Pragati Media Group में JOIN होकर हर ख़बर से रहे अवगत .

ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ

SHARE:

 ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ



ਇਸ ਵਿਕਾਸ ਪ੍ਰੋਜੈਕਟ ਉੱਪਰ 25 ਲੱਖ ਰੁਪਏ ਦੀ ਲਾਗਤ ਆਵੇਗੀ


ਪੰਜਾਬ ਸਰਕਾਰ ਬਟਾਲਾ ਸ਼ਹਿਰ ਨੂੰ ਵਿਕਸਤ ਤੇ ਖੂਬਸੂਰਤ ਬਣਾਉਣ ਲਈ ਵਚਨਬੱਧ - ਤ੍ਰਿਪਤ ਬਾਜਵਾ


ਬਟਾਲਾ, 28 ਨਵੰਬਰ (  ਅਸ਼ੋਕ ਜੜੇਵਾਲ) - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਦੇ ਨਹਿਰੂ ਗੇਟ ਸਾਹਮਣੇ ਪੁੱਡਾ ਵੱਲੋਂ ਵਿਕਸਤ ਕੀਤੀ ਕਮਰਸ਼ੀਅਲ ਸਾਈਟ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਮੈਡਮ ਪੱਲਵੀ (ਆਈ.ਏ.ਐੱਸ), ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਅਤੇ ਐਕਸੀਅਨ ਪੁੱਡਾ ਸ. ਚਰਨਜੀਤ ਸਿੰਘ ਵੀ ਮੌਜੂਦ ਸਨ।

ਪੁੱਡਾ ਦੀ ਕਮਰਸ਼ੀਅਲ ਸਾਈਟ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਇਸ ਕੰਮ ਉੱਪਰ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਮਰਸ਼ੀਅਲ ਮਾਰਿਕਟ ਵਿੱਚ ਸੜਕਾਂ ਅਤੇ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਇਥੇ ਖਰੀਦੋ-ਫਰੋਖਤ ਕਰਨ ਆਉਣ ਵਾਲੇ ਗ੍ਰਾਹਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਕਮਰਸ਼ੀਅਲ ਮਾਰਕਿਟ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਥੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਦੇਵੇਗੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਅਰੰਭੇ ਗਏ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੁਕੰਮਲ ਹੋ ਗਏ ਹਨ ਅਤੇ ਰਹਿੰਦਿਆਂ ਉੱਪਰ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਹੁਰਿਆਂ ਦੇ ਨਗਰ ਬਟਾਲਾ ਨੂੰ ਵਿਕਸਤ ਤੇ ਖੂਬਸੂਰਤ ਬਣਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ।

ਇਸ ਮੌਕੇ ਅਸ਼ੋਕ ਲੂਥਰਾ, ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਗੁਲਸ਼ਨ ਮਾਰਬਲ ਵਾਲੇ, ਐੱਸ.ਡੀ.ਓ. ਪੁੱਡਾ ਗੁਰਜੈਪਾਲ ਸਿੰਘ, ਐੱਸ.ਡੀ.ਓ. ਦਵਿੰਦਰ ਸੈਣੀ, ਜੇ.ਈ. ਮਨਜੀਤ ਸਿੰਘ, ਜੇ.ਈ. ਦਵਿੰਦਰ ਪਾਲ ਸਿੰਘ, ਜੇ.ਈ. ਪੰਕਜ, ਜੇ.ਈ.  ਜਤਿੰਦਰ ਸਿੰਘ, ਸੁਪਰਵਾਈਜ਼ਰ ਸਤਨਾਮ ਸਿੰਘ, ਰਮੇਸ਼ ਵਰਮਾ, ਯਸਪਾਲ ਚੌਹਾਨ, ਪਰਮਿੰਦਰ ਸਿੰਘ ਰਜਿੰਦਰਾ ਫਾਊਂਡਰੀ, ਹਰਨੇਕ ਸਿੰਘ ਨੇਕੀ, ਸੁੱਖ, ਰਾਜਾ ਗੁਰਬਖਸ਼ ਸਿੰਘ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ। 

    Pragati media reporter Ashok jrewal ki report

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,196,72,2,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,151,coronavirus,141,crime,22,Delhi,24,education,11,food news,6,Gadgets,1,Gujarat,79,haryana,28,himachal pradesh,476,jaunpur,555,Jharkhand,995,jyotish,16,law,1,Lockdown,201,madhya pradesh,458,maharastra,130,New Delhi,24,News,52,poem,1,politics,21,Pragati Media,3377,punjab,994,rajasthan,342,Real story,2,Religion,11,tecnology,10,Uttar Pradesh,1176,Uttrakhand,29,West Bengal,2,
ltr
item
Pragati Media : भ्रष्ट व भ्रस्टाचार को रोकने की पहल: ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ
ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ
ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ
https://1.bp.blogspot.com/-eQuYqTn4OQo/X8STdvIg5RI/AAAAAAAAZbs/06Jr7ugZT6glIlxZO1jRDDon8cbRcqUVgCLcBGAsYHQ/w400-h186/IMG-20201129-WA0029.jpg
https://1.bp.blogspot.com/-eQuYqTn4OQo/X8STdvIg5RI/AAAAAAAAZbs/06Jr7ugZT6glIlxZO1jRDDon8cbRcqUVgCLcBGAsYHQ/s72-w400-c-h186/IMG-20201129-WA0029.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2020/11/Tripat-bajwa-ne-batala-di-puda-markit-te-parking-te-sadak-bnaoun-de-project-da-udhghatan-kita-.html
https://www.pragatimedia.org/
https://www.pragatimedia.org/
https://www.pragatimedia.org/2020/11/Tripat-bajwa-ne-batala-di-puda-markit-te-parking-te-sadak-bnaoun-de-project-da-udhghatan-kita-.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy