਦੇੰਦੀ ਹੈ!ਭਗਤ ਜੀ ਬਚਨ ਕਰਦੇ ਹਨ ਕੇ ਪਰਮਾਤਮਾ ਮੈਨੂੰ ਅਪਣੀ ਸੰਗਤ ਵਿੱਚ ਇਸ ਤਰ੍ਹਾਂ ਜੋੜ ਕੇ ਰੱਖ ਜਿਵੇ ਮੱਖੀਆ ਸਹਿਦ ਦੇ ਛੱਜੇ ਨਾਲ ਜੁੜੀਆਂ ਰਹਿੰਦੀਆ ਹਨ. ਭਗਤ ਜੀ ਬਚਨ ਕਰਦੇ ਹਨ.
ਸਾਧਸੰਗਤਿ ਮਿਲਿ ਰਹੀਅੈ ਮਾਧਉ .
ਜੈਸੇ ਮਧੁਪ ਮਖੀਰਾ ॥
ਦਰਅਸਲ ਸੰਗਤ ਵਿੱਚੋਂ ਪੈਦਾ ਹੋਇਆ ਪ੍ਰੇਮ ਰੱਬ ਦੇ ਘਰ ਦੀ ਪਹੁੰਚ ਹੈ!ਪਰ ਇਸ ਵਿੱਚ ਅਹੰਕਾਰ ਰੁਕਾਵਟ ਹੈ!
ਜਬ ਹਮ ਹੋਤੇ ਤਬ ਤੂ ਨਾਹੀ
ਅਬ ਤੂਹੀ ਮੈ ਨਾਹੀ ॥
ਜਿਹਨਾਂ ਚਿਰ ਅਹੰਕਾਰ ਹੈ.ਉਹਨਾਂ ਚਿਰ ਪਰਮਾਤਮ ਗਿਆਨ ਨਹੀ ਤੇ ਜਦੋ ਅਹੰਕਾਰ ਟੁੱਟਦਾ ਹੈ.ਤਾ ਪ੍ਰੇਮ ਇਨਸਾਨ ਦੀ ਸਖਸੀਅਤ ਦੇ ਰੋਮ-ਰੋਮ ਵਿੱਚ,ਕਿਰਤ.ਬਿਰਹਾ.ਹਿਰਦੇ ਦੀ ਸੁਧਤਾ.ਨਿਰਮਲ ਜੀਵਨ ਤੇ ਸਦਗੁਣਾ ਨੂੰ ਤਰਜੀਹ ਦੇਂਦਾ ਹੈ. ਪਰਮਾਤਮਾ ਦੀ ਨਿਗਾਹ ਵਿੱਚ ਉਹ ਸਖਸ ਨੀਵੈ ਤੋ ਉੱਚਾ ਹੋ ਜਾਦਾ ਹੈ. ਭਗਤ ਜੀ ਫੁਰਮਾਉਦੇ ਹਨ.
ਅੈਸੀ ਲਾਲ ਤੁਝ ਬਿਨੁ ਕਉਨੁ ਕਰੈ.
ਗਰੀਬ ਨਿਵਾਜੁ ਗੁਸਾਈਆ ਮੇਰਾ.
ਮਾਥੈ ਛਤਰ ਧਰੈ॥
ਅੈ ਪਰਮਾਤਮਾ ਅਜਿਹੀ ਮਿਹਰ ਤੇਰੇ ਤੋ ਬਿਨਾਂ ਕੌਣ ਕਰ ਸਕਦਾ ਹੈ। ਗਰੀਬਾ ਨੂੰ ਮਾਣ ਦੇਣ ਵਾਲੇ ਪ੍ਰਭੂ ਤੂ ਜਿਹਨਾ ਦੇ ਸਿਰ ਤੇ ਰਹਿਮਤਾ ਦੇ ਛਤਰ ਝੁਲਾ ਦੇੰਦਾ ਹੈ.ਉਹਨਾਂ ਦੀ ਜਿੰਦਗੀ ਗਮਾ ਤੋ ਰਹਿਤ ਹੋ ਜਾਦੀ ਹੈ!
