ਸਰਪੰਚੀ ਤੋਂ ਮੇਅਰ ਤੱਕ
ਬਟਾਲਾ 29 ਅਪ੍ਰੈਲ (ਨੀਰਜ ਸ਼ਰਮਾ/ ਜਸਬੀਰ ਸਿੰਘ)
ਬਟਾਲਾ ਸ਼ਹਿਰ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸੁਖਦੀਪ ਸਿੰਘ ਤੇਜਾ ਨੇ ਲੋਕ ਸੇਵਾ ਦੇ ਖੇਤਰ ਵਿੱਚ ਕੀਤੀ ਸਖਤ ਮਿਹਨਤ ਦੀ ਬਦੌਲਤ ਮੇਅਰ ਦਾ ਅਹੁਦਾ ਹਾਸਲ ਕਰਕੇ ਮਿਸਾਲ ਕਾਇਮ ਕਰ ਦਿੱਤੀ ਹੈ। ਬਟਾਲਾ ਸ਼ਹਿਰ ਦੇ ਪਹਿਲੇ ਮੇਅਰ ਵਜੋਂ ਸੁਖਦੀਪ ਸਿੰਘ ਤੇਜਾ ਦਾ ਨਾਮ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਸੁਖਦੀਪ ਸਿੰਘ ਤੇਜਾ ਦਾ ਸਰਪੰਚੀ ਤੋਂ ਮੇਅਰ ਤੱਕ ਬਣਨ ਦਾ ਸਫ਼ਰ ਚਣੌਤੀਆਂ ਭਰਿਆ ਸੀ ਪਰ ਉਨ੍ਹਾਂ ਨੇ ਹਰ ਚਣੌਤੀ ਨੂੰ ਪਾਰ ਕਰਕੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਆਓ ਜਾਣਦੇ ਹਾਂ ਬਟਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਜੀਵਨ ਦੇ ਕੁਝ ਅਣਜਾਣੇ ਪਹਿਲੂਆਂ ਬਾਰੇ।
ਸੰਨ 1947 ਵਿੱਚ ਜਦੋਂ ਭਾਰਤ-ਪਾਕਿ ਦਾ ਬਟਵਾਰਾ ਹੋਇਆ ਤਾਂ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਦੇ ਕਿਸਾਨ ਸ. ਗੁਰਦੀਪ ਸਿੰਘ ਨੂੰ ਆਪਣੇ ਪਰਿਵਾਰ ਸਮੇਤ ਉੱਜੜ ਕੇ ਚੜ੍ਹਦੇ ਪੰਜਾਬ ਆਉਣਾ ਪਿਆ। ਲਾਇਲਪੁਰ ਵਿੱਚ 5 ਮੁਰੱਬੇ ਜ਼ਮੀਨ ਦੇ ਮਾਲਕ ਸ. ਗੁਰਦੀਪ ਸਿੰਘ ਹੁਰਾਂ ਨੂੰ ਬਟਾਲਾ ਸ਼ਹਿਰ ਵਿਖੇ ਆ ਕੇ ਆਸਰਾ ਲੈਣਾ ਪਿਆ। ਬਾਅਦ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਬਟਾਲਾ ਸ਼ਹਿਰ ਦੇ ਨਾਲ ਜ਼ਮੀਨ ਅਲਾਟ ਕਰ ਦਿੱਤੀ ਗਈ। ਸ. ਗੁਰਦੀਪ ਸਿੰਘ ਨੇ ਬੜੀ ਮਿਹਨਤ ਨਾਲ ਬਟਾਲਾ ਸ਼ਹਿਰ ਵਿੱਚ ਆਪਣੇ ਪੈਰ ਜਮਾਏ ਅਤੇ ਉਨ੍ਹਾਂ ਦੀ ਗਿਣਤੀ ਬਟਾਲਾ ਸ਼ਹਿਰ ਦੇ ਨਾਮੀਂ ਵਿਅਕਤੀਆਂ ਵਿੱਚ ਹੋਣ ਲੱਗੀ। ਅਜ਼ਾਦੀ ਤੋਂ ਬਾਅਦ ਜਦੋਂ ਪਹਿਲੀਆਂ ਪੰਚਾਇਤੀ ਚੋਣਾਂ ਹੋਈਆਂ ਤਾਂ ਸ. ਗੁਰਦੀਪ ਸਿੰਘ ਉਮਰਪੁਰਾ ਦੇ ਪਹਿਲੇ ਸਰਪੰਚ ਬਣੇ ਸਨ।
