ਬਟਾਲਾ, 21 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਆਈ ਕਣਕ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਦੀ ਬਦੌਲਤ ਅੱਜ ਸਵੇਰੇ ਬਟਾਲਾ ਵਿਖੇ ਪਈ ਹਲਕੀ ਬਾਰਸ ਤੋਂ ਕਣਕ ਦੀ ਫਸਲ ਨੂੰ ਗਿੱਲੀ ਹੋਣ ਤੋਂ ਬਚਾ ਲਿਆ ਗਿਆ ਹੈ।
ਮੀਂਹ ਦੇ ਮੌਸਮ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਬਟਾਲਾ ਦੇ ਸਕੱਤਰ ਬਿਕਮਰਜੀਤ ਸਿੰਘ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਨੂੰ ਬਚਾਉਣ ਲਈ ਹਰੇਕ ਮੰਡੀ ਵਿਚ ਤਰਪਾਲਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਆੜਤੀਆਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਕੋਲ ਉਹਨਾਂ ਦੀ ਲੋੜ੍ਹ ਮੁਤਾਬਿਕ ਤਰਪਾਲਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮੀਂਹ ਆਉਣ ਦੀ ਸੂਰਤ ਵਿਚ ਉਹ ਆਪਣੀਆਂ ਢੇਰੀਆਂ ਖੁਦ ਢੱਕ ਸਕਣ। ਇਸੇ ਤਰ੍ਹਾਂ ਹੀ ਜੋ ਫਸਲ ਵਿੱਕ ਜਾਂਦੀ ਹੈ ਉਸ ਫਸਲ ਨੂੰ ਸੰਭਾਲਣ ਦੀ ਜਿੰਮੇਵਾਰੀ ਖਰੀਦ ਏਜੰਸੀ ਦੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸੰਭਾਲਣ ਲਈ ਤਰਪਾਲਾਂ ਵੀ ਏਜੰਸੀਆਂ ਵਲੋਂ ਪ੍ਰਬੰਧ ਕੀਤੀਆਂ ਜਾਂਦੀਆਂ ਹਨ।
ਸਕੱਤਰ ਬਿਕਮਰਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਮੰਡੀ ਵਿੱਚ ਬਹੁਤ ਵੱਡੇ ਪੱਕੇ ਸ਼ੈੱਡ ਹਨ ਜਿਥੇ ਫਸਲ ਨੂੰ ਮੀਂਹ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸਤੋਂ ਇਲਾਵਾ ਸ਼ੈੱਡ ਤੋਂ ਬਾਹਰ ਵੀ ਮੰਡੀ ਦਾ ਫੜ ਪੱਕਾ ਹੈ ਅਤੇ ਆੜ੍ਹਤੀਆਂ ਕੋਲ ਤਰਪਾਲਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਭਾਂਵੇ ਅੱਜ ਸਵੇਰੇ ਥੋੜੀ ਬਾਰਸ਼ ਹੋਈ ਸੀ ਪਰ ਕੀਤੇ ਗਏ ਅਗਾਊਂ ਪ੍ਰਬੰਧਾਂ ਕਾਰਨ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ।
ਸਕੱਤਰ ਮਾਰਕਿਟ ਕਮੇਟੀ ਨੇ ਕਿਹਾ ਕਿ ਕਿਸਾਨਾਂ ਨੂੰ ਸੁੱਕੀ ਹੋਈ ਕਣਕ ਦੀ ਫਸਲ ਹੀ ਮੰਡੀਆਂ ਵਿੱਚ ਲਿਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ਹਨ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਅਤੇ ਇਹਨਾਂ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਾਰਕਿਟ ਕਮੇਟੀ ਦੀਆਂ ਸਮੂਹ ਮੰਡੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਪ੍ਰਤੀ ਵਚਨਬੱਧ : ਅੰਮ੍ਰਿਤ ਕਲਸੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਸ਼ਲਾਘਾਯੋਗ ਉਪਰਾਲਾ ਹੈ: ਡੀ.ਈ.ਓ. ਪਰਮ...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
टिहरी गढ़वाल।।(सू.वि.)जिलाधिकारी मयूर दीक्षित ने मंगलवार को जिला सभागार नई टिहरी में संबंधित अधिकारियों के साथ की मासिक स्टाफ बैठक। ...
-
मुख्यमंत्री श्री पुष्कर सिंह धामी ने शुक्रवार को सचिवालय स्थित मीडिया सेंटर में पत्रकारों को संबोधित किया। देहरादून।।उत्तराखंड।...
COMMENTS