ਅਦਾਰਿਆਂ ਦੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਭਾਸ਼ਾ [ਗੁਰਮੁਖੀ ਲਿਪੀ] ‘ਚ ਕੀਤੇ ਜਾਣ: ਐੱਸ.ਡੀ.ਐੱਮ. ਘੁੰਮਣ
ਗੁਰਦਾਸਪੁਰ\ਬਟਾਲਾ, 18 ਫ਼ਰਵਰੀ,(ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਉਚੇਰੀ ਸਿੱਖਿਆ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਨਾਲ ਭਾਸ਼ਾ ਵਿਭਾਗ, ਪੰਜਾਬ ਦੇ ਵਿਭਾਗੀ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਵੱਲੋਂ ਪੰਜਾਬ ਵਿੱਚ ਸਰਕਾਰੀ, ਗ਼ੈਰ-ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਸਾਰੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਵਿੱਚ ਕਰਨ ਦੇ ਆਦੇਸ਼ਾਂ ਦੀ ਚੇਤਨਾ ਲਈ ਸਥਾਨਿਕ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ [ਨੈਸ਼ਨਲ ਐਵਾਰਡੀ] ਨੇ ਜ਼ਿਲ੍ਹਾ ਪ੍ਰਸ਼ਾਸਨ, ਯੁਵਕ ਸੇਵਾਵਾਂ ਵਿਭਾਗ, ਨਾਮੀ ਸਾਹਿਤਕਾਰਾਂ ਤੇ ਐੱਸ.ਡੀ. ਕਾਲਜ ਫ਼ਾਰ ਵੂਮੈਨ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ ਗਈ, ਜਿਸ ਨੂੰ ਗੁਰਦਾਸਪੁਰ ਦੇ ਉਪ ਮੰਡਲ ਮਜਿਸਟਰੇਟ ਅਮਨਦੀਪ ਕੌਰ ਘੁੰਮਣ, ਪੀ.ਸੀ.ਐੱਸ. ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ. ਦੀ ਸਰਪਰਸਤੀ ਹੇਠ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਇਸ ਚੇਤਨਾ ਰੈਲੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਨਾਲ-ਨਾਲ ਸਾਰੇ ਅਦਾਰਿਆਂ ਦੇ ਬੋਰਡ ਅਤੇ ਨਾਮ-ਪੱਟੀਆਂ ਪਹਿਲ ਦੇ ਆਧਾਰ ‘ਤੇ ਪੰਜਾਬੀ ਭਾਸ਼ਾ [ਗੁਰਮੁਖੀ ਲਿਪੀ] ਵਿੱਚ ਲਿਖੇ ਜਾਣ। ਇਸ ਮੌਕੇ ਪੰਜਾਬੀ ਵਿਸ਼ਵ ਦੇ ਨਾਮੀ ਲੋਕ-ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ, ਪ੍ਰਿੰ. ਡਾ. ਨੀਰੂ ਸ਼ਰਮਾ, ਸਟੇਟ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ ਨੇ ਵੀ ਇਸ ਚੇਤਨਾ ਰੈਲੀ ਵਿੱਚ ਉਚੇਚੇ ਰੂਪ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਸਾਰੇ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਪੰਜਾਬੀ [ਗੁਰਮੁਖੀ ਲਿਪੀ] ਵਿੱਚ ਆਪਣੇ ਬੋਰਡ ਤੇ ਨਾਮ-ਪੱਟੀਆਂ ਆਦਿ ਲਿਖ ਕੇ ਪੰਜਾਬੀ ਭਾਸ਼ਾ ਦਾ ਮਾਣ-ਸਤਿਕਾਰ ਵਧਾਉਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਾਮੀ ਪੰਜਾਬੀ ਸਾਹਿਤਕਾਰਾਂ ਦੇ ਵਫ਼ਦ ਵਿੱਚ ਸ਼ਾਮਿਲ ਹੋਏ ਸਾਹਿਤਕਾਰ ਮੱਖਣ ਕੁਹਾੜ, ਉਸਤਾਦ ਗ਼ਜ਼ਲਗੋ ਸੁਲੰਖਣ ਸਰਹੱਦੀ, ਜੇ.