ਜਦੋਂ ਸ. ਗੁਰਦੀਪ ਸਿੰਘ ਲਾਇਲਪੁਰ ਤੋਂ ਉੱਝੜ ਕੇ ਬਟਾਲਾ ਸ਼ਹਿਰ ਆਏ ਸਨ ਤਾਂ ਉਨ੍ਹਾਂ ਕਦੀ ਨਹੀਂ ਸੋਚਿਆ ਹੋਣਾ ਕਿ ਆਖਰ 75 ਸਾਲ ਬਾਅਦ ਉਨ੍ਹਾਂ ਦਾ ਫਰਜ਼ੰਦ ਬਟਾਲਾ ਸ਼ਹਿਰ ਦਾ ਮੇਅਰ ਬਣ ਕੇ ਆਪਣਾ ਤੇ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ। ਖੈਰ ਮਿਹਨਤ, ਇਮਾਨਦਾਰੀ ਅਤੇ ਸਿਰੜ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ ਜੋ ਸੁਖਦੀਪ ਸਿੰਘ ਤੇਜਾ ਨੇ ਆਪਣੀ ਜ਼ਿੰਦਗੀ ਵਿੱਚ ਸਾਬਤ ਕਰਕੇ ਦੱਸਿਆ ਹੈ।
ਪਿਤਾ ਸ. ਗੁਰਦੀਪ ਸਿੰਘ ਅਤੇ ਮਾਤਾ ਸ੍ਰੀਮਤੀ ਪ੍ਰਕਾਸ਼ ਕੌਰ ਦੇ ਘਰ ਬਟਾਲਾ ਵਿਖੇ ਸੰਨ 1962 ਵਿੱਚ ਸੁਖਦੀਪ ਸਿੰਘ ਤੇਜਾ ਦਾ ਜਨਮ ਹੋਇਆ। ਉਹ ਆਪਣੇ ਚਾਰ ਭਰਾਵਾਂ ਵਿਚੋਂ ਤੀਸਰੇ ਨੰਬਰ ’ਤੇ ਹਨ। ਸੁਖਦੀਪ ਸਿੰਘ ਤੇਜਾ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਪਰਮਦੀਪ ਸਿੰਘ ਤੇਜਾ ਹੈ ਜੋ ਕਿ ਪੰਜਾਬ ਪੁਲਿਸ ਵਿੱਚ ਐੱਸ.ਪੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਬਾਸਕਿਟ ਬਾਲ ਦੇ ਉੱਘੇ ਖਿਡਾਰੀ ਸਨ। ਉਨ੍ਹਾਂ ਤੋਂ ਬਾਅਦ ਜਗਦੀਪ ਸਿੰਘ ਤੇਜਾ ਵੀ ਸੁਖਦੀਪ ਸਿੰਘ ਤੇਜਾ ਤੋਂ ਵੱਡੇ ਹਨ। ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਦਾ ਨਾਮ ਹਰਜੀਤ ਸਿੰਘ ਸੀ।
ਸੁਖਦੀਪ ਸਿੰਘ ਤੇਜਾ ਨੇ ਆਪਣੀ ਪ੍ਰਾਇਮਰੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਯੋਗ ਆਸ਼ਰਮ (ਬਾਹਰਵਾਰ ਮੀਆਂ ਮੁਹੱਲਾ) ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ 6ਵੀਂ ਤੋਂ 8ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਲੜਕੇ (ਨੇੜੇ ਸ੍ਰੀ ਕੰਧ ਸਾਹਿਬ) ਤੋਂ ਹਾਸਲ ਕੀਤੀ। ਇਸੇ ਦੌਰਾਨ ਸੁਖਦੀਪ ਸਿੰਘ ਤੇਜਾ ਨੂੰ ਬਾਸਕਿਟਬਾਲ ਦੀ ਖੇਡ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਦੀ ਪੂਰਤੀ ਲਈ ਉਨ੍ਹਾਂ ਨੇ 9ਵੀਂ ਜਮਾਤ ਵਿੱਚ ਸਰਕਾਰੀ ਸਕੂਲ ਗੁਰਦਾਸਪੁਰ ਵਿਖੇ ਦਾਖਲਾ ਲੈ ਲਿਆ, ਜਿਥੇ ਉਨ੍ਹਾਂ ਕੋਚ ਸ. ਗੁਰਦਿਆਲ ਸਿੰਘ ਦੀ ਦੇਖ-ਰੇਖ ਹੇਠ ਬਾਸਕਿਟਬਾਲ ਦੀ ਖੇਡ ਦੇ ਗੁਰ ਸਿੱਖੇ। ਸੁਖਦੀਪ ਸਿੰਘ ਤੇਜਾ ਨੂੰ ਬਾਸਕਿਟਬਾਲ ਦੀ ਖੇਡ ਨਾਲ ਏਨ੍ਹਾਂ ਲਗਾਵ ਸੀ ਕਿ ਉਹ ਆਪਣੀ ਸਖਤ ਮਿਹਨਤ ਦੀ ਬਦੌਲਤ ਸਕੂਲ ਦੀ ਟੀਮ ਦੇ ਕਪਤਾਨ ਬਣ ਗਏ। ਬੱਸ ਫਿਰ ਕੀ ਸੀ ਉਨ੍ਹਾਂ ਦੀ ਅਗਵਾਈ ਵਿੱਚ ਸਕੂਲ ਦੀ ਬਾਸਕਿਟਬਾਲ ਟੀਮ ਨੇ ਕਈ ਜਿੱਤਾਂ ਦਰਜ ਕੀਤੀਆਂ।
ਚੜ੍ਹਦੀ ਜਵਾਨੀ ਵਿੱਚ ਪੈਰ ਧਰ ਚੁੱਕੇ ਸੁਖਦੀਪ ਸਿੰਘ ਤੇਜਾ ਲਈ ਹੁਣ ਬਾਸਕਿਟਬਾਲ ਹੀ ਸਭ ਕੁਝ ਸੀ। ਸੰਨ 1981 ਵਿੱਚ ਗੁਰਦਾਸਪੁਰ ਤੋਂ ਹਾਇਰ ਸਕੈਂਡਰੀ ਪਾਸ ਕਰਕੇ ਸੁਖਦੀਪ ਸਿੰਘ ਤੇਜਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ। ਇਥੇ ਆ ਕੇ ਵੀ ਉਨ੍ਹਾਂ ਬਾਸਕਿਟਬਾਲ ਦੀ ਖੇਡ ਨੂੰ ਜਾਰੀ ਰੱਖਿਆ ਅਤੇ ਵਧੀਆ ਖੇਡ ਦੇ ਸਦਕਾ ਉਨ੍ਹਾਂ ਨੂੰ ਖਾਲਸਾ ਕਾਲਜ ਦੀ ਟੀਮ ਵਿੱਚ ਲੈ ਲਿਆ। ਸੁਖਦੀਪ ਸਿੰਘ ਤੇਜਾ ਨੇ ਪਹਿਲਾਂ ਇੰਟਰ ਕਾਲਜ ਅਤੇ ਫਿਰ ਇੰਟਰ-ਵਰਸਿਟੀ ਖੇਡਾਂ ਵਿੱਚ ਬਾਸਕਿਟਬਾਲ ਦੇ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। ਬਾਸਕਿਟਬਾਲ ਦੀ ਉੱਚ ਦਰਜੇ ਦੀ ਖੇਡ ਦੀ ਬਦੌਲਤ ਖਾਲਸਾ ਕਾਲਜ ਪੜ੍ਹਦਿਆਂ ਹੀ ਉਨ੍ਹਾਂ ਦੀ ਚੋਣ ਪੰਜਾਬ ਪੁਲਿਸ ਵਿੱਚ ਹੋ ਗਈ ਅਤੇ ਉਹ ਪੰਜਾਬ ਪੁਲਿਸ ਦੀ ਬਾਸਕਿਟਬਾਲ ਟੀਮ ਦੇ ਮੈਂਬਰ ਬਣ ਗਏ। ਸੁਖਦੀਪ ਸਿੰਘ ਤੇਜਾ ਭਾਂਵੇ ਪੁਲਿਸ ਵਿੱਚ ਭਰਤੀ ਹੋ ਗਏ ਸਨ ਪਰ ਉਨ੍ਹਾਂ ਦੇ ਸੁਪਨੇ ਅਤੇ ਟੀਚੇ ਕੁਝ ਹੋਰ ਸਨ। ਆਖਰ 7 ਮਹੀਨੇ ਦੇ ਛੋਟੇ ਜਿਹੇ ਅਰਸੇ ਦੌਰਾਨ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ ਨੌਂਕਰੀ ਤੋਂ ਅਸਤੀਫਾ ਦੇ ਦਿਤਾ ਅਤੇ ਬਟਾਲਾ ਵਿਖੇ ਆ ਕੇ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੇ।
