ਬਟਾਲਾ 9 ਅਗਸਤ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ, ਸੈਦਪੁਰ ਕਲਾਂ ਵਲੋਂ “ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਬਾਲ ਸਭਾ ਦਾ ਆਯੋਜਨ ਕੀਤਾ ਗਿਆ। ਜਿਸ
ਵਿਚ ਸਿਵਲ ਡਿਫੈਂਸ ਬਟਾਲਾ ਵਲੋ ਹਰਬਖਸ਼ ਸਿੰਘ ਤੇ ਹਰਪ੍ਰੀਤ ਸਿੰਘ, ਮਨਦੀਪ ਸਿੰਘ, ਮੁੱਖ ਅਧਿਆਪਕ ਸੁਖਬੀਰ ਕੌਰ, ਰਾਜਬੀਰ ਕੌਰ, ਨਵਦੀਪ ਕੌਰ ਤੇ ਵਿਦਿਆਰਥੀਆਂ ਸਮੇਤ ਉਹਨਾਂ ਦੇ ਮਾਤਾ ਪਿਤਾ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਹਰਬਖਸ਼ ਸਿੰਘ ਵਲੋ ਸਿਵਲ ਡਿਫੈਂਸ ਦੇ ਉਦੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਵੇ ਕਿ ਲੋਕਾਂ ਦੀ ਜਾਨਾਂ ਨੂੰ ਬਚਾਉਣਾ, ਜਾਇਦਾਦਾਂ ਦੇ ਨੁਕਸਾਨ ਨੂੰ ਘੱਟ ਕਰਨਾ, ਸਨਅੱਤਾਂ ਵਿਚ ਪਈਆਂ ਰੁਕਾਵਟਾਂ ਦੂਰ ਕਰਕੇ ਚਾਲੂ ਰੱਖਣਾ ਤੇ ਲੋਕਾਂ ਦਾ ਮਨੋਬਲ ਉਚਾ ਰੱਖਣਾ।
ਇਸ ਤੋਂ ਅਗੇ ਦਸਿਆ ਕਿ ਕਿਸੇ ਵੀ ਘਟਨਾ ਮੌਕੇ ਡੀ. ਆਰ. ਐਸ. ਹਮੇਸ਼ਾਂ ਯਾਦ ਰੱਖੋ ਕਿ ਡੀ ਤੋਂ ਡੇਂਜਰਸ ਭਾਵ ਖਤਰਾ ਦੇਖਣਾ ਜਿਸ ਨਾਲ ਆਪਣਾ ਨੁਕਸਾਨ ਨਾ ਹੋਵੇ, ਫੇਰ ਆਰ ਤੋਂ ਰਿਸਪਾਉਸ ਭਾਵ ਪੀੜਤ ਦੀ ਸਥਿਤੀ ਬਾਰੇ ਜਾਨਣਾ, ਬਾਅਦ ਵਿਚ ਐਸ ਤੋਂ ਸੈਂਡ ਫਾਰ ਹੈਲਪ ਭਾਵ ਸਮਾਂ ਤੇ ਸਥਿਤੀ ਅਨੁਸਾਰ ਸਹਾਇਤਾ ਕਰਨੀ ਜਾਂ ਪੁਲਿਸ, ਐਬੂਲੈਂਸ ਹੋਰ ਕਿਸੇ ਨੂੰ ਬੁਲਾਉਣਾ। ਨਾਲ ਹੀ ਸੜਣ ਮੌਕੇ, ਕੱਟ ਲੱਗਣ ਤੇ ਫਸਟ ਏਡ ਬਾਕਸ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਵਿਦਿਆਰਥੀਆਂ ਵਲੋ ਕੱਟ ਲੱਗਣ ਮੌਕੇ ਪੱਟੀ ਕਰਕੇ ਡਾਕਟਰ ਵੱਲ ਜਾਣਾ, ਦੀ ਪੇਸ਼ਕਾਰੀ ਵੀ ਕੀਤੀ ਗਈ
ਇਸ ਮੌਕੇ ਹਰਪ੍ਰੀਤ ਸਿੰਘ ਵਲੋ ਰਾਸ਼ਟਰੀ ਸਹਾਇਤਾ ਨੰਬਰ 112 ਬਾਰੇ ਦਸਦੇ ਹੋਏ ਕਿਹਾ ਕਿ ਹਮੇਸ਼ਾ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਹਾਇਤਾ ਸਮੇਂ ਸਿਰ ਮਿਲ ਸਕੇ। ਜਿਸ ਨਾਲ ਪੀੜਤ ਦੀ ਜਾਨ ਬੱਚ ਸਕਦੀ ਹੈ।
