ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਤੇ ਹੋਈ ਸਹਿਮਤੀ।
ਅੰਮ੍ਰਿਤਸਰ ,3,ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਜਸਬੀਰ ਸਿੰਘ) - ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ‘ਜੀਵਨ’ ਫਲਸਫੇ ਤੇ ਡਾਕਟਰ ਆਫ ਫਿਲੋਸਫੀ ਦੀ ਪੜਾਈ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਡਾ ਰਾਗਿਨੀ ਸ਼ਰਮਾ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਮੋਗਾ ਵਿਖੇ ਸਥਿਤ ਉਨ੍ਹਾ ਦੇ ਘਰ ਪਹੁੰਚੇ।ਚੇਤੇ ਰਹੇ ਕਿ ਸਿੱਖ ਇਤਿਹਾਸ ‘ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਵੱਡਿਆਉਂਣ ਅਤੇ ਅਜੋਕੀ ਪੀੜੀ ਨੂੰ ਭਾਈ ਜੈਤਾ ਜੀ ਦੇ ਜੀਵਨ ਫਲਸਫੇ ਬਾਰੇ ਭਰਪੂਰ ਜਾਣਕਾਰੀ ਦੇਣ ਦਾ ਸ਼ਲਾਘਾਯੋਗ ਉਪਰਾਲਾ ਕਰਨ ਬਦਲੇ ਡਾ ਸਿਆਲਕਾ ਨੇ ਡਾ ਰਾਗਿਨੀ ਨੂੰ ਦੌਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ੳਪਰੰਤ ਡਾ ਸਿਆਲਕਾ ਨੇ ਡਾ ਰਾਗਿਨੀ ਦੇ ਪ੍ਰਸਤਾਵ ਤੇ ਚਰਚਾ ਕਰਦਿਆਂ ਇਸ ਗੱਲ ਦੀ ਹਾਮੀਂ ਭਰੀ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾ ਤੇ ‘ਚੇਅਰ’ ਸਥਾਪਿਤ ਕਰਵਾਉਂਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਬਣਦੀ ਭੂਮਿਕਾ ਨਿਭਾਏਗਾ।
ਡਾ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਮਜ੍ਹਬੀ ਸਿੱਖ ਸਮਾਜ ਨੂੰ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਾਰਮਿਕ ਯੂਨੀਵਰਸਿਟੀ ਦੀ ਖਾਸ਼ ਜ਼ਰੂਰਤ ਹੈ। ੳਨ੍ਹਾ ਨੇ ਕਿਹਾ ਕਿ ਉਹ ਕਮਿਸ਼ਨ ਦੇ ਮੈਂਬਰ ਵਜੋਂ ਅਤੇ ਦਲਿਤ ਲੀਡਰ ਦੇ ਤੌਰ ’ਤੇ ਸਿਆਸੀ ਰਸੂਖ ਵਰਤ ਕੇ ਰਾਜ ਸਰਕਾਰ ਨੂੰ ਪ੍ਰੇਰਿਤ ਕਰਨਗੇ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਵਾਈ ਜਾਵੇਗੀ ਤਾਂ ਕਿ ਡਾ ਰਾਗਿਨੀ ਸ਼ਰਮਾ ਆਪਣੇ ਟੀਚੇ ਨੂੰ ਮੁਕੰਮਲ ਕਰਕੇ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਮੰਨੇਂ ਜਾਂਦੇ ਗੁਰੁ ਕੇ ਰੰਘਰੇਟਿਆਂ ਦੀ ਕੁਰਬਾਨੀ ਅਤੇ ਦਿੱਤੀਆਂ ਸ਼ਹਾਦਤਾਂ ਦੀ ਮਹੱਤਤਾ ਤੋਂ ਅਜੋਕੇ ਜੁੱਗ ਨੂੰ ਜਾਗਰੂਕ ਕਰਨ ਸਕਣ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਦੇ ਨਾਲ ਇਸ ਮੌਕੇ ਡਾ ਸ਼ਰਮਾ ਨੇ ਕੌਂਮੀਨ ਵਿਚਾਂਰਾਂ ਕੀਤੀਆਂ ਅਤੇ ਖੋਜ ਕਾਰਜਾਂ ਨੂੰ ਸੰਪੰਨ ਕਰਨ ਦੇ ਰਸਤੇ ‘ਚ ਆ ਰਹੀਆਂ ‘ਅੜਚਣਾ’ ਤੋਂ ਵੀ ਜਾਣੂ ਕਰਵਾਇਆ।
