36 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਣਾ ਸ਼ਲਾਘਾਯੋਗ ਉਪਰਾਲਾ : ਡੀ.ਈ.ਓ. ਭਾਟੀਆ
ਸਿੱਖਿਆ ਦੀ ਗੁਣਵੰਨਤਾ ਦੇ ਸੁਧਾਰ ਲਈ ਲਗਾਈ ਟ੍ਰੇਨਿੰਗ ਬਿਹਤਰ ਸਾਬਤ ਹੋਵੇਗੀ : ਪ੍ਰਿੰਸੀਪਲ ਰਜਨੀ ਬਾਲਾ
ਗੁਰਦਾਸਪੁਰ , 14 ਫਰਵਰੀ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਸਿੱਖਿਆ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੇ ਪਹਿਰਾ ਦਿੰਦਿਆਂ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਪਹਿਲ ਦਿੱਤੀ ਜਾ ਰਿਹਾ ਹੈ ਅਤੇ ਇਸੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਪੰਜਾਬ ਭਰ ਦੇ 36 ਪ੍ਰਿੰਸੀਪਲਾਂ ਨੂੰ ਅੰਤਰਰਾਸ਼ਟਰੀ ਸਿੱਖਲਾਈ ਲਈ ਸਿੰਗਾਪੁਰ ਭੇਜਿਆ ਗਿਆ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀਹਰਗੋਬਿੰਦਪੁਰ ਦੀ ਪ੍ਰਿੰਸੀਪਲ ਰਜਨੀ ਬਾਲਾ ਵੀ ਇਨ੍ਹਾ ਪ੍ਰਿੰਸੀਪਲਾਂ ਵਿੱਚ ਸ਼ਾਮਲ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਅਮਰਜੀਤ ਸਿੰਘ ਭਾਟੀਆ ਵੱਲੋਂ ਪ੍ਰਿੰਸੀਪਲ ਰਜਨੀ ਬਾਲਾ ਦਾ ਸਿੰਘਾਪੁਰ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਸ ਪਰਤਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਟਰੀ ਅਮਰਜੀਤ ਸਿੰਘ ਭਾਟੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਸਿੰਗਾਪੁਰ ਵਿਖੇ ਸਿਖਲਾਈ ਟੂਰ ਲਈ ਪ੍ਰਿੰਸੀਪਲ ਰਜਨੀ ਬਾਲਾ ਦੀ ਚੋਣ ਹੋਣਾ ਜ਼ਿਲ੍ਹਾ ਗੁਰਦਾਸਪੁਰ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਤੋਂ ਪ੍ਰਾਪਤ ਸਿਖਲਾਈ ਨਾਲ ਆਪਣੇ ਹੁਨਰ ਨੂੰ ਹੋਰ ਨਿਖਾਰਿਆ ਹੈ । ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਰਜਨੀ ਬਾਲਾ ਨੇ ਇਹ ਟ੍ਰੇਨਿੰਗ ਪ੍ਰਾਪਤ ਕਰਕੇ ਜ਼ਿਲ੍ਹੇ/ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਉਹਨਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਉਨ੍ਹਾਂ ਦੀ ਲੀਡਰਸ਼ਿਪ ਦੇ ਗੁਣਾਂ ਵਿੱਚ ਹੋਰ ਨਿਖਾਰ ਆਇਆ ਹੈ। ਇਸ ਮੌਕੇ ਤੇ ਪ੍ਰਿੰਸੀਪਲ ਰਜਨੀ ਬਾਲਾ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਤੇ ਪ੍ਰਗਟਾਏ ਵਿਸ਼ਵਾਸ ਤੇ ਪੂਰੀ ਤਰ੍ਹਾਂ ਖਰਾ ਉਤਰਾਂਗੀ ਅਤੇ ਇਸ ਟਰੇਨਿੰਗ ਦਾ ਅੱਗੇ ਪ੍ਰਸਾਰ ਕਰਾਂਗੀ । ਇਸ ਮੌਕੇ ਤੇ ਡਿਪਟੀ ਡੀਈਓ ਸੈਕੰਡਰੀ ਲਖਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਗਗਨਦੀਪ ਸਿੰਘ, ਜ਼ਿਲ੍ਹਾ ਐਮ.ਆਈ.ਐਸ. ਮੁਨੀਸ਼ ਸ਼ਰਮਾ , ਮੈਥ ਮਿਸਟ੍ਰੈਸ ਸੁਮਨ ਬਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਬੀ.ਐਨ.ਓ. ,ਵੱਖ ਸਕੂਲਾਂ ਦੇ ਪ੍ਰਿੰਸੀਪਲਾਂ , ਅਧਿਆਪਕਾਂ, ਅਤੇ ਸਮੂਹ ਦਫ਼ਤਰੀ ਸਟਾਫ਼ ਵੱਲੋਂ ਸਮਰੋਹ ਆਯੋਜਿਤ ਕਰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
[Important News]$type=slider$c=4$l=0$a=0$sn=600$c=8
अधिक खबरे देखे .
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
नगर पालिका परिषद हाल बौराडी़ में मतगणना कार्मिकों को दिया गया प्रशिक्षण। टिहरी गढ़वाल।।(सू०वि०) नगर निकाय सामान्य निर्वाचन 2024-...
-
लाना चैता : आज हिमाचल प्रदेश राज्य सहकारी बैंक की लाना चैता शाखा द्वारा, NABARD के सौजन्य से एक दिवसीय डिजिटल वित्तीय साक्षरता शिविर का आ...
-
थौलधार।। उत्तराखंड के गांधी स्वर्गीय इंद्रमणी बडोनी के 98वें जन्मदिन के अवसर पर पीएमश्री जी आई सी मैंडखाल में सांस्कृतिक कार्यक्रम आयोजित कि...
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
कण्डीसौड़।।ऋषिकेश-धरासू हाईवे ऑलवेदर रोड परियोजना के निर्माण के प्रारम्भ से अभी तक काश्तकारों के मुआवजा भुगतान व लंबित मामलों के निस्तारण के...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
विश्व पटल पर पहली बार प्रदर्शित " विश्व की प्रथम 10000 प्रश्नोत्तरी रामायण " के शोध करने "विश्व प्रतिभा अन्तर्राष्ट्रीय सम्...
-
राजस्थान की भरतपुर पुलिस को बड़ी सफलता हासिल हुई है. पुलिस ने एक ऐसे फ्रॉड को गिरफ्तार किया है, जो पपला गुर्जर गैंग का अहम सदस्य है. वो हरि...
COMMENTS