ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ
ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕਰੇ
ਸੰਗਰੂਰ,20-ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਵਲੋਂ ਅੱਜ "ਸੰਵਿਧਾਨ ਕੇ ਸਨਮਾਨ ਮੇ ਬੀ ਐਸ ਪੀ ਮੈਦਾਨ ਮੇ" ਦੇ ਨਾਹਰੇ ਨਾਲ ਆਪ ਆਗੂ ਵਲੋਂ ਕੀਤੀ ਸੰਵਿਧਾਨ ਵਿਰੋਧੀ ਟਿੱਪਣੀ ਅਤੇ ਉਸੇ ਆਪ ਆਗੂ ਨੂੰ ਬਰਖਾਸਤ ਨਾ ਕਰਨ ਖਿਲਾਫ ਵਿਸ਼ਾਲ ਰੋਸ਼ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਖੁਦ ਸਾਇਕਲ ਚਲਾਕੇ ਕੀਤੀ। ਸੈਂਕੜੇ ਗੱਡੀਆਂ, ਮੋਟਰਸਾਈਕਲਾਂ ਦਾ ਕਾਫ਼ਲਾ ਸਵੇਰੇ ਤੋਂ ਹੀ ਪੁਲਿਸ ਲਾਈਨ ਅੱਗੇ ਇਕੱਠ ਹੋਇਆ ਤੇ ਭਰ ਦੁਪਹਿਰ ਨੂੰ ਬਰਨਾਲਾ ਚੌਕ- ਬੱਸ ਸਟੈਂਡ ਵੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ , ਮਿਲਕ ਪਲਾਂਟ ਤੋਂ ਹੁੰਦਾ ਡਰੀਮ ਲੈਂਡ ਕੋਲੋਨੀ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਲਈ ਬੈਠ ਗਿਆ। ਕਾਫ਼ਲੇ ਦਾ ਵਿਸ਼ਾਲ ਇਕੱਠ ਨੀਲੇ-ਪੀਲੇ ਝੰਡਿਆਂ ਨਾਲ ਸਜਿਆ ਹੋਇਆ ਸੀ ਤੇ ਅਕਾਸ਼ ਗੂੰਜਦੇ ਨਾਹਰੇ ਲੱਗ ਰਹੇ ਸਨ।
ਇਸ ਮੌਕੇ ਸ ਗੜ੍ਹੀ ਨੇ ਸੰਬੋਧਨ ਹੁੰਦੇ ਕਿਹਾ ਕਿ ਕਾਂਗਰਸ ਭਾਜਪਾ ਨੇ ਅਨੁਸੂਚਿਤ ਜਾਤਾ ਤੇ ਪੱਛੜੇ ਵਰਗਾ ਲਈ ਗੈਰਪੰਥਕ, ਅਪਵਿੱਤਰ ਤੇ ਹਰਾਮੀ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ-ਪਛੜੇ ਵਰਗਾ ਵਿਰੋਧੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਓਥੇ ਹੀ ਆਪ ਆਗੂ ਦੀ ਸੰਵਿਧਾਨ ਵਿਰੋਧੀ ਟਿਪਣੀ ਨੇ ਆਪ ਪਾਰਟੀ ਦੀ ਭਗਵਾਂਧਾਰੀ ਸੋਚ ਦਾ ਮੁਜ਼ਾਹਰਾ ਕੀਤਾ ਹੈ। ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਆਪ ਦੀ ਅਨਮੋਲ ਗਗਨ ਮਾਨ ਨੂੰ ਦਲਿਤਾਂ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ, ਆਪ ਨੇ ਬਰਖਾਸਤ ਨਹੀਂ ਕੀਤਾ ਹੈ। ਬਸਪਾ ਪੂਰੇ ਪੰਜਾਬ ਵਿੱਚ ਦਲਿਤਾਂ ਪੱਛੜੇ ਵਰਗਾਂ ਦੇ ਸਨਮਾਨ ਵਿਚ ਅੰਦੋਲਨ ਛੇੜ ਚੁੱਕੀ ਹੈ ਜੋਕਿ ਸੰਗਰੂਰ ਮਾਰਚ ਇਸ ਲੜੀ ਦਾ ਤੀਜਾ ਪ੍ਰੋਗਰਾਮ ਹੈ।
ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੌਥਾ ਪ੍ਰੋਗਰਾਮ ਵਿਸ਼ਾਲ ਮੋਟਰ ਸਾਈਕਲ ਰੈਲੀ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਹੋਵੇਗੀ। ਓਹਨਾ ਕਿਹਾ ਸਰਕਾਰ ਨੂੰ ਪੰਜਾਬੀਆਂ ਦੀ ਸਿਹਤ ਰੁਜ਼ਗਾਰ ਸਹੂਲਤਾਂ ਦਿੰਦੇ ਹੋਏ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸ਼੍ਰੀ ਗੁਰਲਾਲ ਸੈਲਾ, ਸ਼੍ਰੀ ਕੁਲਦੀਪ ਸਰਦੂਲਗੜ੍ਹ, ਸ਼੍ਰੀ ਜੋਗਾ ਸਿੰਘ ਪਨੋਂਦੀਆ, ਬਲਦੇਵ ਮਹਿਰਾ, ਜਗਜੀਤ ਛਰਬੜ, ਦਰਸ਼ਨ ਸਿੰਘ ਝਲੂਰ, ਰਣਧੀਰ ਸਿੰਘ ਨਾਗਰਾ, ਹਵਾ ਸਿੰਘ ਹਨੇਰੀ, ਅਮਰੀਕ ਸਿੰਘ ਕੈਂਥ, ਸਰਬਜੀਤ ਸਿੰਘ ਖੇੜੀ, ਸ਼ਮਸ਼ਾਦ ਅੰਸਾਰੀ, ਡਾ ਹਰਜੋਤ ਸਿੰਘ, ਗੁਰਬਖਸ਼ ਸਿੰਘ, ਬੰਤਾ ਸਿੰਘ ਕੈਂਪਰ, ਡਾ ਜਗਤਾਰ ਸਿੰਘ ਬਾਲੀਆਂ, ਜਗਰੂਪ ਸਿੰਘ ਪੱਖੋਂ, ਦਰਸ਼ਨ ਸਿੰਘ ਬਾਜਵਾ, ਜਗਜੀਤ ਸਿੰਘ ਖੇਡੇਬਾਦ, ਗੁਰਮੁਖ ਸਿੰਘ ਭਿੰਡਰਾਂ, ਸ੍ਰੀ ਆਂਚਲ ਗਰਗ, ਬਲੌਰ ਸਿੰਘ ਲੌਂਗੋਵਾਲ, ਨਿਰਮਲ ਸਿੰਘ ਮੱਟੂ, ਨਿੱਕਾ ਸਿੰਘ ਹਸਨਪੁਰ, ਤਾਰਾ ਸਿੰਘ ਰੋਹੀਡਾ, ਭੋਲਾ ਸਿੰਘ ਧਰਮਗੜ੍ਹ, ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਰਾਮ ਸਿੰਘ ਲੌਂਗੋਵਾਲ, ਤਰਸੇਮ ਸਿੰਘ ਮੰਡਵੀ, ਓਮ ਪ੍ਰਕਾਸ਼ ਸਿੰਘ ਆਦਿ ਸ਼ਾਮਿਲ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
ਬਟਾਲਾ 29 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਜਸਬੀਰ ਸਿੰਘ ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਟਾਲਾ ਦੇ ਪ੍ਰਧਾਨ ਝਿਰਮਲ ਸਿੰਘ ਬੱਜ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਸਮੂਹ ਬੀਪੀਈਓਜ਼ ਅਤੇ ਸੀਐਚਟੀਜ਼ ਦੀ ਇਕ ਰੋਜਾ ਵਰਕਸ਼ਾਪ ਅਯੋਜਿਤ। ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਅਤੇ ਦਾਖਲਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਪ੍ਰੇਰਿਤ। 40 % ਤ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
गुजरात सरकार ने एरपोर्ट पर सभी यात्रीओ का मेडिकल चेकप का दिया आदेश सूरत गुजरात [post_ads] चीन में कोरोना वायरस से बहोत सारे लोगो...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
ਸਟੇਟ ਪੱਧਰੀ ਅੰਮ੍ਰਿਤਸਰ, 14 ਸਤੰਬਰ( ਪੱਤਰ ਪ੍ਰੇਰਕ ਜਗਜੀਤ ਸਿੰਘ ਪੱਡਾ, ਹਰਵਿੰਦਰ, ਬਲਵੰਤ ਸਿੰਘ ਭਗਤ) - ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65 ਵੀਆਂ ਅੰਤਰ...
-
बटाला ब्लास्ट के बाद पठानकोट पुलिस आई हरकत में पठानकोट पंजाब(दीपक महाजन):पठानकोट पुलिस डिवीजन नंबर 2 ने सूचना के आधार पर बजरी कंपनी झा...
-
सरकार के दिशा निर्देशानुसार विश्व जनसंख्या मिशन दिवस 15 दिनों तक लगातार मनाया गया। पठानकोट 26 जुलाई 2019 (दीपक महाजन): सरकार द्वारा ...

COMMENTS