ਅੰਮ੍ਰਿਤਸਰ,24 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਅਧੂਰੇ ਤਨਖਾਹ ਕਮਿਸ਼ਨ ਅਤੇ ਪੈਂਡਿਗ ਮੰਗਾਂ ਦੇ ਸਬੰਧ ਵਿਚ ਜ਼ੋਰਦਾਰ ਰੈਲੀ ਕਰਕੇ ਨਵੇਂ ਬਣੇ ਮੁੱਖ ਮੰਤਰੀ,ਪੰਜਾਬ ਨੂੰ ਸੰਦੇਸ਼ ਦੇ ਦਿੱਤਾ ਕੀ ਪੰਜਾਬ ਦੇ ਮੁਲਾਜ਼ਮ ਨਵੀ ਕਾਂਗਰਸ ਸਰਕਾਰ ਨੂੰ ਸਮਾਂ ਦੇਣ ਦੇ ਹੱਕ ਵਿਚ ਬਿਲਕੁਲ ਵੀ ਨਹੀਂ ਹਨ। ਗੌਰਤਲਬ ਹੈ ਕਿ ਪੰਜਾਬ ਸਿਵਲ ਸਕੱਤਰੇਤ ਵੱਲੋਂ ਕੀਤੀਆਂ ਰੈਲੀਆਂ ਦਾ ਅਸਰ ਪੂਰੇ ਪੰਜਾਬ ਭਰ ਵਿਚ ਹੁੰਦਾ ਹੈ। ਹੁਣ ਚੰਨੀ ਸਰਕਾਰ ਲਈ ਪਰਖ ਦੀ ਘੜੀ ਹੋਵੇਗੀ ਕੀ ਉਹ ਮੁਲਾਜ਼ਮ ਮੰਗਾਂ ਨੂੰ ਹੱਲ ਕਰਨ ਲਈ ਕਿਸ ਤਰਾਂ ਦੀ ਵਿਊਂਤਬੰਦੀ ਕਰੇਗੀ। ਰੈਲੀ ਵਿਚ ਬੁਲਾਰਿਆਂ ਨੇ ਤਨਖਾਹ ਕਮਿਸ਼ਨ ਵਿਚ ਹੁਣੇ ਹੁਣੇ ਕੀਤੀ ਸੋਧ ਦਾ ਜੋਰਦਾਰ ਵਿਰੋਧ ਕੀਤਾ। ਸਕੱਤਰੇਤ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮ ਨੂੰ ਦਿੱਤੀ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਮੂਹ ਮੁਲਾਜ਼ਮ ਵਰਗ ਪਹਿਲਾਂ ਹੀ ਨਕਾਰ ਚੁੱਕਾ ਹੈ ਅਤੇ ਹੁਣ ਇਸ ਵਿਚ ਕੀਤੀ ਗਈ ਸੋਧ ਵਿਚ ਵੀ ਮੁਲਾਜ਼ਮਾ
ਨਾਲ ਸਰਕਾਰ ਨੇ ਧੋਖਾ ਕੀਤਾ ਹੈ। ਉਹਨਾ ਦੱਸਿਆ ਕਿ ਸੋਧ ਅਨੁਸਾਰ 2016 ਤੋਂ ਬਾਅਦ ਭਰਤੀ ਮੁਲਾਜ਼ਮਾ ਅਤੇ 2016 ਤੋਂ ਬਾਅਦ ਪੱਦ ਉਨਤ ਹੋਏ ਮੁਲਾਜ਼ਮਾ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਅਤੇ ਨਾਲ ਹੀ ਮੁਲਾਜਮਾਂ ਨੂੰ 15 ਪ੍ਰਤੀਸ਼ਤ ਦੇ ਵਾਧੇ ਅਨੁਸਾਰ ਲਾਭ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾ ਨਾਲ ਧੋਖਾ ਕਰਦੇ ਹੋਏ ਇਸ ਸੋਧ ਵਿਚ ਬਣਦਾ 125% ਡੀ.ਏ ਦੀ ਥਾਂ ਤੇ 113% ਡੀ.ਏ ਹੀ ਦਿੱਤਾ ਹੈ। ਇਸ ਰੈਲੀ ਵਿਚ ਮੁਲਾਜ਼ਮ ਆਗੂਆਂ ਨੇ 15.11.15 ਅਤੇ 17.7.2020 ਨੂੰ ਜਾਰੀ ਮੁਲਾਜ਼ਮ ਮਾਰੂ ਪੱਤਰਾਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਇਹ ਪੱਤਰ ਵਾਪਸ ਕਰਨ ਦੀ ਮੰਗ ਕੀਤੀ। ਇਹਨਾ ਤੋਂ ਇਲਾਵਾ ਮੁਲਾਜ਼ਮਾ ਨੂੰ ਪੂਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ, ਆਊਟ ਸੋਰਸ ਮੁਲਾਜ਼ਮਾ ਨੂੰ ਕੰਟਰੈਕਟ ਤੇ ਰੱਖਣਾ ਅਤੇ 200/-ਰੁ ਜਜੀਆ ਟੈਕਸ ਮਾਫ ਕਰਨ ਦੀ ਮੰਗ ਕੀਤੀ ਇਸ ਦੇ ਨਾਲ ਹੀ ਜੁਆਂਇਟ ਐਕਸ਼ਨ ਕਮੇਟੀ ਨੇ ਚਿਤਾਵਨੀ ਵੀ ਦਿੱਤੀ ਕੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਮੁਲਾਜ਼ਮਾ ਦੇ ਜ਼ੋਰਦਾਰ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਕਾਂਗਰਸ ਲਈ ਆਉਣ ਵਾਲੀਆਂ ਚੋਣਾਂ ਲਈ ਘਾਤਕ ਹੋਵੇਗਾ। ਇਸ ਰੈਲੀ ਵਿੱਚ ਸੁਸ਼ੀਲ ਕੁਮਾਰ, ਬਲਰਾਜ ਸਿੰਘ, ਮਨਜਿੰਦਰ ਕੌਰ, ਜਸਵੀਰ ਕੌਰ, ਕੁਲਵੰਤ ਸਿੰਘ,ਮਿਥੁਨ ਚਾਵਲਾ, ਜਸਪ੍ਰੀਤ ਸਿੰਘ ਰੰਧਾਵਾ,ਅਮਰਵੀਰ ਗਿੱਲ, ਸਾਹਿਲ ਸ਼ਰਮਾ,ਇੰਦਰਪਾਲ ਸਿੰਘ, ਗੁਰਵੀਰ ਸਿੰਘ, ਮਨਜੀਤ ਸਿੰਘ,ਮਨਦੀਪ ਸਿੰਘ,ਸੰਦੀਪ,ਕੇਸਰ ਸਿੰਘ ਅਤੇ ਮਹੇਸ਼ ਕੁਮਾਰ ਨੇ ਹਿੱਸਾ ਲਿਆ।ਉਕਤ ਦੀ ਜਾਣਕਾਰੀ ਦਿੰਦਿਆ ਮੁੱਖ ਸਲਾਹਕਾਰ ਦਲਬੀਰ ਸਿੰਘ ਬਾਜਵਾ ਨੇ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਸੋਂ ਮੰਗ ਕੀਤੀ ਹੈ ਕਿ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨਾਲ ਪਹਿਲ ਦੇ ਆਧਾਰ ਤੇ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
राजसमन्द व भीलवाड़ा जिले की सिमा पर विराजित मेवाड़ प्रसिद्ध धाम प्रभु श्री खजुरिया श्याम मंदिर परिसर में हर वर्ष की भांति इस वर्ष भी क्षेत्र...
-
ॐ भूर्भुव: स्व: तत्सवितुर्वरेण्यं भर्गो देवस्य धीमहि धियो यो न: प्रचोदयात्। इंद्रियसंयम सुख-शांति का ठोस आधार आत्मसंयम स्वर्ग का द्वार ...
-
टिहरी।। मदननेगी।। जिलाधिकारी टिहरी गढ़वाल के दिशा-निर्देशन में जनमानस की समस्याओं की शिकायतों के समाधान व निस्तारण हेतु आज उप तहस...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
સ્વ. સુહાસિનીબેન વ્યાસના આત્માની સદગતી માટે પ્રાર્થના કરવામાં આવી સ્વ. સુહાસીનીબેન વ્યાસના દુ:ખદ નિધન બાદ સમગ્ર સિધ્ધપુરમાં શોક છવાયો છે ત્...
-
ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਕੀਤਾ ਉਹਨਾ ਦੇ ਵਾਰਸਾਂ ਦੇ ਹਵਾਲੇ- ਐ...
-
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖਾਂ ਵਾਸਤੇ ਪ੍ਰੇਰਨਾ ਦਾ ਸੋਮਾ ਹੈ ਬਟਾਲਾ 14 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ਡਾ ਬਲਜੀਤ ਸਿੰਘ ਢਡਿਆਲਾ)ਜਗਤ ਗੁਰੂ ਪਹਿਲ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...

COMMENTS