ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਵੀ ਹੋਏ ਨਤਮਸਤਕ
ਬਟਾਲਾ, 10 ਫਰਵਰੀ ( ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ) - ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕੇ ਬਟਾਲਾ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਲਈ ਤਾਇਨਾਤ ਕੀਤੇ ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ, ਆਈ.ਪੀ.ਐਸ (ਏ.ਡੀ.ਜ਼ੀ.ਪੀ. ਉਤਰ ਪ੍ਰਦੇਸ਼ ਪੁਲਿਸ) ਵੱਲੋਂ ਅੱਜ
ਵਿਧਾਨ ਸਭਾ ਹਲਕਾ ਬਟਾਲਾ ਦੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਹੈੱਡਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਪੁਲਿਸ ਵੀ ਮੌਜੂਦ ਸਨ।
ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਵੱਲੋਂ ਬਟਾਲਾ ਸ਼ਹਿਰ ਦੇ ਕਿਲ੍ਹਾ ਮੰਡੀ, ਐੱਲ.ਐੱਲ. ਬਾਵਾ ਡੀ.ਏ.ਵੀ ਕਾਲਜ ਅਤੇ ਸ਼ਹਿਰ ਦੇ ਹੋਰ ਪੋਲਿੰਗ ਬੂਥਾਂ ਦਾ ਜਾਇਜਾ ਲੈਣ ਤੋਂ ਬਾਅਦ ਚੋਣਾਂ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸਾਂਝੇ ਨਾਕਿਆਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਪੂਰੀ ਤਰਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਮਾਹੌਲ ਵਿੱਚ ਨੇਪਰੇ ਚਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਿਫ਼ਾਜ਼ਤੀ ਅਮਲੇ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਬਟਾਲਾ ਸ਼ਹਿਰ ਦੀ ਫੇਰੀ ਦੌਰਾਨ ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਬਟਾਲਾ ਸ਼ਹਿਰ ਨਾਲ ਸਬੰਧਤ ਇਤਿਹਾਸ ਨੂੰ ਜਾਣਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬਹੁਤ ਅਨੰਦ ਮਿਲਿਆ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਵੱਲੋਂ ਪੁਲਿਸ ਅਬਜ਼ਰਵਰ ਸ੍ਰੀ ਨਵਨੀਤ ਸਕੇਰਾ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
प ठानकोट में ‘शिक्षा का महा जश्न’, हजारों अभिभावकों की भागीदारी पठानकोट में “शिक्षा का महा जश्न” बड़े उत्साह और जोश के साथ मनाया गया। मेगा...
-
ਬਟਾਲਾ 29 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਜਸਬੀਰ ਸਿੰਘ ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਟਾਲਾ ਦੇ ਪ੍ਰਧਾਨ ਝਿਰਮਲ ਸਿੰਘ ਬੱਜ...
-
गुजरात सरकार ने एरपोर्ट पर सभी यात्रीओ का मेडिकल चेकप का दिया आदेश सूरत गुजरात [post_ads] चीन में कोरोना वायरस से बहोत सारे लोगो...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
भारत सरकार केन्द्र गृहमंत्री आदरणीय श्री राजनाथ सिंह जी ने शाहजहांपुर अलवर में विशाल जनसभा की । अलवर लोक सभा भारतीय जनता पार्ट...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
ਸਮੂਹ ਬੀਪੀਈਓਜ਼ ਅਤੇ ਸੀਐਚਟੀਜ਼ ਦੀ ਇਕ ਰੋਜਾ ਵਰਕਸ਼ਾਪ ਅਯੋਜਿਤ। ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਅਤੇ ਦਾਖਲਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਪ੍ਰੇਰਿਤ। 40 % ਤ...
COMMENTS