*ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਪੜ੍ਹਨ ਮੁਹਿੰਮ ਲਈ ਦਿਖਾਇਆ ਜਾ ਰਿਹਾ ਵਿਸ਼ੇਸ਼ ਉਤਸ਼ਾਹ *
*ਗੁਰਦਾਸਪੁਰ 2 ਫਰਵਰੀ ( ਜਗਜੀਤ ਸਿੰਘ ਪੱਡਾ/ਨੀਰਜ ਸ਼ਰਮਾ/ ਜਸਬੀਰ ਸਿੰਘ ) *
*ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਾਸ਼ਾ ਵਿੱਚ ਨਿਪੁੰਨਤਾ ਲਈ ਚਲਾਈ ਜਾ ਰਹੀ 100 ਦਿਨਾਂ ਪੜ੍ਹਨ ਮੁਹਿੰਮ ਦੇ ਪੰਜਵੇਂ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ‘ਪੜ੍ਹੋ ਪੰਜਾਬ
ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲ ਦੇ ਵਿਕਾਸ ਲਈ ਚਲਾਈ ਜਾ ਰਹੀ ‘100 ਦਿਨਾਂ ਪੜ੍ਹਨ ਮੁਹਿੰਮ' ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੇ ਹੁਣ ਤੱਕ ਚਾਰ ਹਫ਼ਤੇ ਸਮਾਪਤ ਹੋ ਚੁੱਕੇ ਹਨ। *
*ਉਨ੍ਹਾਂ ਦੇ ਅਨੁਸਾਰ ਇਸ ਮੁਹਿੰਮ ਦੇ ਪੰਜਵੇਂ ਹਫ਼ਤੇ ਅਧੀਨ ਵਿਦਿਆਰਥੀਆਂ ਤੋਂ ਪ੍ਰੀ- ਪ੍ਰਾਇਮਰੀ ਤੋਂ ਦੂਜੀ ਜਮਾਤ ਅਤੇ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ‘ਕਹਾਣੀ ਮੇਰੀ ਜ਼ੁਬਾਨੀ' ਗਤੀਵਿਧੀ ਕਰਵਾਈ ਜਾਣੀ ਹੈ। ਇਸ ਗਤੀਵਿਧੀ ਤਹਿਤ ਵਿਦਿਆਰਥੀਆਂ ਤੋਂ ਸੰਖੇਪ ਵਿੱਚ ਕਹਾਣੀ ਸੁਣੀ ਜਾਵੇਗੀ। ਇਸ ਗਤੀਵਿਧੀ ਦੀ ਤਿਆਰੀ ਕਰਨ ਲਈ ਵਿਦਿਆਰਥੀ ਪਾਠ ਪੁਸਤਕਾਂ/ ਸਲਾਈਡਾਂ/ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚੋਂ ਕਹਾਣੀਆਂ ਲਈਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਨੂੰ ਕਹਾਣੀ ਪੜ੍ਹਨ ਲਈ ਦਿੱਤੀ ਜਾਵੇਗੀ। ਇਸ ਕਹਾਣੀ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਕਹਾਣੀ ਨੂੰ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਿਹਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਅੰਦਰ ਭਾਸ਼ਾ ਦੇ ਸਹੀ ਉਚਾਰਣ ਕਰਨ ਵਿੱਚ ਮੌਕਾ ਤਾਂ ਮਿਲੇਗਾ ਹੀ ਬਲਕਿ ਉਹਨਾਂ ਅੰਦਰ ਆਪਣੇ ਵਿਚਾਰਾਂ ਦੇ ਸਵੈ -ਪ੍ਰਗਟਾਵੇ ਰਾਹੀਂ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੀ ਵੀ ਭਾਗੀਦਾਰੀ ਰਹੇਗੀ। ਉਹ ਇਹ ਯਕੀਨੀ ਬਣਾਉਣਗੇ ਵਿਦਿਆਰਥੀ ਇਸ ਗਤੀਵਿਧੀ ਵਿੱਚ ਭਾਗ ਲੈ ਰਹੇ ਹਨ। ਉਹ ਵਿਦਿਆਰਥੀਆਂ ਤੋਂ ਕਹਾਣੀ ਬਾਰੇ ਅਤੇ ਲਾਇਬ੍ਰੇਰੀ ਵਿੱਚੋਂ ਲਈ ਗਈ ਕਿਤਾਬ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਤੋਂ ਕਹਾਣੀ ਸੁਣ ਕੇ ਗਲਤੀਆਂ ਦਰੁਸਤ ਵੀ ਕਰ ਸਕਦੇ ਹਨ।*
