ਬਟਾਲਾ 15 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ) ਅੱਜ ਬਟਾਲਾ ਨਗਰ ਨਿਗਮ ਦੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਵਾਰਡ ਨੰਬਰ 46 ਵਿਖੇ ਪਹੁੰਚੇ ਓਥੋਂ ਦੇ ਕੌਂਸਲਰ ਰਵਿੰਦਰ ਤੁਲੀ ਜੀ ਤੇ ਇਲਾਕੇ ਦੇ ਪਤਵੰਤੇ ਸੱਜਣਾ ਨੇ ਮੇਅਰ ਸਾਬ ਨੂੰ ਸੀਵਰੇਜ ਦੇ ਸੰਬੰਧ ਵਿੱਚ ਆਪਣੇ ਇਲਾਕੇ ਵਿਚ ਪੇਸ਼ ਆ ਰਹੀਆਂ
ਮੁਸ਼ਕਲਾਂ ਤੋਂ ਜਾਣੂ ਕਰਵਾਇਆ ਮੇਅਰ ਤੇਜਾ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਦੀ ਕਿਸੇ ਵਾਰਡ ਕਿਸੇ ਵੀ ਇਲਾਕੇ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਸਮੇਂ ਉਨ੍ਹਾਂ ਦੇ ਨਾਲ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਕੌਂਸਲਰ ਹਰਨੇਕ ਨੇਕੀ ਜੀ ਜਗਦੇਵ ਸਿੰਘ ਜੀ ਸਤਨਾਮ ਸਿੰਘ ਜੀ ਅਸ਼ੋਕ ਪਾਸਟਰ ਜੀ ਬੱਲੀ ਟਿਊਸ਼ਨ ਸੈਂਟਰ ਕੌਂਸਲਰ ਦਵਿੰਦਰ ਸਿੰਘ ਜਤਿੰਦਰ ਹੀਰਾ ਅੱਤਰੀ ਜੀ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਸੁਖਜਿੰਦਰ ਸਿੰਘ ਸੁੱਖ ਟਿੰਕੂ ਦਿੱਲੀ ਮੋਟਰਜ਼ ਵਿਨੋਦ ਕੁਮਾਰ ਦੀਪੂ ਤੇ ਹੋਰ ਸੀਨੀਅਰ ਆਗੂ ਤੇ ਵਰਕਰ ਮੌਜੂਦ ਰਹੇ .
COMMENTS