ਅੰਮ੍ਰਿਤਸਰ,11 ਅਪ੍ਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਡਾ ਬਲਜੀਤ ਸਿੰਘ ਢਡਿਆਲਾ) - ਕੇਂਦਰ ਵਿਚਲੀ ਕਿਸਾਨ ਵਿਰੋਧੀ ਭਾਜਪਾ ਸਰਕਾਰ ਨੇ ਡੀ ਏ ਪੀ ਦਾ ਰੇਟ ਵਧਾਕੇ ਕਿਸਾਨਾਂ ਤੇ ਇੱਕ ਹੋਰ ਕੋਹਾੜਾ ਮਾਰਿਆ ਹੈ। ਡੀ ਏ ਪੀ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਕਿ ਡੀ ਏ ਪੀ ਦੀ 50 ਕਿੱਲੋ ਬੋਰੀ ਜਿਸਦਾ ਪਹਿਲਾਂ ਮੁੱਲ 1200 ਰੁਪਏ ਸੀ, ਹੁਣ ਕਿਸਾਨ ਮਾਰੂ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ 1900 ਰੁਪਏ ਕਰ ਦਿੱਤਾ ਹੈ ,ਇਸ ਤਰ੍ਹਾਂ ਪ੍ਰਤੀ ਕੁਇੰਟਲ 1400 ਰੁਪਏ ਦਾ ਵਾਧਾ ਕੀਤਾ ਗਿਆ ਹੈ।ਇਹ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਹੈ।ਕੱਕੜ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਾਲੇ ਕਾਨੂੰਨਾਂ ਵਿਰੁੱਧ ਜੰਗ ਲੜਦਿਆਂ ਆਪਣੇ ਘਰ ਬਾਹਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ  ਵਿਰੁੱਧ ਘੱਟ ਅਤੇ ਪੰਜਾਬ ਸਰਕਾਰ ਵਿਰੁੱਧ ਬੇਲੋੜੀ ਬਿਆਨਬਾਜ਼ੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਕੈਪਟਨ ਫੋਬੀਆ ਹੋ ਗਿਆ ਹੈ। ਉਹ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਘਬਰਾ ਗਏ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ਵਿੱਚ ਸਰਕਾਰ ਬਨਾਉਣ ਦੇ ਮੁੰਗੇਰੀ ਲਾਲ ਦੇ ਸੁਪਨੇ ਵੇਖ ਰਹੀਆਂ ਹਨ, ਪਰ ਪੰਜਾਬ ਦੀ ਸੂਝਵਾਨ ਜਨਤਾ 2022 ਵਿੱਚ ਪੰਜਾਬ ਅਤੇ ਕਿਸਾਨ ਹਿਤੈਸ਼ੀ ਕਾਂਗਰਸ ਸਰਕਾਰ ਨੂੰ ਹੀ ਦੁਬਾਰਾ ਵੋਟਾਂ ਪਾਵੇਗੀ ਅਤੇ ਪੰਜਾਬ ਵਿੱਚ ਦੁਬਾਰਾ ਕਾਂਗਰਸ ਸਰਕਾਰ ਲਿਆਵੇਗੀ। ਇਸ ਮੌਕੇ ਉਨ੍ਹਾਂ ਨਾਲ ਕਸ਼ਮੀਰ ਸਿੰਘ ਖਿਆਲਾ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ, ਬੂਆ ਸਿੰਘ ਸੰਧੂ ਓ ਐਸ ਡੀ ਕੈਬਨਿਟ ਮੰਤਰੀ, ਐਡਵੋਕੇਟ ਕਸ਼ਮੀਰ ਸਿੰਘ ਬੁੱਟਰ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਭੇਜ ਸਿੰਘ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ, ਦਵਿੰਦਰ ਸਿੰਘ ਬੋਪਾਰਾਏ ਮੈਂਬਰ ਬਲਾਕ ਸੰਮਤੀ, ਬਲਦੇਵ ਸਿੰਘ ਮੰਝ ਮੈਂਬਰ ਬਲਾਕ ਸੰਮਤੀ, ਦਿਲਬਾਗ ਸਿੰਘ ਖਿਆਲਾ ਮੈਂਬਰ ਬਲਾਕ ਸੰਮਤੀ, ਸਰਪੰਚ ਜਸਕਰਨ ਸਿੰਘ ਲੋਪੋਕੇ, ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਰਪੰਚ ਨਿਸ਼ਾਨ ਸਿੰਘ ਮੰਝ, ਸਰਪੰਚ ਨਿਸ਼ਾਨ ਸਿੰਘ ਕੋਟਲਾ, ਸਰਪੰਚ ਸਰਤਾਜ ਸਿੰਘ ਖਿਆਲਾ, ਸਰਪੰਚ ਪ੍ਰਗਟ ਸਿੰਘ ਬਰਾੜ, ਸਰਪੰਚ ਲਖਬੀਰ ਸਿੰਘ ਕੋਹਾਲੀ, ਸਰਪੰਚ ਸਰਤਾਜ ਸਿੰਘ ਖਿਆਲਾ, ਸਰਪੰਚ ਮਿੰਟੂ ਪੰਡੋਰੀ, ਸਰਪੰਚ ਸ਼ਮਸ਼ੇਰ ਸਿੰਘ ਸਾਰੰਗੜਾ, ਸਰਪੰਚ ਰਸ਼ਪਾਲ ਸਿੰਘ ਭੋਲਾ ਮਾਨਾਂਵਾਲਾ, ਸਰਪੰਚ ਹਰਪਾਲ ਸਿੰਘ ਮਾਲਾਕੀੜੀ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਰੇਸ਼ਮ ਸਿੰਘ ਬੱਚੀਵਿੰਡ, ਸਰਪੰਚ ਬਾਵਾ ਸਿੰਘ ਖਿਆਲਾ, ਸਰਪੰਚ ਚਾਂਦ ਪੱਧਰੀ, ਸਰਪੰਚ ਸੁਰਜੀਤ ਸਿੰਘ ਰਾਣੀਆਂ, ਸਰਪੰਚ ਅਮਨ ਕੋਹਾਲਾ, ਸਰਪੰਚ ਮਨੋਜ ਭੱਟੀ, ਸਰਪੰਚ ਗੁਰਪ੍ਰੀਤ ਸਿੰਘ ਚਵਿੰਡਾ,ਸੋਨੀ ਕੱਥੂਨੰਗਲ, ਬੱਚਿਤਰ ਸਿੰਘ ਲਾਲੀ ਢਿੰਗਨੰਗਲ, ਗੁਰਪ੍ਰੀਤ ਸਿੰਘ ਪੰਜੂਰਾਏ, ਬਲਜਿੰਦਰ ਸਿੰਘ ਧਾਰੀਵਾਲ, ਮੇਜਰ ਸਿੰਘ ਰੈਂ ਮੈਂਬਰ ਪੰਚਾਇਤ, ਸੁਖਦੇਵ ਸਿੰਘ ਨੱਥੂਪੁਰ ਆਦਿ ਹਾਜ਼ਰ ਸਨ। 
ਫੋਟੋ ਕੈਪਸ਼ਨ - ਅਮਨਦੀਪ ਸਿੰਘ ਕੱਕੜ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
- 
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
 - 
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
 - 
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
 - 
उपायुक्त डॉ. पल्लवी ने 4 नवंबर को आयोजित होने वाले लाइट एंड साउंड शो में भाग लेने के लिए जिलेवासियों को आमंत्रित किया ----लामिनी स्टेडियम, ...
 - 
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
 - 
गजा घण्टाकर्ण मंदिर पौराणिक मंदिरों में से एक है। गजा।। इस अवसर पर मुख्यमंत्री ने कहा कि ऐसे महोत्सवों के द्वारा क्षेत्रीय देवता को पूजा जा...
 - 
स्व० महिमानन्द कोली की दुसरी पुण्यतिथि पर स्वास्थ्य शिविर के साथ कई प्रतिभाओ का हुआ सम्मान। थत्युड़ ।। टिहरी के जौनपुर विकासखण्ड मे 65 व ...
 - 
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
 - 
किसान सम्मेलन उमरिया उमरिया मध्य प्रदेश 11 लाख से अधिक डिफाल्टर किसानों का 123 करोड़ का ब्याज माफ करेगी राज्य सरकार श्री दर्शन सिंह चौध...
 
							    
							    
							    
							    
COMMENTS