*ਸਿੱਖਿਆ ਵਿਭਾਗ ਵੱਲੋਂ ਹੁਣ ਤੱਕ ਇਸ ਪੜ੍ਹਨ ਮੁਹਿੰਮ ਅਧੀਨ ਪਿਛਲੇ ਚਾਰ ਹਫ਼ਤਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪਹਿਲੇ ਹਫ਼ਤੇ ਲਾਇਬ੍ਰੇਰੀ ਵਿਜ਼ਟ ਕਰਵਾਉਣ ਅਤੇ ਗੋਲ ਚੱਕਰ ਬਣਾ ਕੇ ਕਹਾਣੀ ਸੁਣਾਉਣ, ਦੂਜੇ ਹਫ਼ਤੇ ਫੁੱਲ, ਫ਼ਲ ਅਤੇ ਸਬਜ਼ੀਆਂ ਦੀ ਸੂਚੀ ਤਿਆਰ ਕਰਨ, ਤੀਜੇ ਹਫ਼ਤੇ ਬਾਲ ਗੀਤ/ ਕਵਿਤਾ ਉਚਾਰਣ, ਚੌਥੇ ਹਫ਼ਤੇ ਕਹਾਣੀ/ ਪਾਠ ਰਲ ਕੇ ਪੜ੍ਹਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ।*
*ਵਿਭਾਗ ਵੱਲੋਂ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਇਸ ਮੁਹਿੰਮ ਅਧੀਨ ਪਹਿਲੇ ਹਫ਼ਤੇ ਲਾਇਬ੍ਰੇਰੀ ਵਿਜ਼ਟ ਕਰਨ ਅਤੇ ਗੋਲ ਚੱਕਰ ਬਣਾ ਕੇ ਕਹਾਣੀ ਸੁਣਾਉਣ, ਦੂਜੇ ਹਫ਼ਤੇ ਰਲ ਕੇ ਪੜ੍ਹਨ, ਤੀਜੇ ਹਫ਼ਤੇ ਕਵਿਤਾ ਤੋਂ ਕਹਾਣੀ, ਚੌਥੇ ਹਫ਼ਤੇ ਸੰਕੇਤ ਤੋਂ ਕਹਾਣੀ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਇਸ ਮੁਹਿੰਮ ਤਹਿਤ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦੀ ਵਿਭਾਗ ਵੱਲੋਂ ਹੌਂਸਲਾ- ਅਫ਼ਜਾਈ ਵੀ ਕੀਤੀ ਜਾਵੇਗੀ।*
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਪ੍ਰਤੀ ਵਚਨਬੱਧ : ਅੰਮ੍ਰਿਤ ਕਲਸੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਸ਼ਲਾਘਾਯੋਗ ਉਪਰਾਲਾ ਹੈ: ਡੀ.ਈ.ਓ. ਪਰਮ...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
टिहरी गढ़वाल।।(सू.वि.)जिलाधिकारी मयूर दीक्षित ने मंगलवार को जिला सभागार नई टिहरी में संबंधित अधिकारियों के साथ की मासिक स्टाफ बैठक। ...
-
मुख्यमंत्री श्री पुष्कर सिंह धामी ने शुक्रवार को सचिवालय स्थित मीडिया सेंटर में पत्रकारों को संबोधित किया। देहरादून।।उत्तराखंड।...
COMMENTS