ਬਟਾਲਾ, 6 ਅਪ੍ਰੈਲ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ)-ਸ੍ਰੀ ਨਰੇਸ਼ ਗੋਇਲ ਨੇ ਅੱਜ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ | ਅੁਹਦਾ ਸੰਭਾਲਣ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਰਾਜੀਵ ਸ਼ਰਮਾ ਤੇ ਪ੍ਰਮੁੱਖ ਹਸਤੀਆਂ ਮੌਜੂਦ ਸਨ | ਚੇਅਰਮੈਨ ਨਰੇਸ਼ ਗੋਇਲ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਜਿਸ ਵਿਚ ਹਰ ਵਰਗ ਦੇ ਲੋਕਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਾਰਟੀ ਦੇ ਵਰਕਰਾਂ ਨੂੰ ਪੂਰਾ ਮਾਣ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਨਰੇਸ਼ ਗੋਇਲ ਨੂੰ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਦੀ ਕੁਰਸੀ ਦੇ ਕੇ ਨਿਵਾਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਬਟਾਲਾ ਕਰਜ਼ੇ ਨਾਲ ਜੂਝ ਰਹੀ ਹੈ ਤੇ ਇਸ ਕੋਲ ਕੋਈ ਫੰਡ ਨਹੀਂ ਹੈ ਪਰ ਹੁਣ ਟਰੱਸਟ ਬਟਾਲਾ ਕੋਲ 2.50 ਕਰੋੜ ਰੁਪਏ ਆ ਗਏ ਹਨ, ਜਿਸ ਨਾਲ ਸ਼ਹਿਰ ਅੰਦਰ ਵਿਕਾਸ ਕਾਰਜ ਤੇਜ਼ ਗਤੀ ਨਾਲ ਕਰਵਾਏ ਜਾਣਗੇ | ਇਸ ਮੌਕੇ ਰਾਕੇਸ਼ ਤੁਲੀ ਸਿਟੀ ਪ੍ਰਧਾਨ ਆਪ , ਯਸ਼ਪਾਲ ਚੌਹਾਨ ਸੀਨੀਅਰ ਆਗੂ, ਧੀਰਜ ਵਰਮਾ ਲੀਗਲ ਜੁਆਇੰਟ ਸੈਕਟਰੀ, ਮਨਜੀਤ ਸਿੰਘ ਭੁੱਲਰ, ਪਰਮਜੀਤ ਸਿੰਘ ਸੋਹਲ, ਐਡਵਕੈਟ ਭਰਤ ਅਗਰਵਾਲ, ਆਸ਼ੂ ਗੋਇਲ, ਮੁਨੀਸ਼ ਕੁਮਾਰ, ਵਰੁਣ ਬਾਂਸਲ, ਅੰਕੁਸ ਮਹਿਤਾ, ਮੈਨੇਜਰ ਅਤਰ ਸਿੰਘ ਮੀਤ ਪ੍ਰਧਾਨ, ਅਨਿਲ ਅਗਰਵਾਲ, ਐਮ.ਐਨ. ਸ਼ਰਮਾ, ਕਸ਼ਮੀਰ ਸਿੰਘ ਵਾਹਲਾ, ਹਰਭਜਨ ਸਿੰਘ ਸੇਖਵਾਂ, ਪਰਮਿੰਦਰ ਸਿੰਘ ਈ.ਓ., ਪਵਨ ਕੁਮਾਰ ਸੁਪਰਡੈਂਟ, ਹਰਨੀਤ ਸਿੰਘ ਐਸ.ਡੀ.ਓ., ਰਾਮ ਕੁਮਾਰ ਜੀਈ, ਗੁਰਦੀਪ ਸਿੰਘ, ਗਗਨ ਬਟਾਲਾ, ਬਲਜੀਤ ਸਿੰਘ ਨਿੱਕੂ ਹੰਸਪਾਲ, ਮਾਣਿਕ ਮਹਿਤਾ ਤੇ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ |
[Important News]$type=slider$c=4$l=0$a=0$sn=600$c=8
अधिक खबरे देखे .
-
भीलवाड़ा जिले के गंगापुर स्थित गोवलिया गांव में चोरी की वारदात देवेंद्र कुमार टाक पिता ओम प्रकाश टाक निवासी गोवलिया के घर में रात को हुई चो...
-
धनोल्टी विधायक,थौलधार ब्लॉक प्रमुख व प्रदेश महिला महामंत्री व जिला पंचायत सदस्य ने बोर्ड परीक्षा में टॉपर छात्र-छात्राओं को किया सम्मानित। ...
-
थाना छाम द्वारा बोर्ड परीक्षा में टॉपर छात्र छात्राओं को किया पुरस्कार से सम्मानित । कण्डीसौड़।। थाना छाम के प्रभारी निरीक्षक द्वारा उत्...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जी-20 एंटी-करप्शन वर्किंग ग्रुप की दूसरी बैठक, जिसका उद्घाटन 25 मई को माननीय रक्षा और पर्यटन राज्य मंत्री श्री अजय भट्ट ने किया था नरेंद...
-
देहरादून।। उत्तराखंड के देहरादून स्थित उत्तरांचल प्रेस क्लब में पत्रकारिता दिवस पर सात पत्रकारों को पत्रकारिता की दीर्घकालीन सेवाओं,तथ्य परक...
-
थौलधार ब्लाक के खांड गांव में आकाशीय बिजली गिरने से बाल-बाल बची 20 वर्षीय लड़की कंडीसौड़।। मौसम विभाग की जानकारी के अनुसार तेज आ...
-
प्रदेश में सोनभद्र किसान मोर्चा को मिला सम्मान प्रथम स्थान : यादवेंद्र दत्त द्विवेदी सोनभद्र । भारतीय जनता पार्टी के महासंपर्क अभियान कार्...
COMMENTS