ਸੰਨ 1987 ਵਿੱਚ ਸੁਖਦੀਪ ਸਿੰਘ ਤੇਜਾ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਸ੍ਰੀਮਤੀ ਦਵਿੰਦਰ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਧਰਮ ਪਤਨੀ ਦਾ ਪੂਰਾ ਸਾਥ ਮਿਲਿਆ। ਪ੍ਰਮਾਤਮਾ ਦੀ ਮਿਹਰ ਸਦਕਾ ਸੁਖਦੀਪ ਸਿੰਘ ਤੇਜਾ ਦੀ ਪਰਿਵਾਰਕ ਫੁਲਵਾੜੀ ਵਿੱਚ ਉਨ੍ਹਾਂ ਦੀਆਂ ਤਿੰਨ ਧੀਆਂ ਰਮਨਦੀਪ ਕੌਰ, ਅਮਨਦੀਪ ਕੌਰ, ਰੁਪਿੰਦਰ ਕੌਰ ਅਤੇ ਸਭ ਤੋਂ ਛੋਟੇ ਬੇਟੇ ਖੁਸ਼ਵਿੰਦ ਸਿੰਘ ਤੇਜਾ ਆਪਣੀ ਮਹਿਕ ਬਿਖੇਰ ਰਹੇ ਹਨ।
ਸੁਖਦੀਪ ਸਿੰਘ ਤੇਜਾ ਨੇ ਸਮਾਜ ਸੇਵਾ ਨੂੰ ਆਪਣਾ ਟੀਚਾ ਮੰਨ ਲਿਆ ਅਤੇ ਸੰਨ 1993 ਵਿੱਚ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਉਮਰਪੁਰਾ ਤੋਂ ਸਰਪੰਚੀ ਦੀ ਚੋਣ ਲੜੀ। ਉਸ ਸਮੇਂ ਉਮਰਪੁਰਾ ਬਟਾਲਾ ਨਗਰ ਕੌਂਸਲ ਦੇ ਘੇਰੇ ਵਿੱਚ ਨਹੀਂ ਸੀ ਅਤੇ ਇਹ ਪੰਚਾਇਤ ਹੋਇਆ ਕਰਦਾ ਸੀ। ਸੁਖਦੀਪ ਸਿੰਘ ਤੇਜਾ ਨੂੰ ਇਸ ਚੋਣ ਵਿੱਚ ਵੱਡੀ ਜਿੱਤ ਹਾਸਲ ਹੋਈ ਅਤੇ ਉਹ ਸੰਨ 1993 ਵਿੱਚ ਪਹਿਲੀ ਵਾਰ ਸਰਪੰਚ ਬਣ ਗਏ। ਇਸਤੋਂ ਬਾਅਦ ਉਹ ਦੁਬਾਰਾ ਲਗਾਤਾਰ ਦੂਸਰੀ ਵਾਰ ਉਮਰਪੁਰਾ ਦੇ ਸਰਪੰਚ ਚੁਣੇ ਗਏ। ਸੁਖਦੀਪ ਸਿੰਘ ਤੇਜਾ ਕਾਂਗਰਸ ਪਾਰਟੀ ਵੱਲੋਂ ਇੱਕ ਵਾਰ ਬਲਾਕ ਸੰਮਤੀ ਦੇ ਮੈਂਬਰ ਵੀ ਚੁਣੇ ਗਏ। ਸੰਨ 2003 ਵਿੱਚ ਜਦੋਂ ਨਗਰ ਕੌਂਸਲ ਬਟਾਲਾ ਦੀ ਹੱਦਬੰਦੀ ਵਧੀ ਤਾਂ ਉਮਰਪੁਰਾ ਵੀ ਨਗਰ ਕੌਂਸਲ ਬਟਾਲਾ ਵਿੱਚ ਆ ਗਿਆ। ਜਦੋਂ 2003 ਵਿੱਚ ਨਗਰ ਕੌਂਸਲ ਬਟਾਲਾ ਦੀਆਂ ਚੋਣਾਂ ਹੋਈਆਂ ਤਾਂ ਸੁਖਦੀਪ ਸਿੰਘ ਤੇਜਾ ਨੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਕੌਂਸਲਰ ਚੁਣ ਲਿਆ। ਸਰਪੰਚੀ, ਬਲਾਕ ਸੰਮਤੀ ਅਤੇ ਕੌਂਸਲਰ ਚੁਣੇ ਜਾਣ ਦੇ ਦੌਰਾਨ ਉਨ੍ਹਾਂ ਲੋਕ ਸੇਵਾ ਵਿੱਚ ਕੋਈ ਕਸਰ ਬਾਕੀ ਨਾ ਛੱਡੀ।
ਸੁਖਦੀਪ ਸਿੰਘ ਤੇਜਾ ਨੇ ਕਾਂਗਰਸ ਪਾਰਟੀ ਵਿਚ ਰਹਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕੀਤਾ। ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਵੀ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਹਨ।