ਇਸ ਬਾਲ ਸਭਾ ਦੇ ਆਖਰ ਵਿਚ ਮੁੱਖ ਅਧਿਆਪਕ ਸੁਖਬੀਰ ਕੌਰ ਤੇ ਸਮਾਜ ਸੇਵਕ ਕੁਲਦੀਪ ਸਿੰਘ ਵਲੋ ਭਰੋਸਾ ਦਿੱਤਾ ਕਿ ਸਾਰੇ ਵਿਦਿਆਰਥੀਆਂ ਨੂੰ ਫਸਟ ਏਡ ਕਿਟਾਂ ਵੰਡੀਆਂ ਜਾਣਗੀਆਂ ਨਾਲ ਹੀ ਸਕੂਲ ਸਲਾਨਾ ਸਮਾਰੋਹ ਵਿਚ “ਆਫਤ ਪ੍ਰਬੰਧਕ ਜਾਗਰੂਕਰਤਾ”ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ।
ਆਖਰ ਵਿਚ ਕੁਲਬੀਰ ਸਿੰਘ, ਜਸਲੀਨ ਸਿੰਘ, ਕੁਲਦੀਪ ਕੌਰ ਤੇ ਸੁਖਬੀਰ ਕੌਰ ਨੂੰ “ਜੀਵਨ ਰਖਿਅਕ ਪ੍ਰਸ਼ੰਸਾ ਪੱਤਰ”ਨਾਲ ਸਨਮਾਨਿਤ ਕੀਤਾ ਗਿਆ। ਹਾਜ਼ਰ ਹੋਰਨਾਂ ਨੂੰ ਕਿਸੇ ਵੀ ਸੰਕਟ ਸਮੇਂ ਪੀੜਤਾਂ ਦੇ ਮਦਦ ਕਰਨ ਲਈ ਪ੍ਰੇਰਤ ਕੀਤਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
महायज्ञ पांडाल में हर्षोल्लास के साथ मनाया गया श्री राम जन्म उत्सव - श्री राम राम जन्मोत्सव की सजाई गई झांकी। - मुख्य व्यास श्री सूर्यलाल ...
-
भारतीय सेना में 12वीं पास के लिए बेहद सुनहरा मौका, जल्द करे अप्लाई 12वीं पास जल्द से जल्द करें आवेदन, 50 हजार रु मिलेंगी सैलरी TS पुलिस, P...
-
ਬਟਾਲਾ 28 ਅਗਸਤ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ) ਲਖਵਿੰਦਰ ਸਿੰਘ ਸੇਖੋਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 2 ਦਾ ਵਾਧੂ ਚਾਰਜ ਸੰਭਾਲ ਲ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
ਵਿਧਾਇਕ ਸ਼ੈਰੀ ਕਲਸੀ ਵੱਲੋਂ ਖੁਦ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਕੀਤੀਆਂ ਜਾ ਨੇ ਹੱਲ ਸਾਲ 2022 ਦੇ ਆਖਰੀ ਦਿਨ ਵੀ ਲੋਕਾਂ ਨਾਲ ਮਿ...

COMMENTS