ਪੀ. ਖਰਲਾਂ ਵਾਲਾ, ਸੁਭਾਸ਼ ਦੀਵਾਨਾ, ਮੰਗਤ ਚੰਚਲ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਸਿੰਘ ਕਾਹਲੋਂ, ਗੁਰਮੀਤ ਸਿੰਘ ਸਰਾਂ, ਵਿਜੇ ਬੱਧਨ ਨੇ ਵੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਐੱਸ.ਈ. ਬਿਜਲੀ ਵਿਭਾਗ ਸ੍ਰ. ਬੋਪਾਰਾਏ, ਬਲਦੇਵ ਸਿੰਘ ਬਾਜਵਾ ਕਲਾਨੌਰ, ਸਹਾਇਕ ਸ਼ਾਮ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਰਾਜਵਿੰਦਰ ਕੌਰ ਧਾਰੀਵਾਲ, ਸੱਗੂ ਸੇਖਵਾਂ ਆਦਿ ਨੇ ਵੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਇਸ ਚੇਤਨਾ ਯਾਤਰਾ ਵਿੱਚ ਹਾਂ-ਪੱਖੀ ਸਹਿਯੋਗ ਦਿੱਤਾ ਅਤੇ ਕਿਹਾ ਕਿ ਪੰਜਾਬੀ ਦੇ ਨਾਮੀ ਗਾਇਕ ਦਲਵਿੰਦਰ ਦਿਆਲਪੁਰੀ ਦੀ ਬੁਲੰਦ ਆਵਾਜ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਭਾਸ਼ਾ ਵਿਭਾਗ ਵੱਲੋਂ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਪੰਜਾਬੀ ਭਾਸ਼ਾ ਦੀ ਚੇਤਨਾ ਲਹਿਰ ਜਲਦ ਹੀ ਲੋਕ-ਲਹਿਰ ਬਣਕੇ ਉੱਭਰੇਗੀ।
ਫ਼ੋਟੋ ਕੈਪਸ਼ਨ: ਭਾਸ਼ਾ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੀ ਚੇਤਨਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਐੱਸ.ਡੀ.ਐੱਮ. ਗੁਰਦਾਸਪੁਰ ਸੀ੍ਰਮਤੀ ਅਮਨਦੀਪ ਕੌਰ ਘੁੰਮਣ, ਲੋਕ-ਗਾਇਕ ਦਲਵਿੰਦਰ ਦਿਆਲਪੁਰੀ, ਸਹਾਇਕ ਡਾਇਰੈਕਟਰ ਰਵੀ ਦਾਰਾ, ਡਾ. ਨੀਰੂ ਸ਼ਰਮਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
आज दिनांक 9 अक्टूबर 2024 को राज्य राजस्थान में संचालित 1962 पशु एंबुलेंस की ऑन कॉल सुविधा रायपुर में लादू लाल पितलिया एमएलए के सानिध्य में र...
-
गोवलिया में हर वर्ष की भांति इस वर्ष भी शारदीय नवरात्रि का आयोजन श्री चामुंडा माता मंदिर प्रांगण में हर दिन लड़के व लड़कियों महिलाओं द्वारा ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
श्रीराम ने शिव धनुष तोड़ किया सीता से विवाह - श्री राम के जयकारे से गूंजायमान हो गया रामलीला प्रांगण - रामलीला में धनुष यज्ञ के ...
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
कण्डीसौड़।।श्रीदेव सुमन के वलिदान दिवस पर सरस्वती शिशु-विद्या मंदिर कण्डीसौड़ (छाम) के छात्रों द्वारा टिहरी बांध वन प्रभाग द्वितीय के नगुण ग...
COMMENTS