ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ
ਬਟਾਲਾ/ਡੇਰਾ ਬਾਬਾ ਨਾਨਕ 04 ਨਵੰਬਰ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ )
*ਬਾਬਾ ਸ੍ਰੀ ਚੰਦ ਚੈਰੀਟੇਬਲ ਟਰੱਸਟ ਡੇਰਾ ਬਾਬਾ ਨਾਨਕ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਵਿਖੇ 1 ਨਵੰਬਰ ਤੋਂ 04 ਨਵੰਬਰ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ , ਸਨਮਾਨ ਚਿੰਨ੍ਹ ਅਤੇ ਪ੍ਰਸੰਸ਼ਾ ਪੱਤਰ ਤਕਸੀਮ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ ਨੇ ਦੱਸਿਆ ਕਿ ਬਾਬਾ ਸ੍ਰੀ ਚੰਦ ਚੈਰੀਟੇਬਲ ਟਰੱਸਟ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਉੱਘੇ ਸਮਾਜ ਸੇਵਕ ਐਨ.ਆਰ.ਆਈ ਬਾਬਾ ਰਜਿੰਦਰ ਸਿੰਘ ਬੇਦੀ ਦੀ ਅਗਵਾਈ ਵਿੱਚ ਬੱਚਿਆਂ ਦਾ ਗੁਰਮਤਿ ਸਮਾਗਮ ਕਰਵਾਇਆ ਗਿਆ , ਜਿਸ ਵਿੱਚ ਗੁਰਮਤਿ ਗਿਆਨ ਪ੍ਰੀਖਿਆ , ਕੁਵਿਜ ਮੁਕਾਬਲੇ , ਸ਼ਬਦ ਗਾਇਨ ਮੁਕਾਬਲੇ , ਭਾਸ਼ਣ ਮੁਕਾਬਲੇ , ਕਵਿਤਾ ਉਚਾਰਨ , ਨਾਟਕੀ ਮੰਚਨ , ਅੱਖਰਕਾਰੀ, ਚਿੱਤਰਕਾਰੀ , ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਹਨ , ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਵਿਦਿਆਰਥੀਆਂ ਨੇ ਭਾਗ ਲਿਆ। ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸਫ਼ਾਕ , ਬਾਬਾ ਰਜਿੰਦਰ ਸਿੰਘ ਬੇਦੀ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਸੀ. ਗੁਰਦਾਸਪੁਰ ਜਨਾਬ ਮੁਹੰਮਦ ਇਸਫਾਕ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਸਮਾਜਿਕ ਭਾਈਚਾਰੇ ਦਾ ਅਹਿਮ ਯੋਗਦਾਨ ਹੈ ਅਤੇ ਹਰ ਹਲਕੇ ਵਿੱਚ ਅਜਿਹਾ ਇੱਕ ਸਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਬਾਬਾ ਰਜਿੰਦਰ ਸਿੰਘ ਬੇਦੀ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਇਸ ਦੌਰਾਨ ਡੀ.ਈ.ਓ. ਸੈਕੰ: ਸੰਧਾਵਾਲੀਆ ਨੇ ਕਿਹਾ ਕਿ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਇਸ ਸਰਕਾਰੀ ਸਕੂਲ ਨੂੰ ਅਡਾਪਟ ਕਰਦੇ ਹੋਏ ਲਗਭਗ 1 ਕਰੋੜ ਰੁਪਏ ਨਾਲ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਅਤੇ ਇਸ ਸਕੂਲ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਆਡੀਟੋਰੀਅਮ , ਸਾਫ਼ ਸੁਥਰੇ ਬਾਥਰੂਮ ਹਨ ਤੇ ਪੂਰੇ ਸਕੂਲ ਵਿੱਚ ਏ.ਸੀ.ਅਤੇ ਕੈਮਰੇ ਲਗਾਏ ਹਨ ਜੋ ਕਿ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ , ਬੀਬੀ ਆਤਮਜੀਤ ਕੌਰ ਬੇਦੀ , ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ ,ਮੀਡੀਆ ਕੋਆਰਡੀਨੇਟਰ ਸਿੱਖਿਆ ਗਗਨਦੀਪ ਸਿੰਘ ,ਪੀ.ਏ. ਲਵਪ੍ਰੀਤ ਸਿੰਘ, ਮੈਡਮ ਅਸ਼ਵਿੰਦਰ ਕੌਰ, ਨਾਇਬ ਤਸੀਲਦਾਰ ਸੰਦੀਪ ਕੁਮਾਰ , ਜਸਬੀਰ ਸਿੰਘ , ਕੰਵਲਜੀਤ ਸੋਢੀ, ਗੁਰਮੀਤ ਕੌਰ, ਸੁਖਜਿੰਦਰ ਕੌਰ, ਦਵਿੰਦਰ ਕੌਰ , ਕੰਚਨਪ੍ਰੀਤ ਕੌਰ, ਸਤਨਾਮ ਸਿੰਘ, ਜਗਜੀਤ ਸਿੰਘ , ਪੱਲਵੀ , ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
भीलवाड़ा जिले के गंगापुर स्थित गोवलिया गांव में चोरी की वारदात देवेंद्र कुमार टाक पिता ओम प्रकाश टाक निवासी गोवलिया के घर में रात को हुई चो...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
खबर.....यात्रियों से भरी बस पलटी एक दर्जन से अधिक यात्री हुए घायल बस के पलटते ही मची अफरा तफरी बस की खिडकियो के शीशे तोड कर यात्रियों को बा...
-
राजसमंद.5 जून 2023 विश्व पर्यावरण दिवस के शुभ अवसर पर राजसमंद पर्यावरण संरक्षण के जिला संयोजक बद्री लाल माली एवं राजनगर क्षेत्र के समस्त व्य...
COMMENTS