ਸੁਖਦੀਪ ਸਿੰਘ ਤੇਜਾ ਨੇ ਜਿਥੇ ਲੋਕ ਸੇਵਾ ਨੂੰ ਹਮੇਸ਼ਾਂ ਪਹਿਲ ਦਿੱਤੀ ਹੈ ਓਥੇ ਇੱਕ ਖਿਡਾਰੀ ਹੋਣ ਦੇ ਨਾਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਯਤਨ ਹੀ ਉਹ ਹਮੇਸ਼ਾਂ ਕਰਦੇ ਰਹਿੰਦੇ ਹਨ। ਉਹ ਬਾਸਕਿਟਬਾਲ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਵੀ ਹਨ ਅਤੇ ਕਈ ਵਾਰ ਬਾਸਕਿਟਬਾਲ ਟੂਰਨਾਮੈਂਟ ਕਰਵਾ ਚੁੱਕੇ ਹਨ। ਫ਼ਾਇਰ ਬ੍ਰਿਗੇਡ ਦਫ਼ਤਰ ਦੇ ਨਾਲ ਜੋ ਬਾਸਕਿਟਬਾਲ ਦੀ ਗਰਾਉਂਡ ਹੈ ਉਸ ਨੂੰ ਬਣਾਉਣ ਵਿੱਚ ਵੀ ਸੁਖਦੀਪ ਸਿੰਘ ਤੇਜਾ ਦਾ ਅਹਿਮ ਰੋਲ ਹੈ। ਸ. ਤੇਜਾ ਮਾਤਾ ਸੁਲੱਖਣੀ ਸੇਵਾ ਸੁਸਾਇਟੀ ਨਾਲ ਹੀ ਜੁੜੇ ਹੋਏ ਹਨ ਅਤੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਸਾਲ ਫਰਵਰੀ ਵਿੱਚ ਹੋਈ ਨਗਰ ਨਿਗਮ ਬਟਾਲਾ ਦੀਆਂ ਪਹਿਲੀਆਂ ਚੋਣਾਂ ਵਿੱਚ ਸੁਖਦੀਪ ਸਿੰਘ ਤੇਜਾ ਨੇ ਵਾਰਡ ਨੰਬਰ 30 ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ 19 ਅਪ੍ਰੈਲ ਨੂੰ ਨਗਰ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਾਰੇ ਹੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਬਟਾਲਾ ਸ਼ਹਿਰ ਦਾ ਪਹਿਲਾ ਮੇਅਰ ਚੁਣ ਲਿਆ।
ਬਟਾਲਾ ਸ਼ਹਿਰ ਦੇ ਪਹਿਲੇ ਮੇਅਰ ਬਣੇ ਸੁਖਦੀਪ ਸਿੰਘ ਤੇਜਾ ਦਾ ਸੁਪਨਾ ਹੈ ਕਿ ਬਟਾਲਾ ਜਿਥੇ ਵਿਕਾਸ ਪੱਖੋਂ ਮੋਹਰੀ ਹੋਵੇ ਓਥੋਂ ਸਫ਼ਾਈ ਪੱਖੋਂ ਵੀ ਇਹ ਖੂਬਸੂਰਤ ਸ਼ਹਿਰਾਂ ਵਿੱਚ ਸ਼ੁਮਾਰ ਹੋਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਵਿੱਚ ਵਿਕਾਸ ਦੀ ਜੋ ਲਹਿਰ ਸ਼ੁਰੂ ਹੋਈ ਹੈ ਉਸ ਨੂੰ ਹੋਰ ਗਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 33 ਕਰੋੜ ਦੇਵੀ ਦੇਵਤਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਬਟਾਲਾ ਦੀ ਸੇਵਾ ਕਰਨਾ ਉਨ੍ਹਾਂ ਦਾ ਸੁਭਾਗ ਹੈ ਅਤੇ ਇਸ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਤਿਹਾਸਕ ਸ਼ਹਿਰ ਬਟਾਲਾ ਦੀ ਇਤਿਹਾਸਕ ਦਿੱਖ ਨੂੰ ਵੀ ਉਭਾਰਿਆ ਜਾਵੇਗਾ। ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਸਾਡਾ ਬਟਾਲਾ ਸ਼ਹਿਰ ਸੂਬੇ ਦਾ ਖੂਬਸੂਰਤ ਤੇ ਵਿਕਸਤ ਸ਼ਹਿਰ ਹੋਵੇਗਾ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
काँगड़ा :- स्यूल खड़ डुकी रोड लिंक रोड भारी बरसात के कारण वह गया एक साल पहले 2 करोड़ की लागत से ये रोड का निर्माण किया गया था 😱😱😱❓️ इसे लो...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
थौलधार विकासखंड में लगे दिव्यांग शिविर में 70 पंजिकरण हुए दर्ज। थौलधार।।जिलाधिकारी के निर्देश पर समाज कल्याण विभाग टिहरी व स्वास...
-
कैबिनेट मंत्री श्री लाल चंद कटारूचक्क ने भोआ विधानसभा क्षेत्र के विभिन्न गांवों में विकास कार्यों की शुरुआत की। -विभिन्न गांवों में 1 करोड...
-
डीएम टिहरी मयुर दिक्षित एवं एसएसपी आयुष अग्रवाल ने सुरक्षा कार्मियों को किया ब्रीफ। टिहरी।। राज्य निर्वाचन आयोग के निर्देशों एव...
-
ਸ੍ਰੀ ਹਰਗੋਬਿੰਦਪੁਰ/ਬਟਾਲਾ, 2 ਮਈ ( ਨੀਰਜ ਸ਼ਰਮਾ ਜਸਬੀਰ ਸਿੰਘ ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾ...
-
थाना छाम के उद्घाटन के अवसर पर एसएसपी टिहरी ने की थाना कार्यालय में पूजा अर्चना। कण्डीसौड़।।कण्डीसौड़ में आयोजित कार्यक्रम में न...
COMMENTS