ਅੰਮ੍ਰਿਤਸਰ,8ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਜਗਦੀਸ਼ ਠਾਕੁਰ ਵੱਲੋ ਯੂਨੀਅਨ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਦੇ ਹੱਕਾ ਦੀ ਰਾਖੀ ਲਈ ਕੰਮ ਕਰ ਰਹੀਆਂ ਜਥੇਬੰਦੀਆਂ
ਵਿੱਚੋਂ ਕੁਝ ਚੋਣਵੇਂ ਜੁਝਾਰੂ ਮੁਲਾਜ਼ਮ ਆਗੂਆਂ ਨੂੰ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆ ਹਨ ਜਿੰਨ੍ਹਾਂ ਵਿੱਚ ਸਿੰਚਾਈ ਵਿਭਾਗ ਅੰਮ੍ਰਿਤਸਰ ਤੋਂ ਹੋਰਨਾਂ ਤੋਂ ਇਲਾਵਾ ਗੁਰਵੇਲ ਸਿੰਘ ਸੇਖੋਂ ਨੂੰ ਐਡੀਸ਼ਨਲ ਜਨਰਲ ਸਕੱਤਰ ਅਤੇ ਸੰਜੀਵ ਕੁਮਾਰ ਸ਼ਰਮਾ ਨੂੰ ਸੰਯੁਕਤ ਸਕੱਤਰ ਉਨ੍ਹਾਂ ਦੇ ਵਿਭਾਗ ਦੇ ਸਮੂੰਹ ਸਟਾਫ ਦੀ ਪੁਰਜ਼ੋਰ ਸਿਫਾਰਸ਼ ਤੇ ਯੂਨੀਅਨ ਦੀ ਹੋਈ ਜਿਲ੍ਹਾ ਪੱਧਰੀ ਮੀਟਿੰਗ ਦੌਰਾਨ ਹਾਊਸ ਦੀ ਸਰਬਸੰਮਤੀ ਨਾਲ ਨਿਯੁਕਤ ਕਰ ਦਿੱਤਾ ਗਿਆ ਹੈ।ਉਕਤ ਦੀ ਜਾਣਕਾਰੀ ਦਿੰਦਿਆ ਪੰਜਾਬ ਇਰੀਗੇਸ਼ਨ ਕਲੈਰੀਕਲ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ ਨੇ ਦੱਸਿਆ ਕਿ ਨਵ- ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਵਿੱਚ ਸਮੂੰਹ ਸਟਾਫ ਵੱਲੋ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਨੂੰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕਰਦਿਆਂ ਹੋਇਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਅਤੇ ਜਿਲ੍ਹਾ ਇਕਾਈ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੇ ਹੱਕਾ ਅਤੇ ਹਿੱਤਾਂ ਲਈ ਅਰੰਭੇ ਗਏ ਹਰੇਕ ਮੋਰਚੇ ਵਿੱਚ ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸਰੋਜ ਸ਼ਰਮਾ,ਰੁਪਿੰਦਰ ਕੌਰ,ਰਜਨੀ ਸ਼ਰਮਾ,ਜਤਿੰਦਰ ਕੌਰ,ਪਲਕ ਸ਼ਰਮਾ,ਮਨਜੀਤ ਸਿੰਘ ਰੰਧਾਵਾ,ਹਰਪਾਲ ਸਿੰਘ,ਰਣਜੀਤ ਸਿੰਘ ਰੰਧਾਵਾ,ਸਰਬਜੀਤ ਰਈਆ,ਪਰਮਵੀਰ,ਸੁਖਦੇਵ ਸਿੰਘ ਸਰਹਾਲੀ,ਬਲਜਿੰਦਰ ਸਿੰਘ ਵਿਰਦੀ,ਵਰਿੰਦਰ ਸਿੰਘ,ਰਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
मथुरा। समाजवादी पार्टी के राष्ट्रीय अध्यक्ष एवं उत्तर प्रदेश के पूर्व मुख्यमंत्री अखिलेश यादव के जन्मदिन के अवसर पर बुधवार को कलेक्ट्रेट, मथ...
-
नोहराधार कृषि विभाग के प्रसार अधिकारी प्रदीप कुमार ने जानकारी देते हुए बताया कि नोहराधार कृषि विभाग के अंतर्गत जितनी भी पंचायते आती है । ...
-
दतिया। कोरोना महामारी से जब सारा विश्व जूझ रहा है तब , शराब की दुकान खोलना एक तरह से आग में घी का काम करता , साथ ही साथ आर्थिक संकट के दौर ...
-
लोकसभा निर्वाचन प्रयोगार्थ बी0यू0, सी0यू0 तथा वी0वी0पैट का हुआ प्रथम रैण्डमाइजेशन- जिला निर्वाचन अधिकारी--! देवरिया 27 मार्च। जनपद मे...
-
——— कैबिनेट मंत्री लाल चंद कटारू चक्क ने भोआ हल्के के गांवों में जनसभाएं कीं ——— लोगों ने सरकार के कार्यों पर जताई संतुष्टि ——— 350 नए राशन ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
कोरोना जैसी महामारी में लोग काफी परेशान है। लोगों को इस परेशानी से निकलने का रास्ता नहीं दिखाई दे रहा है और इस पर एक और मुसीबत आ गई। पुलिस प...
-
इनाम पाते ही देवरिया पुलिस ने 2,दिन में 6 बड़े मामले का किया खुलासा --! थाना - रामपुर कारखाना ,लार और मईल का अलग अलग मामले का खुलासा आज...
-
ਭਗਵਾਨ ਸਿੰਘ ਚੌਹਾਨ ਨੇ ਮੁੜ ਫੜਿਆ ਬਸਪਾ ਦਾ ਪੱਲਾ, ਸੈਂਕੜੇ ਸਾਥੀਆਂ ਸਮੇਤ ਹੋਏ ਬਸਪਾ ਵਿਚ ਸ਼ਾਮਿਲ. ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,,ਨੀਰਜ ਸ਼...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...

COMMENTS