ਇਸ ਮੀਟਿੰਗ ਦੌਰਾਨ ਡਾ ਤਰਸੇਮ ਸਿੰਘ ਸਿਆਲਕਾ ਨੇ ਡਾ ਰਾਗਿਨੀ ਨੂੰ ਭਰੋਸਾ ਦਿੱਤਾ ਕਿ ਉਹ ਮੱਜ੍ਹਬੀ ਸਿੱਖ ਸਮਾਜ ਦੀ ਧ੍ਰੋਹਰ ਮੰਨੀਆਂ ਜਾਂਦੀਆਂ ਮਿਸਲਾਂ ਜੋ ਕਿ ਸਮਾਜ ਦੇ ਹੱਥ ਨਹੀਂ ਲੱਗ ਸਕੀਆਂ ਹਨ, ਮਿਸਲਾ ਦੀ ਖੋਜ ਕਰਕੇ ਮੁੜ ਸਿੱਖ ਇਤਿਹਾਸ ‘ਚ ਮੱਜ੍ਹਬੀ ਸਿੱਖ ਰੰਘਰੇਟਿਆਂ ਦਾ ਝੰਡਾ ਬੁਲੰਦ ਕੀਤਾ ਜਾਵੇ।ਇਸ ਮੌਕੇ ਅਕਾਦਿਮਕ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਲੈ ਕੇ ਰਣਨੀਤੀ ਬਣੀ ਅਤੇ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ।ਇਸ ਮੌਕੇ ਸ੍ਰ ਰਾਜਿੰਦਰ ਸਿੰਘ ਮੋਗਾ, ਹੁਸਨਪ੍ਰੀਤ ਸਿੰਘ ਸਿਆਲਕਾ, ਪੀਆਰਓ ਸਤਨਾਮ ਸਿੰਘ ਗਿੱਲ,ਸ਼ਿਵਜੋਤ ਸਿੰਘ ਸਿਆਲਕਾ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ, ਉਘੀਂ ਸਿੱਖ ਵਿਦਵਾਨ ਡਾ ਰਾਗਿਨੀ ਸ਼ਰਮਾ, ਸ੍ਰ ਰਾਜਿੰਦਰ ਸਿੰਘ, ਪੀਆਰਓ ਸਤਨਾਮ ਸਿੰਘ ਅਤੇ ਹੁਸਨਪ੍ਰੀਤ ਸਿੰਘ ਸਿਆਲਕਾ ਸਬੰਧਤ ਵਿਸ਼ੇ ਤੇ ਚਰਚਾ ਕਰਦੇ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
सरदार वल्लभ भाई पटेल जी की 150वीं जयंती पर एवलिन गर्ल सीनियर सेकेंडरी स्कूल मिशन रोड में कार्यक्रम प्रसारित किया गया जिसकी जानकारी एवलिन गर्...
-
जिला सड़क सुरक्षा समिति ने महत्वपूर्ण मुद्दों पर चर्चा की पठानकोट, 27 नवंबर (दीपक महाजन): पठानकोट की डिप्टी कमिश्नर की डॉ. पल्ल...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਲਾਡੀ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ 2.36 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਆਧੁਨ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਬਟਾਲਾ 28 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ /ਬਲਵੰਤ ਸਿੰਘ ਭਗਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਪੀੜੀਆਂ ਤੋਂ ਕਾਂਗਰਸ ਪਾਰਟੀ...
-
ਬਟਾਲਾ 5 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ...
-
भाजपा के वरिष्ठ नेता रमेश दुबे ने जिला अस्पताल पहुंचकर कोविड-19 से पीड़ित मरीजों ओर उनके परिजनों से मिलकर उनके स्वास्थ्य के बारे में चर्चा...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...

COMMENTS