ਗਰੀਬ ਸਿੱਖਨ ਦੇ ਸਨਮਾਨ ਵਿੱਚ ਆਸ਼ੀਰਵਾਦ ਯਾਤਰਾ ਮੋਟਰਸਾਈਕਲ ਰੈਲੀ 7 ਅਗਸਤ ਨੂੰ
ਅੰਮ੍ਰਿਤਸਰ,1 ਅਗਸਤ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਬਹੁਜਨ ਸਮਾਜ ਪਾਰਟੀ ਜਿਲ੍ਹਾ ਅਮ੍ਰਿੰਤਸਰ ਅਤੇ ਤਰਨਤਾਰਨ ਦੀ ਸੰਗਠਨ ਸਮੀਖਿਆ ਮੀਟਿੰਗ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜੀ ਜੀ ਪਹੁੰਚੇ ਅਤੇ ਹਲਕਾਵਾਰ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਸਮੀਖਿਆ ਕੀਤੀ। ਇਸ ਮੌਕੇ ਬਸਪਾ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ ਗੜੀ ਨੇ ਕਿਹਾ ਹੈ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਵਲੋਂ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ
ਸੀਟ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿੱਚ ਆਈਆਂ ਹਨ ਉਹਨਾਂ ਉਪਰ ਪੰਥਕ- ਗੈਰਪੰਥਕ ਅਤੇ ਪਵਿੱਤਰ- ਅਪਵਿੱਤਰ ਵਰਗੀ ਭਾਸ਼ਾ ਵਰਤਕੇ ਬਹੁਜਨ ਸਮਾਜ ਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਨੀਚਾ ਦਿਖਾਕੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਹੁਜਨ ਸਮਾਜ ਦੇ ਲੋਕ ਇਸ ਨੂੰ ਕਦੀ ਵੀ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਨੇ ਰਵਨੀਤ ਬਿੱਟੂ ਦੇ ਖਿਲਾਫ ਅਤੇ ਭਾਜਪਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਕਾਂਗਰਸ ਦਲਿਤਾਂ ਨੂੰ ਭਰਮਾਉਣ ਲਈ ਦਲਿਤ ਭਲਾਈ ਬੋਰਡ ਬਣਾਕੇ ਬਜਟ ਵਿੱਚ ਹਿਸਾ ਦੇਣ ਦੇ ਬੇਤੁਕੇ ਬਿਆਨ ਦੇ ਰਹੀ ਹੈ ਕਿਉਂਕਿ ਕਾਂਗਰਸ ਪੰਜ ਬਜਟ ਪੇਸ਼ ਕਰ ਚੁੱਕੀ ਹੈ। ਇਸ ਲੜੀ ਵਿਚ ਆਪ ਪਾਰਟੀ ਵਲੋਂ ਸੰਵਿਧਾਨ ਵਿਰੋਧੀ ਬਿਆਨ ਆਉਣਾ ਅਤੇ ਉਕਤ ਆਗੂ ਖਿਲਾਫ ਕੋਈ ਕਾਰਵਾਈ ਨਾ ਕਰਨ ਬਾਬਾ ਸਾਹਿਬ ਅੰਬੇਡਕਰ ਅਤੇ ਓਹਨਾ ਦੇ ਕਰੋੜਾਂ ਮੰਨਣ ਵਾਲਿਆ ਦਾ ਅਪਮਾਨ ਹੈ।ਸ੍ਰ ਗੜ੍ਹੀ ਨੇ ਕਿਹਾ ਕਿ ਬਸਪਾ ਗੁਰੂਆਂ ਮਹਾਪੁਰਸ਼ਾਂ ਦੇ ਉਦੇਸ਼ਾਂ ਤੇ ਸੋਚ ਨੂੰ ਲੈਕੇ ਚੱਲਣ ਵਾਲੀ ਪਾਰਟੀ ਹੈ, ਹੋਈ ਅਨੁਸੂਚਿਤ ਜਾਤੀ, ਜਨਜਾਤੀ, ਪਛੜੀਆਂ ਸ਼੍ਰੇਣੀਆਂ, ਤੇ ਗਰੀਬ ਲੋਕਾਂ ਲਈ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਉਦੇਸ਼ ਲਈ ਲੜ ਰਹੀ ਹੈ ਜਿਸ ਤਹਿਤ ਬਹੁਜਨ ਸਮਾਜ ਦੇ ਸਨਮਾਨ ਵਿੱਚ ਆਸ਼ੀਰਵਾਦ ਯਾਤਰਾ ਮੋਟਰਸਾਈਕਲ ਰੈਲੀ 7 ਅਗਸਤ ਨੂੰ ਕੱਢੇਗੀ ਜੋ ਭਗਵਾਨ ਵਾਲਮੀਕਿ ਆਸ਼ਰਮ ਤੋ ਸੁਰੂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਮਾਪਤ ਹੋਵੇਗੀ। ਇਸ ਰੈਲੀ ਦਾ ਉਦੇਸ਼ ਗੁਰੂ ਸਾਹਿਬਾਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਤਾਂ ਜੋਕਿ ਬਸਪਾ ਗਰੀਬ ਸਿੱਖਨ ਦਾ ਅਪਮਾਨ ਕਰਨ ਲਈ ਕਾਂਗਰਸ ਭਾਜਪਾ ਤੇ ਆਪ ਪਾਰਟੀ ਨੂੰ ਕੁਚਲਣ ਦਾ ਕੰਮ ਕਰ ਸਕੇ।