ਬਟਾਲਾ 13 ਸਤੰਬਰ:(ਡਾ ਬਲਜੀਤ ਸਿੰਘ ਨੀਰਜ ਸ਼ਰਮਾ )ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਧਰਮਕੋਟ ਰੰਧਾਵਾ ਪਿੰਡ ਦੀ ਇੱਕ ਦੁਕਾਨ 'ਤੇ ਟਰੈਕਟਰ ਠੀਕ ਕਰਵਾ ਰਹੇ ਨਜ਼ਦੀਕੀ ਪਿੰਡ ਮੇਘਾ ਦੇ ਨੌਜਵਾਨ 'ਤੇ ਮੋਟਰਸਾਈਕਲ 'ਤੇ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫੇਰ ਪਿਸਤੌਲ ਨਾਲ ਫਾਇਰ ਕਰਕੇ ਦੌੜ ਗਏ। ਗੋਲੀ ਨੌਜਵਾਨ ਦੀ ਬਾਂਹ 'ਤੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।ਉਸ ਨੂੰ ਡੇਰਾ
ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਗੁਰਦਾਸਪੁਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਦੌੜਦੇ ਹੋਏ ਮੋਟਰਸਾਈਕਲ ਉੱਥੇ ਹੀ ਛੱਡ ਗਏ ਤੇ ਕਾਰ ਵਿੱਚ ਬੈਠ ਕੇ ਦੌੜ ਗਏ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਜ਼ਖ਼ਮੀ ਨੌਜਵਾਨ ਤੇ ਉਸ ਦੇ ਭਰਾ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਜਾਣਦੇ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਤੇ ਕਦੀ ਕੋਈ ਗੱਲ ਵੀ ਨਹੀਂ ਹੋਈ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਆਏ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ।
ਜ਼ਖ਼ਮੀ ਨੌਜਵਾਨ ਹਰਮਨਜੋਤ ਸਿੰਘ ਤੇ ਉਸ ਦੇ ਭਰਾ ਜੁਗਰਾਜ ਸਿੰਘ ਵਾਸੀ ਪਿੰਡ ਮੇਘਾ ਨੇ ਦੱਸਿਆ ਕਿ ਉਹ ਪਿੰਡ ਤੋਂ ਧਰਮਕੋਟ ਰੰਧਾਵਾ ਵਿਖੇ ਆਪਣਾ ਟਰੈਕਟਰ ਠੀਕ ਕਰਵਾਉਣ ਆਏ ਸਨ ਕਿ ਟਰੈਕਟਰ ਰਿਪੇਅਰ ਵਾਲੀ ਦੁਕਾਨ ਤੇ ਮੋਟਰਸਾਇਕਲ ਤੇ ਤਿੰਨ ਨੌਜਵਾਨ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਹਰਮਨਜੋਤ ਤੇ ਹਮਲਾ ਕਰ ਦਿੱਤਾ। ਉਸ ਨੂੰ ਜਖਮੀ ਕਰਕੇ ਦੌੜਦੇ ਹੋਏ ਉਨ੍ਹਾਂ ਨੇ ਦੇਸੀ ਪਿਸਤੌਲ ਨਾਲ ਫਾਇਰ ਵੀ ਕੀਤਾ। ਗੋਲੀ ਹਰਮਨਜੋਤ ਸਿੰਘ ਦੀ ਬਾਂਹ ਤੇ ਲੱਗੀ। ਉਨ੍ਹਾਂ ਦੱਸਿਆ ਹਮਲਾਵਰਾਂ ਵਿੱਚ ਕੁਝ ਉਨ੍ਹਾਂ ਦੇ ਪਿੰਡ ਦੇ ਵੀ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ।
ਉੱਥੇ ਹੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਡੇਰਾ ਬਾਬਾ ਨਾਨਕ ਹਸਪਤਾਲ ਤੋਂ ਹਰਮਨ ਜੋਤ ਨਾਮ ਦਾ ਇੱਕ ਨੌਜਵਾਨ ਰੈਫਰ ਕੀਤਾ ਗਿਆ ਹੈ। ਉਸ ਦੇ ਜ਼ਖ਼ਮਾਂ ਤੇ ਪੱਟੀਆਂ ਆਦਿ ਕਰ ਦਿੱਤੀਆਂ ਗਈਆਂ ਹਨ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜ਼ਖਮਾਂ ਦੇ ਅਧਾਰ ਤੇ ਐਮਐਲਆਰ ਬਣਾ ਦਿੱਤੀ ਗਈ ਹੈ। ਫਿਲਹਾਲ ਜਖ਼ਮੀ ਨੌਜਵਾਨ ਦੀ ਹਾਲਤ ਬਿਲਕੁਲ ਠੀਕ-ਠਾਕ ਹੈ।
ਉੱਥੇ ਹੀ ਜਖਮੀ ਨੌਜਵਾਨ ਹਰਮਨ ਜੋਤ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚੇ ਡੇਰਾ ਬਾਬਾ ਨਾਨਕ ਥਾਣੇ ਦੇ ਤਹਿਤ ਆਉਂਦੀ ਚੌਂਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਗੋਲੀ ਵੀ ਮਾਰੀ ਗਈ ਹੈ। ਫਿਲਹਾਲ ਜਖਮੀ ਹਰਮਨਜੋਤ ਨਾਮ ਦਾ ਨੌਜਵਾਨ ਬਿਲਕੁਲ ਠੀਕ-ਠਾਕ ਹੈ ਤੇ ਉਸ ਦੇ ਬਿਆਨ ਦਰਜ ਕਰਕੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
-
डिप्टी कमिश्नर पठानकोट ने दिया शहर निवासियों को ज़रूरी निर्देश पठानकोट, 8 मई (दीपक महाजन)- श्री आदित्य उप्पल, डिप्टी कमिश्नर, पठानकोट ने ज...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थत्युड़।।(सू.वि.) मुख्य विकास अधिकारी डॉ.अभिषेक त्रिपाठी ने बुधवार को विभिन्न क्षेत्रों का स्थलीय निरीक्षण किया। राजकीय महाविद्यालय थत्यूड़ ...
-
टिहरी गढ़वाल।।(सू.वि.) जिलाधिकारी टिहरी मयूर दीक्षित की अध्यक्षता में मंगलवार को जिला दिव्यांग पुर्नवास केन्द्र टिहरी की जिला प्रबन्धन समित...
-
सोनभद्र। उ०प्र०उध्योग व्यापार प्रतिनिधि मण्डल के वरिष्ठ प्रदेश उपाध्यक्ष व प्रमुख व्यापारी रतनलाल गर्ग उम्र 82 का आज प्रातः 8.15 बजे स्वर्...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
टिहरी गढ़वाल।।(सू.वि.) जिला कलेक्ट्रेट के वीसी कक्ष में जिलाधिकारी मयूर दीक्षित की अध्यक्षता में जनपदीय सड़क सुरक्षा समिति की बैठक आहूत की गई...
-
संस्कृत भाषा को जीवन में उतारने का संकल्प - डाॅ० रामभूषण बिजल्वाण। देहरादून। संस्कृत भारती देहरादून शाखा के तत्वावधान में दून विश्वविद्यालय ...
-
जौनपुर। थाना - मड़ियाहूं अंतर्गत नगर के खैरुद्दीनगंज मोहल्ले में स्थित भूमिधरी जमीन पर कुछ दबंगों द्वारा अवैध कब्जा किया जा रहा था सूचन...
COMMENTS