ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ਜਦੋਂ ਮਰਹੂਮ ਜਥੇਦਾਰ ਅਮਰਜੀਤ ਸਿੰਘ ਔਲਖ ਪਾਖਰਪੁਰਾ ਦੇ ਛੋਟੇ ਸਪੁੱਤਰ ਅਤੇ ਜਥੇਦਾਰ ਗੁਰਿੰਦਰ ਸਿੰਘ ਔਲਖ ਦੇ ਛੋਟੇ ਭਰਾ ਜਥੇਦਾਰ ਗੁਰਰਾਜ ਸਿੰਘ ਔਲਖ (59) ਬੀਤੇ ਦਿਨੀਂ ਇੱਕ ਸੰਖੇਪ ਜਿਹੀ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਜਿਸ ਨਾਲ ਔਲਖ ਪਰਿਵਾਰ ਨੂੰ ਨਾ ਪੂਰਾ ਵਾਲਾ ਘਾਟਾਂ ਪਿਆ ਸੀ। ਉਨ੍ਹਾਂ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਪਾਖਰਪੁਰਾ ਜ਼ਿਲਾ ਅੰਮ੍ਰਿਤਸਰ ਵਿਖੇ 15 ਸਤੰਬਰ 2019 ਦਿਨ ਦਿਨ ਐਤਵਾਰ ਨੂੰ ਹੋਵੇਗੀ। ਜਿਥੇ ਵਿਛੜੀ ਰੂਹ ਨੂੰ ਰਿਸ਼ਤੇਦਾਰ ਸਾਕ-ਸੰਬਧੀ ਇਲਾਕ਼ਾ ਨਿਵਾਸੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਫੋਟੋ ਕੈਪਸਨ: ਸਵ: ਜਥੇਦਾਰ ਗੁਰਰਾਜ ਸਿੰਘ ਔਲਖ ਦੀ ਫਾਈਲ ਫੋਟੋ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS