ਬਟਾਲਾ 30 ਅਕਤੂਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਰਜਿ: ਪੰਜਾਬ ਜਿਲ੍ਹਾ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਬੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੋਟੇ ਘੁੰਮਣ ਵਿੱਖੇ ਹੋਈ। ਇਸ ਮੀਟਿੰਗ ਵਿਚ ਵਿਚਾਰ ਪ੍ਰਗਟ ਕਰਦਿਆਂ ਡਾ
ਪਿਆਰਾ ਸਿੰਘ ਹੰਬੋਵਾਲ ਨੇ ਕਿਹਾ ਕਿ ਕਿ ਪਿੰਡਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਆਰ ਐਮ ਪੀ ਡਾਕਟਰ ਆਪਣੀਆਂ ਸਿਹਤ ਸਹੂਲਤਾਂ ਬਖੂਬੀ ਨਿਭਾ ਰਹੇ ਹਨ ਜਿੱਥੇ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨਾ ਮਾਤਰ ਹਨ ਉੱਥੇ ਇਹ ਡਾਕਟਰ ਦਿਨ ਰਾਤ ਆਪਣਾ ਰੋਲ ਨਿਭਾ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾ ਬਚਾ ਰਹੇ ਹਨ ਪਰ ਫਿਰ ਵੀ ਅੱਜ ਤੱਕ ਕਿਸੇ ਸਰਕਾਰ ਨੇ ਭਾਵੇਂ ਉਹ ਕਾਂਗਰਸੀ ਹੋਵੇ ਭਾਵੇਂ ਅਕਾਲੀ ਦਲ ਦੀ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨੇ ਵੀ ਇਹਨਾਂ ਦੇ ਰਜਿਸਟਰੇਸ਼ਨ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਪਹਿਲ ਕਦਮੀ ਨਹੀਂ ਕੀਤੀ ਸਗੋਂ ਚੋਣਾਂ ਵੇਲੇ ਹਰ ਪਾਰਟੀ ਇਹਨਾਂ ਨੂੰ ਵੋਟ ਬੈਂਕ ਵਜੋਂ ਵਰਤ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਅਸੀਂ ਮੌਜੂਦਾ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਵਾਕਿਆ ਹੀ ਆਮ ਆਦਮੀ ਦੀ ਭਲਾਈ ਕਰਨਾ ਚਾਹੁੰਦੀ ਹੈ ਜਿਸ ਦੇ ਨਾਮ ਤੇ ਵੋਟਾਂ ਲਈਆਂ ਹਨ ਤਾਂ ਇਹ ਮਸਲੇ ਨੂੰ ਹੱਲ ਕਰਕੇ ਗਰੀਬ ਵਰਗ ਤੇ ਮੱਧ ਵਰਗ ਦੀ ਸੇਵਾ ਕਰ ਰਹੇ ਇਹ ਡਾਕਟਰਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਕਿਲਾ ਲਾਲ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਆਰ ਐਮਪੀ ਡਾਕਟਰਾਂ ਦੀ ਜਥੇਬੰਦੀ ਮੌਜੂਦਾ ਸਮੇਂ ਵਿੱਚ ਇੱਕਜੁੱਟ ਹੈ ਤੇ ਇਸ ਨੂੰ ਹੋਰ ਮਜਬੂਤ ਕਰਕੇ ਹੋਰ ਜਥੇਬੰਦੀਆਂ ਦਾ ਸਾਥ ਲੈ ਕੇ ਪੰਜਾਬ ਵਿੱਚ ਆਪਣੇ ਮਸਲੇ ਨੂੰ ਹੱਲ ਕਰਾਉਣ ਲਈ ਸੰਘਰਸ਼ ਉਲੀਕਿਆ ਜਾਵੇਗਾ ਤਾਂ ਜੋ ਇਹ ਚਿਰਾ ਤੋਂ ਲਮਕਦਾ ਆ ਰਿਹਾ ਮਸਲਾ ਹੱਲ ਕਰਾਇਆ ਜਾ ਸਕੇ । ਇਸ ਮੀਟਿੰਗ ਵਿੱਚ ਸਰਕਲ ਹਰਚੋਵਾਲ ਦੇ ਆਗੂ ਡਾਕਟਰ ਗੁਰਮੇਜ ਸਿੰਘ ਤਲਵਾੜਾ, ਡਾਕਟਰ ਭੁਪਿੰਦਰ ਸਿੰਘ ਸੀਹ ਭੱਠੀਆਂ , ਡਾ ਗੁਰਦੇਵ ਸਿੰਘ,ਡਾ ਸਤਨਾਮ ਸਿੰਘ ਛੀਨਾ ,ਡਾ ਸਵਿੰਦਰ ਸਿੰਘ ਅਤੇ ਬਲਾਕ ਧਾਂਦੋਈ ਦੇ ਆਗੂ ਡਾ ਗੁਰਬਚਨ ਸਿੰਘ ਨੇ ਵੀ ਸੰਬੋਧਨ ਕੀਤਾ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी गढ़वाल।। जिलाधिकारी मयूर दीक्षित की अध्यक्षता में जिला सभागार में राजस्व की मासिक स्टाफ बैठक आहूत की गई। कोर्ट केस के लंबि...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
काँगड़ा :- स्यूल खड़ डुकी रोड लिंक रोड भारी बरसात के कारण वह गया एक साल पहले 2 करोड़ की लागत से ये रोड का निर्माण किया गया था 😱😱😱❓️ इसे लो...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
थौलधार विकासखंड में लगे दिव्यांग शिविर में 70 पंजिकरण हुए दर्ज। थौलधार।।जिलाधिकारी के निर्देश पर समाज कल्याण विभाग टिहरी व स्वास...
-
कैबिनेट मंत्री श्री लाल चंद कटारूचक्क ने भोआ विधानसभा क्षेत्र के विभिन्न गांवों में विकास कार्यों की शुरुआत की। -विभिन्न गांवों में 1 करोड...
-
डीएम टिहरी मयुर दिक्षित एवं एसएसपी आयुष अग्रवाल ने सुरक्षा कार्मियों को किया ब्रीफ। टिहरी।। राज्य निर्वाचन आयोग के निर्देशों एव...
-
ਸ੍ਰੀ ਹਰਗੋਬਿੰਦਪੁਰ/ਬਟਾਲਾ, 2 ਮਈ ( ਨੀਰਜ ਸ਼ਰਮਾ ਜਸਬੀਰ ਸਿੰਘ ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾ...
-
थाना छाम के उद्घाटन के अवसर पर एसएसपी टिहरी ने की थाना कार्यालय में पूजा अर्चना। कण्डीसौड़।।कण्डीसौड़ में आयोजित कार्यक्रम में न...
COMMENTS