ਬਟਾਲਾ, 19 ਜੂਨ ( ਨੀਰਜ ਸ਼ਰਮਾ/ ਜਸਬੀਰ ਸਿੰਘ/ਵਿਨੋਦ ਸ਼ਰਮਾ )- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਬਟਾਲਾ ਦੇ ਪੰਚਾਇਤੀ ਬਲਾਕ ਨੂੰ ਅਜ਼ਾਦੀ ਤੋਂ ਬਾਅਦ ਨਵਾਂ ਦਫ਼ਤਰ ਮਿਲਣ ਜਾ ਰਿਹਾ ਹੈ। ਅੱਜ ਬਟਾਲਾ ਦੀ ਪਸ਼ੂ ਮੰਡੀ ਦੇ ਕੋਲ ਪੰਚਾਇਤ ਸੰਮਤੀ ਦੀ ਜ਼ਮੀਨ ਵਿੱਚ ਨਵੇਂ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰੱਖਿਆ ਗਿਆ। ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਬੁੱਧੀ ਰਾਜ ਸਿੰਘ, ਬੀ.ਡੀ.ਪੀ.ਓ. ਬਟਾਲਾ ਅਮਨਦੀਪ ਕੌਰ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ, ਐਕਸੀਅਨ ਪੰਚਾਇਤੀ ਰਾਜ ਤੇ ਹੋਰ ਮੋਹਤਬਰ ਵੀ ਮੌਜੂਦ ਸਨ।
ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਤਹਿਤ ਇਸ ਪੰਚਾਇਤ ਰੀਸੋਰਸ ਸੈਂਟਰ ਦੀ ਇਮਾਰਤ ਉਸਾਰੀ ਜਾਵੇਗੀ ਅਤੇ ਇਸ ਉੱਪਰ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਦੋ ਮੰਜ਼ਿਲਾ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਵਿੱਚ ਬੀ.ਡੀ.ਪੀ.ਓ. ਦਫ਼ਤਰ ਤੋਂ ਇਲਾਵਾ ਪੰਚਾਇਤ ਟਰੇਨਿੰਗ ਸਕੂਲ, ਪੰਚਾਇਤ ਸੰਮਤੀ ਦਫ਼ਤਰ ਅਤੇ ਪੰਚਾਂ-ਸਰਪੰਚਾਂ ਦੇ ਬੈਠਣ ਲਈ ਵਿਸ਼ੇਸ਼ ਦਫ਼ਤਰ ਹੋਣਗੇ। ਸ. ਬਾਜਵਾ ਨੇ ਕਿਹਾ ਕਿ ਇਹ ਇਮਾਰਤ ਅਗਲੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਦਾ ਮੌਜੂਦਾ ਪੰਚਾਇਤ ਦਫ਼ਤਰ ਅੰਗਰੇਜ਼ ਰਾਜ ਦੇ ਸਮੇਂ ਦਾ ਬਣਿਆ ਹੋਣ ਕਾਰਨ ਇਸਦੀ ਇਮਾਰਤ ਕਾਫੀ ਖਸਤਾ ਹੋ ਚੁੱਕੀ ਹੈ ਅਤੇ ਇਹ ਇਮਾਰਤ ਅੱਜ ਦੀਆਂ ਲੋੜਾਂ ਅਨੁਸਾਰ ਵੀ ਢੁੱਕਵੀਂ ਨਹੀਂ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਭੀੜ-ਭੜੱਕੇ ਤੋਂ ਬਾਹਰ ਬਣਨ ਵਾਲੇ ਇਸ ਨਵੇਂ ਦਫ਼ਤਰ ਨਾਲ ਇਥੇ ਕੰਮ ਕਰਵਾਉਣ ਆਉਣ ਵਾਲੇ ਪੰਚਾਇਤੀ ਨੁਮਾਇੰਦਿਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਸਰਪੰਚ ਰੰਗੜ ਨੰਗਲ ਮਨਦੀਪ ਸਿੰਘ, ਸਰਪੰਚ ਬੂੜੇਨੰਗਲ ਨਿਰਮਲ ਸਿੰਘ, ਸਰਪੰਚ ਹੈਪੀ ਸਰਪੰਚ ਸਰੂਪਵਾਲੀ, ਬਖਤਾਵਰ ਸਿੰਘ ਸਰਪੰਚ ਚੋਰਾਂਵਾਲੀ, ਕੌਂਸਲਰ ਹਰਨੇਕ ਸਿੰਘ, ਹਰਪਾਲ ਸਿੰਘ ਬੈਸਟ ਟਾਈਲ ਵਾਲੇ, ਦਵਿੰਦਰ ਸਿੰਘ, ਪੀ.ਏ. ਸਿਕੰਦਰ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
कोलकाता स्ट्रीट साइड प्रामाणिक कोलकाता स्ट्रीट साइड फास्ट फूड अब ग्रांट रोड रेलवे स्टेशन के पास आपको चटपटे व्यंजनों से रूबरू कराता है। खड़े...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
टिहरी।।जनता दरबार कार्यक्रम जिला कलेक्ट्रेट के कार्यालय कक्ष में जिलाधिकारी टिहरी गढ़वाल डाॅ. सौरभ गहरवार एवं मुख्य विकास अधिकारी मनीष कुमार ...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
-
ਜ਼ਿਲ੍ਹੇ ਦੀਆਂ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਹਿਰੀ ਦਫਤਰ ਅੱਗੇ ਲਾਇਆ ਗਿਆਂ ਰੋਸ ਧਰਨਾ ਅੰਮ੍ਰਿਤਸਰ,5 ਫਰਵਰੀ (ਪੱਤਰ ਪ੍ਰੇਰਕ ਬਲ...
COMMENTS