ਸਟੇਟ ਪੱਧਰੀ
ਅੰਮ੍ਰਿਤਸਰ, 14 ਸਤੰਬਰ( ਪੱਤਰ ਪ੍ਰੇਰਕ ਜਗਜੀਤ ਸਿੰਘ ਪੱਡਾ, ਹਰਵਿੰਦਰ, ਬਲਵੰਤ ਸਿੰਘ ਭਗਤ) - ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਬਠਿੰਡਾ ਵਿਖੇ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਟੇਟ ਪੱਧਰੀ ਅੰਡਰ -14 ਹਾਕੀ ਟੂਰਨਾਮੈਂਟ ਲਈ ਜੋਨ ਮਜੀਠਾ ਦੇ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦੀਆਂ ਲੜਕੀਆਂ ਸਹਿਜਮੀਤ ਕੌਰ, ਹਰਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਜਸਨੀਤ ਕੌਰ , ਆਰਤੀ ਅਤੇ ਸਿਮਰਨਪ੍ਰੀਤ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਹਾਕੀ ਟੀਮ ਲੲੀ ਚੋਣ ਹੋਈ। ਜ਼ਿਕਰਯੋਗ ਹੈ ਕਿ ਇਨ੍ਹਾਂ 6 ਲੜਕੀਆਂ ਵਿਚੋਂ ਹਰਪ੍ਰੀਤ ਕੌਰ, ਜਸਨੀਤ ਕੌਰ ਅਤੇ ਸੁਖਮਨਪ੍ਰੀਤ ਕੌਰ ਵਧੀਆ ਅਥਲੀਟ ਵੀ ਹਨ। ਪ੍ਰੰਤੂ ਜੋਨ ਅਥਲੈਟਿਕਸ 18 ਸਤੰਬਰ ਤੋਂ ਸ਼ੁਰੂ ਹੋਣ ਕਾਰਨ ਇਹ ਲੜਕੀਆਂ ਭਾਗ ਇਸ ਕਰਕੇ ਨਹੀਂ ਲੈਂ ਸਕਦੀਆਂ ਕਿਉਂਕਿ 18 ਸਤੰਬਰ ਨੂੰ ਹੀ ਇਹ ਲੜਕੀਆਂ ਸਵੇਰੇ ਲੱਗਭੱਗ 10 ਵਜੇ ਅੰਤਰ ਜ਼ਿਲ੍ਹਾ ਹਾਕੀ ਟੂਰਨਾਮੈਂਟ ਖੇਡਣ ਲਈ ਬਠਿੰਡਾ ਲੲੀ ਰਵਾਨਾ ਹੋਣਗੀਆਂ। ਇਸ ਦੇ ਸਬੰਧ ਵਿੱਚ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦੇ ਟੀਮ ਇੰਚਾਰਜ ਵੱਲੋਂ ਜੋਨ ਅਥਲੈਟਿਕਸ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਸ ਤੇ ਕਮੇਟੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਨ੍ਹਾਂ ਲੜਕੀਆਂ ਦੇ ਈਵੈਂਟ ਦੇ ਸਪੈਸ਼ਲ ਟਰਾਇਲ ਲੈ ਲੲੇ ਜਾਣਗੇ।
ਤਸਵੀਰ ਕੈਪਸਨ: ਸਟੇਟ ਪੱਧਰੀ ਬਠਿੰਡਾ ਵਿਖੇ ਹੋਣ ਵਾਲੇ ਲੜਕੀਆ ਦੇ ਅੰਡਰ- 14 ਹਾਕੀ ਟੂਰਨਾਂਮੈਂਟ ਲਈ ਚੁਣੀਆਂ ਗਈਆਂ ਲੜਕੀਆਂ ਦੀ ਫੋਟੋ।

COMMENTS