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨਾ ਮਾਲ॥
ਖਉਫੁ ਨ ਖਤਾ ਨ ਤਰਸੁ ਜਵਾਲ॥
ਭਗਤ ਜੀ ਫੁਰਮਾਉਦੇ ਨੇ ਕਿਰਤ ਵਿੱਚੋਂ ਉਪਜੇ ਰੱਬੀ ਪ੍ਰੇਮ ਨੂੰ ਜਦੋ ਸੰਗਤ ਰਾਹੀ ਪ੍ਰਾਪਤ ਕੀਤਾ ਜਾਦਾ ਹੈ ਤਾ ਇਨਸਾਨ ਦੀ ਆਤਮਿਕ ਅਵਸਥਾ ਉਸ ਅਸਥਾਨ ਤੇ ਵਾਸ ਕਰਦੀ ਹੈ. ਜਿਥੇ ਦੁਖ-ਚਿੰਤਾ. ਮਾਨਸਿਕ ਘਬਰਾਹਟ. ਦੋਸ਼.ਪਾਪ.ਡਰ ਤੇ ਆਲਸ ਸਭ ਖਤਮ ਹੋ ਜਾਦੇ ਹਨ! ਆਤਮਿਕ ਜੀਵਨ ਗਮਾ ਰਹਿਤ ਹੋ ਕੇ ਚੜ੍ਹਦੀ ਕਲਾ ਨਾਲ ਜੀਵਨ ਦਾ ਆਨੰਦ ਮਾਣਦਾ ਹੈ.
ਸੋ ਭਗਤ ਰਵਿਦਾਸ ਜੀ ਦਾ ਭਗਤੀ ਮਾਰਗ.ਕਰਮ-ਕਾਡਾਂ ਨੂੰ ਤਿਆਗ ਕੇ ਹਿਰਦੇ ਦੀ ਨਿਰਮਲ ਭਾਵਨਾ ਤੇ ਹੱਕ-ਸੱਚ ਦੀ ਕਿਰਤ ਰਾਹੀ ਪਾਖੰਡਬਾਜੀ ਤੇ ਮਿਥਿਆਚਾਰ ਤੋ ਦੂਰ ਕਰਕੇ ਪਰਮਾਤਮ ਘਰ ਦੀ ਰਾਹਦਾਰੀ ਪ੍ਰਦਾਨ ਕਰਦਾ ਹੈ!
. ਧੰਨਵਾਦ ਸਹਿਤ
ਮਨਦੀਪ ਸਿੰਘ ਅਬਦਾਲ ਪ੍ਰਚਾਰਕ
ਧਰਮ ਪ੍ਰਚਾਰ ਕਮੇਟੀ
ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ਼੍ਰੀ ਅੰਮ੍ਰਿਤਸਰ ਸਾਹਿਬ
9888417892
[Important News]$type=slider$c=4$l=0$a=0$sn=600$c=8
अधिक खबरे देखे .
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
-
डिप्टी कमिश्नर पठानकोट ने दिया शहर निवासियों को ज़रूरी निर्देश पठानकोट, 8 मई (दीपक महाजन)- श्री आदित्य उप्पल, डिप्टी कमिश्नर, पठानकोट ने ज...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
खाद्य पदार्थों एवं अन्य आवश्यक वस्तुओं की जमाखोरी एवं कालाबाजारी के बारे में सूचना देने के लिए दिए गए मोबाइल नंबरों पर संपर्क किया जा सकता ...
-
टिहरी गढ़वाल।।(सू.वि.) जिलाधिकारी टिहरी मयूर दीक्षित की अध्यक्षता में मंगलवार को जिला दिव्यांग पुर्नवास केन्द्र टिहरी की जिला प्रबन्धन समित...
-
टिहरी गढ़वाल (सू.वि.) आज शुक्रवार को जिलाधिकारी टिहरी गढ़वाल की अध्यक्षता में जिला स्तरीय समीक्षा समिति एवं जिला सलाहकार समिति की त्रैमासिक ...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
सोनभद्र। उ०प्र०उध्योग व्यापार प्रतिनिधि मण्डल के वरिष्ठ प्रदेश उपाध्यक्ष व प्रमुख व्यापारी रतनलाल गर्ग उम्र 82 का आज प्रातः 8.15 बजे स्वर्...
-
थत्युड़।।(सू.वि.) मुख्य विकास अधिकारी डॉ.अभिषेक त्रिपाठी ने बुधवार को विभिन्न क्षेत्रों का स्थलीय निरीक्षण किया। राजकीय महाविद्यालय थत्यूड़ ...
-
संस्कृत भाषा को जीवन में उतारने का संकल्प - डाॅ० रामभूषण बिजल्वाण। देहरादून। संस्कृत भारती देहरादून शाखा के तत्वावधान में दून विश्वविद्यालय ...
COMMENTS