ਮੰਡੀ ਵਿੱਚ ਕੋਈ ਵੀ ਮੁਸ਼ਕਲ ਆਉਣ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਅਤੇ ਆੜ੍ਹਤੀਏ 0172-5101619 ਤੇ ਸੰਪਰਕ ਕਰ ਸਕਦੇ ਹਨ - ਚੇਅਰਮੈਨ ਬਾਜਵਾ
ਬਟਾਲਾ, 15 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ) - ਪੰਜਾਬ ਸਰਕਾਰ ਵਲੋਂ ਹਾੜ੍ਹੀ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿੱਚ ਸਾਰੇ 22 ਜ਼ਿਲਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ।
ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਤਾਂ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਮੰਡੀਆਂ ਵਿਚ ਸੈਨੀਟਾਈਜਰ, ਮਾਸਕ, ਹੱਥ ਧੋਣ ਦੇ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ।
ਕਣਕ ਦੀ ਖਰੀਦ ਬਾਰੇ ਚੇਅਰਮੈਨ ਬਾਜਵਾ ਨੇ ਦੱਸਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖਰੀਦ ਨਾਲ ਸਬੰਧਤ ਕਿਸੇ ਵੀ ਮਸਲੇ ’ਤੇ ਪਹਿਲਾਂ ਸਬੰਧਤ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਅਤੇ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਆਪੋ-ਆਪਣੇ ਜ਼ਿਲੇ ਦੇ ਕੰਟਰੋਲ ਰੂਮ ’ਤੇ ਰਾਬਤਾ ਕਾਇਮ ਕਰ ਸਕਦੇ ਹਨ। ਮੰਡੀ ਬੋਰਡ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿਚ ਵਿਸ਼ੇਸ਼ ਟੀਮ ਡਿਊਟੀ ਨਿਭਾਏਗੀ ਜੋ ਸਵੇਰੇ ਤੋਂ ਸ਼ਾਮ ਤੱਕ ਕਿਸਾਨਾਂ, ਆੜ੍ਹਤੀਆਂ ਤੇ ਹੋਰਾਂ ਦੀਆਂ ਸ਼ਿਕਾਇਤਾਂ ਅਤੇ ਸਵਾਲਾਂ ਦਾ ਨਿਪਟਾਰਾ ਕਰੇਗੀ। ਉਨਾਂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਅਤੇ ਆੜ੍ਹਤੀਏ 0172-5101619 ਤੇ ਸੰਪਰਕ ਕਰ ਸਕਦੇ ਹਨ।
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ ਆਪਣੀਆਂ ਦਫਤਰੀ ਥਾਂਵਾਂ ਦੀ ਸਾਂਭ-ਸੰਭਾਲ ਅਤੇ ਸੈਨੀਟਾਈਜੇਸ਼ਨ ਨੂੰ ਯਕੀਨੀ ਬਣਾਉਣਗੀਆਂ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਜਾਰੀ ਵਿਸਥਾਰਤ ਐਸ.ਓ.ਪੀ. ਦੀ ਸਖ਼ਤੀ ਨਾਲ ਪਾਲਣਾ ਕਰਨਗੀਆਂ।
[Important News]$type=slider$c=4$l=0$a=0$sn=600$c=8
अधिक खबरे देखे .
-
मथुरा। समाजवादी पार्टी के राष्ट्रीय अध्यक्ष एवं उत्तर प्रदेश के पूर्व मुख्यमंत्री अखिलेश यादव के जन्मदिन के अवसर पर बुधवार को कलेक्ट्रेट, मथ...
-
नोहराधार कृषि विभाग के प्रसार अधिकारी प्रदीप कुमार ने जानकारी देते हुए बताया कि नोहराधार कृषि विभाग के अंतर्गत जितनी भी पंचायते आती है । ...
-
दतिया। कोरोना महामारी से जब सारा विश्व जूझ रहा है तब , शराब की दुकान खोलना एक तरह से आग में घी का काम करता , साथ ही साथ आर्थिक संकट के दौर ...
-
लोकसभा निर्वाचन प्रयोगार्थ बी0यू0, सी0यू0 तथा वी0वी0पैट का हुआ प्रथम रैण्डमाइजेशन- जिला निर्वाचन अधिकारी--! देवरिया 27 मार्च। जनपद मे...
-
——— कैबिनेट मंत्री लाल चंद कटारू चक्क ने भोआ हल्के के गांवों में जनसभाएं कीं ——— लोगों ने सरकार के कार्यों पर जताई संतुष्टि ——— 350 नए राशन ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
कोरोना जैसी महामारी में लोग काफी परेशान है। लोगों को इस परेशानी से निकलने का रास्ता नहीं दिखाई दे रहा है और इस पर एक और मुसीबत आ गई। पुलिस प...
-
इनाम पाते ही देवरिया पुलिस ने 2,दिन में 6 बड़े मामले का किया खुलासा --! थाना - रामपुर कारखाना ,लार और मईल का अलग अलग मामले का खुलासा आज...
-
ਭਗਵਾਨ ਸਿੰਘ ਚੌਹਾਨ ਨੇ ਮੁੜ ਫੜਿਆ ਬਸਪਾ ਦਾ ਪੱਲਾ, ਸੈਂਕੜੇ ਸਾਥੀਆਂ ਸਮੇਤ ਹੋਏ ਬਸਪਾ ਵਿਚ ਸ਼ਾਮਿਲ. ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,,ਨੀਰਜ ਸ਼...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...

COMMENTS