ਇਸ ਮੌਕੇ ਬਾਮਸੇਫ ਦੇ ਸਾਬਕਾ ਆਗੂ ਗੁਰਬਖ਼ਸ਼ ਸਿੰਘ ਸ਼ੇਰਗਿੱਲ ਨੂੰ ਪਾਰਲੀਮੈਂਟ ਦਾ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਮੌਕੇ ਜੋਸ਼ ਨਾਲ ਭਰਿਆ ਬਸਪਾ ਵਰਕਰਾਂ ਦਾ ਇਕੱਠ ਹੋਇਆ ਜੋਕਿ ਆਕਾਸ਼ ਗੂੰਜਦੇ ਕਾਂਗਰਸ ਵਿਰੋਧੀ ਨਾਹਰੇ ਲਗਾ ਰਹੇ ਸਨ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਰੋਹਿਤ ਖੋਖਰ, ਜੌਨ ਇੰਚਾਰਜ ਤਾਰਾ ਚੰਦ ਭਗਤ, ਬੀਬੀ ਸੁਖਵੰਤਜੀਤ ਕੌਰ ਅਟਾਰੀ, ਸੁਖਦੇਵ ਸਿੰਘ ਭਰੋਵਾਲ, ਗੁਰਬਕਸ਼ ਸਿੰਘ ਮਹਿ, ਕੁਲਵਿੰਦਰ ਸਿੰਘ ਸਹੋਤਾ, ਸਵਿੰਦਰ ਸਿੰਘ ਛੱਜਲਵੱਡੀ, ਤਰਸੇਮ ਸਿੰਘ ਭੋਲਾ, ਸੁਰਜੀਤ ਸਿੰਘ ਅਬਦਾਲ,ਇੰਜੀ: ਅਮਰੀਕ ਸਿੰਘ ਸਿੱਧੂ, ਮੁਕੇਸ਼ ਕੁਮਾਰ, ਜਗਦੀਸ਼ ਦੁੱਗਲ, ਸਰਦੂਲ ਸਿੰਘ ਅਦਲੀਵਾਲ , ਇੰ. ਗੁਰਬਖਸ਼ ਸਿੰਘ ਸ਼ੇਰਗਿੱਲ, ਪ੍ਰਿੰ ਨਰਿੰਦਰ ਸਿੰਘ, ਬਲਵੰਤ ਕਹਿਰਾ, ਸੁਰਜੀਤ ਸਿੰਘ ਭੈਲ, ਰਣਬੀਰ ਸਿੰਘ ਰਾਣਾ,ਬਲਜੀਤ ਸਿੰਘ, ਰਤਨ ਸਿੰਘ, ਵੱਸਣ ਸਿੰਘ ਕਾਲਾ, ਹਰਜੀਤ ਸਿੰਘ ਅਬਦਾਲ, ਲਲਿਤ ਗੋਤਮ,ਅਸ਼ਵਨੀ ਸਿਰੰਜਨ ,ਗਿਆਨੀ ਬਲਦੇਵ ਸਿੰਘ, ਬਲਵਿੰਦਰ ਸਿੰਘ ਨਁਥੂ ਪੁਰ, ਵਰਿਆਮ ਸਿੰਘ ਝੰਜੋਟੀ, ਹਰਦੇਵ ਸਿੰਘ ਕੋਟਲੀ, ਰੋਬਿਟ ਮਸੀਹ, ਸੀਤਲ ਸਿੰਘ ਚਾਚੋਵਾਲੀ, ਇੰ ਰਾਮ ਸਿੰਘ, ਸੁਖਦੇਵ ਕੁਮਾਰ, ਜਤਿੰਦਰ ਸਿੰਘ ਕੰਡਾ, ਜਗਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
एनएच 8 बहरोड दूध की पिकअप मैं कार वाले ने मारी टक्कर कार पूरी तरह से क्षतिग्रस्त सवारियों के किसी प्रकार की चोट नहीं आई कार की टक्कर से पिकअ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
महायज्ञ पांडाल में हर्षोल्लास के साथ मनाया गया श्री राम जन्म उत्सव - श्री राम राम जन्मोत्सव की सजाई गई झांकी। - मुख्य व्यास श्री सूर्यलाल ...
-
बांग्लादेश को हराकर भारत ने सातवीं बार जीता अंडर-19 एशिया कप सांवदाता पुसद :- भारतीय क्रिकेट टीम अंडर 19 स्तर पर भी एशिया की बादशाह ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...

COMMENTS