ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ
ਪ੍ਰੈਸ ਨੋਟ -3
----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇਤਾਂ ਨਾਲ ਕੀਤੀ ਵਿਸੇਸ ਮੀਟਿੰਗ
---ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਕੀਤੀ ਹਦਾਇਤ ਵਿਕਾਸ ਕਾਰਜਾਂ ਦਾ ਨਿਰਮਾਣ ਨਿਰਧਾਰਤ ਸਮੇਂ ਅੰਦਰ ਕੀਤਾ ਜਾਵੈ ਮੁਕੰਮਲ
---ਬਿਨ੍ਹਾਂ ਕਿਸੇ ਪੱਖਪਾਤ ਅਤੇ ਬਿਨ੍ਹਾਂ ਭੇਦਭਾਵ ਦੇ ਪਿੰਡਾਂ ਅੰਦਰ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ-ਸ੍ਰੀ ਲਾਲ ਚੰਦ ਕਟਾਰੂਚੱਕ
ਪਠਾਨਕੋਟ, 5 ਜੂਲਾਈ 2025 : ਪੰਜਾਬ ਦੇ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਪਿੰਡਾਂ ਦੇ ਵਿਕਾਸ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਅੱਜ ਵਿਧਾਨ ਸਭਾ ਹਲਕਾ ਭੋਆ ਦੇ ਘਰੋਟਾ ਬਲਾਕ ਦੀਆਂ ਲਗਭਗ 46 ਪੰਚਾਇਤਾਂ ਜਿਨ੍ਹਾਂ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਅਤੇ ਪੰਚਾਇਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਪਿੰਡਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ ਅਤੇ ਜਲਦੀ ਹੀ ਇਹ ਵਿਕਾਸ ਕਾਰਜ ਕਰਨ ਲਈ ਉਪਰਾਲੇ ਕੀਤੇ ਜਾਣਗੇ। ਇਹ ਜਾਣਕਾਰੀ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਧੀਕ ਡਿਪਟੀ ਕਮਿਸਨਰ (ਵਿਕਾਸ ) ਦੇ ਦਫਤਰ ਵਿਖੇ ਬਲਾਕ ਘਰੋਟਾ ਦੀਆਂ ਵੱਖ ਵੱਖ ਪੰਚਾਇਤਾਂ ਨਾਲ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਸੈਲ, ਖੁਸਬੀਰ ਕਾਟਲ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਪ੍ਰਸਾਸਨਿਕ ਅਧਿਕਾਰੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਕੂਝ ਦਿਨ੍ਹਾਂ ਤੋਂ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੀਆਂ ਵੱਖ ਵੱਖ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾ ਨਰੋਟ ਜੈਮਲ ਸਿੰਘ ਬਲਾਕ ਅਧੀਨ ਆਉਂਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ ਪਿਛਲੇ ਦਿਨ ਘਰੋਟਾ ਬਲਾਕ ਦੀਆਂ 26 ਪੰਚਾਇਤਾਂ ਬੁਲਾਈਆਂ ਗਈਆਂ ਸਨ ਅਤੇ ਅੱਜ ਕਰੀਬ 46 ਪੰਚਾਇਤਾਂ ਘਰੋਟਾਂ ਬਲਾਕ ਦੀਆਂ ਬੁਲਾਈਆਂ ਗਈਆ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਇੱਕ ਹੀ ਉਦੇਸ ਹੈ ਕਿ ਇੱਕ ਤਾਂ ਉਨ੍ਹਾਂ ਕੰਮਾਂ ਦਾ ਪਤਾ ਲਗਾਇਆ ਜਾ ਸਕੇ ਜੋ ਕੰਮ ਪਿੰਡਾਂ ਅੰਦਰ ਅੱਜ ਤੱਕ ਨਹੀਂ ਹੋਏ। ਇਸ ਤੋਂ ਇਲਾਵਾ ਅਧਿਕਾਰੀਆਂ ਅਤੇ ਪੰਚਾਇਤਾਂ ਦਾ ਆਪਸ ਵਿੱਚ ਵਧੀਆ ਤਾਲਮੇਲ ਹੋਵੇਗਾ ਤੱਕ ਹੀ ਵਿਕਾਸ ਕਾਰਜ ਪੂਰਨ ਤੋਰ ਤੇ ਮੁਕੰਮਲ ਹੋ ਸਕਦੇ ਹਨ । ਇਸ ਤੋਂ ਇਲਾਵਾ ਜੋ ਵਿਕਾਸ ਕਾਰਜ ਪਹਿਲਾ ਤੋਂ ਪਿੰਡਾਂ ਅੰਦਰ ਚਲ ਰਹੇ ਹਨ ਉਨ੍ਹਾਂ ਵਿੱਚ ਕੋਈ ਪ੍ਰੇਸਾਨੀ ਤਾਂ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਦੀਆਂ ਪੰਚਾਇਤਾਂ ਅੰਦਰ ਵਿਕਾਸ ਕਾਰਜ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਕਰਵਾਏ ਜਾ ਰਹੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਤੱਦ ਹੀ ਮੁਕੰਮਲ ਕੀਤੇ ਜਾ ਸਕਦੇ ਹਨ ਜਦੋਂ ਪ੍ਰਸਾਸਨਿਕ ਅਧਿਕਾਰੀਆਂ ਅਤੇ ਪੰਚਾਇਤਾਂ ਦਾ ਵਧੀਆ ਤਾਲਮੇਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਵੱਖ ਵੱਖ ਪਿੰਡਾਂ ਅੰਦਰ ਕਿਸੇ ਅੰਦਰ ਕੰਮਿਊਨਿਟੀ ਹਾਲ ਦਾ ਨਿਰਮਾਣ, ਸੜਕਾਂ ਦੇ ਕਿਨਾਰੇ ਡੰਗਿਆਂ ਦਾ ਨਿਰਮਾਣ ਕਾਰਜ, ਸਮਸਾਨ ਘਾਟ ਦਾ ਨਿਰਮਾਣ ਕਾਰਜ, ਛੱਪੜਾਂ ਦਾ ਨਿਰਮਾਣ ਕਾਰਜ, ਖੇਡ ਮੈਦਾਨਾਂ ਦਾ ਨਿਰਮਾਣ ਕਾਰਜ, ਪਿੰਡਾਂ ਅੰਦਰ ਸੋਲਰ ਲਾਈਟਾਂ ਲਗਾਉਂਣ ਦਾ ਕੰਮ , ਗਲੀਆਂ -ਨਾਲੀਆਂ ਦਾ ਨਿਰਮਾਣ ਕਾਰਜ ਆਦਿ ਜੋ ਕਾਰਜ ਪਹਿਲਾਂ ਤੋਂ ਚਲ ਰਹੇ ਹਨ ਇਨ੍ਹਾਂ ਕਾਰਜਾਂ ਦੇ ਨਿਰਮਾਣ ਅੰਦਰ ਤੇਜੀ ਲਿਆਉਂਣ ਦੀ ਲੋੜ ਹੈ ਤਾਂ ਜੋ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਵੀ ਵੱਖ ਵੱਖ ਪੰਚਾਇਤਾਂ ਵੱਲੋਂ ਕੂਝ ਵਿਕਾਸ ਕਾਰਜ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਹਨ। ਉਹ ਵੀ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਪੰਚਾਇਤਾਂ ਅੰਦਰ ਹਨ ਪਰ ਵਿਕਾਸ ਕਾਰਜ ਹੋ ਨਹੀਂ ਸਕੇ ਉਨ੍ਹਾਂ ਕਾਰਜਾਂ ਨੂੰ ਕੀਤੇ ਜਾਣ ਲਈ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੀਆਂ ਵੱਖ ਵੱਖ ਪੰਚਾਇਤਾ ਨਾਲ ਗੱਲਬਾਤ ਕਰਕੇ ਬਿਨ੍ਹਾਂ ਕਿਸੇ ਪੱਖਪਾਤ ਦੇ ਬਿਨ੍ਹਾਂ ਕਿਸੇ ਮਤਭੇਦ ਦੇ ਪੰਚਾਇਤੀ ਰਾਜ ਐਕਟ ਦੀ ਭਾਵਨਾਂ ਨਾਲ ਪਿੰਡਾਂ ਅੰਦਰ ਵਿਕਾਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਖੇਤਰ ਅੰਦਰ ਵਿਕਾਸ ਕਾਰਜਾਂ ਦੇ ਨਿਰਮਾਣ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ।
COMMENTS