ਸ਼ੇਖਪੁਰ ਸਕੂਲ ਦੀ ਕੋਮਲਪ੍ਰੀਤ ਨੇ ਗੁਰਦਾਸਪੁਰ ਦੀ ਇਕਲੋਤੀ ਮੈਰਿਟ ਹਾਸਲ ਕੀਤੀ
ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ 5100 ਰੁਪਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ
ਗੁਰਦਾਸਪੁਰ 2 ਸਤੰਬਰ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ਜਸਬੀਰ ਸਿੰਘ )
ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਪੱਧਰ ਤੇ 03 ਜਨਵਰੀ 2021 ਨੂੰ ਕਰਵਾਈ ਗਈ ਅੱਠਵੀਂ ਜਮਾਤ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2020 ਦਾ ਨਤੀਜਾ ਘੋਸ਼ਿਤ ਕੀਤਾ ਗਿਆ , ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਸ੍ਰੀ ਨਿਸ਼ਾਨ ਸਿੰਘ ਮਾਤਾ ਅਮਰਜੀਤ ਕੌਰ ਨੇ ਪੰਜਾਬ ਪੱਧਰ ਦੀ 500 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਅਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਕਲੌਤੀ ਮੈਰਿਟ ਸੂਚੀ ਵਿੱਚ ਆ ਕੇ ਪੂਰੇ ਜ਼ਿਲ੍ਹਾ ਪੱਧਰ ਤੇ ਸਕੂਲ
ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ 105 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣੀ ਥਾਂ ਬਣਾਈ ਹੈ। ਹੁਣ ਇਸ ਵਿਦਿਆਰਥਣ ਨੂੰ ਸਿੱਖਿਆ ਵਿਭਾਗ ਵੱਲੋਂ 2022-2023 ਤੱਕ ਵਜ਼ੀਫ਼ਾ ਮਿਲੇਗਾ। ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਇਸ ਵਿਦਿਆਰਣ ਨੂੰ 51 00 ਸੌ ਰੁਪਏ , ਸਨਮਾਨ ਚਿੰਨ , ਮੈਡਲ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ( ਸ ) ਹਰਪਾਲ ਸਿੰਘ ਸੰਧਾਵਾਲੀਆ , ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮਦਨ ਲਾਲ ਸ਼ਰਮਾ , ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ, ਬਲਬੀਰ ਸਿੰਘ , ਡੀ.ਐਮ. ਸਪੋਰਟਸ ਇਲਬਾਲ ਸਿੰਘ ਸਮਰਾ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਅਤੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ , ਜਿਨ੍ਹਾਂ ਦੀ ਮਿਹਨਤ ਸਦਕਾ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ। ਇਸ ਮੌਕੇ ਲੈਕਚਰਾਰ ਮਦਨ ਲਾਲ , ਮੋਹਨ ਸਿੰਘ , ਪਰਮਪ੍ਰੀਤ ਕੌਰ , ਮੀਨਾ ਸ਼ਰਮਾ , ਬਿਕਰਮਜੀਤ ਕੌਰ , ਸਤਨਾਮ ਸਿੰਘ , ਸੁਖਦੀਪ ਸਿੰਘ , ਅਮਨਦੀਪ ਕੌਰ , ਗੁਰਪਾਲ ਸਿੰਘ , ਰਿਪਨਦੀਪ ਕੌਰ , ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ ਬਟਾਲਾ 23 ਜਨਵਰੀ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ) ਸੀਨੀਅਰ ਸਿਟੀਜਨ ਫੋਰਮ ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...

COMMENTS