ਪੈਰਿਸ ਵਿੱਚ ਕਿਸਾਨਾ ਦੇ ਹੱਕ ਚ’ ਰੋਸ ਪ੍ਰਦਰਸ਼ਨ 8 ਜਨਵਰੀ ਨੂੰ
ਬਟਾਲਾ 6 ਜਨਵਰੀ ,(ਅਸ਼ੋਕ ਜੜੇਵਾਲ ਨੀਰਜ ਸ਼ਰਮਾ ਵਿੱਕੀ ਪੱਡਾ)ਪੈਰਿਸ, ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਬਿੱਲਾ ਨੂੰ ਰੱਦ ਕਰਾਉਣ ਲਈ ਦਿੱਲੀ ਧਰਨੇ ਵਿੱਚ ਬੈਠੇ ਕਿਸਾਨਾ ਦੇ ਸਮੱਰਥਨ ਵਿੱਚ ਪੈਰਿਸ ਦੇ ਸਮੂਹ ਗੁਰੁ ਘਰਾਂ,ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਵੱਲੋਂ 8 ਜਨਵਰੀ ਨੂੰ ਭਾਰਤੀ ਸਫਰਾਤਖਾਨੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਤੋਂ ਪਹਿਲਾਂ ਕਿਸਾਨਾ ਦੇ ਹੱਕ ਵਿੱਚ ਤਿੰਨ ਅਕਤੂਬਰ ਅਤੇ ਗਿਆਰਾਂ ਦਸੰਬਰ ਨੂੰ ਦੋ ਵਾਰੀ ਰੋਸ ਮਾਰਚ ਕੀਤੇ ਜਾ ਚੁੱਕੇ ਹਨ । ਦੁਪਿਹਰ ਦੋ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਇਹ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਸਮੂਹ ਭਾਰਤੀ ਭਾਈਚਾਰੇ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ।
COMMENTS