ਅੰਮ੍ਰਿਤਸਰ,8ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਰਘਵੀਰ ਸਿੰਘ ਬਡਵਾਲ ਸੂਬਾ ਸਰਪ੍ਰਸਤ, ਸਰਬਜੀਤ ਸਿੰਘ ਡੀਗਰਾ ਸੂਬਾ ਵਿੱਤ ਸਕੱਤਰ,ਮਨਜਿੰਦਰ ਸਿੰਘ ਸੰਧੂ ,ਜਗਦੀਸ਼ ਠਾਕੁਰ,ਮਨੋਹਰ ਲਾਲ ਸੂਬਾ ਸੀਨੀ: ਮੀਤ ਪ੍ਰਧਾਨ ,ਜੈਮਲ ਸਿੰਘ ਉੱਚਾ,ਅਨਿਰੁੱਧ ਮੋਦਗਿੱਲ ਸੂਬਾ ਮੀਤ ਪ੍ਰਧਾਨ, ਗੁਰਨਾਮ ਸਿੰਘ ਸੈਣੀ ਜੋਨਲ ਸਕੱਤਰ,ਸੁਖਵਿੰਦਰ ਸਿੰਘ ਸੰਧੂ ਸੂਬਾ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਮਨਿਸਟੀਰੀਅਲ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਮਾਝਾ ਜੋਨ ਦੀ ਵੱਡੇ ਪੱਧਰ ਤੇ ਰੋਸ ਰੈਲੀ ਕੀਤੀ ਗਈ।ਇਸ ਮੌਕੇ ਵਾਸਵੀਰ ਸਿੰਘ ਭੁੱਲਰ ਸੂਬਾ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਧ ਰਹੀ ਮਹਿੰਗਾਈ ਅਤੇ ਸਰਕਾਰ ਦੀ ਬੇਰੁੱਖੀ ਕਾਰਨ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਮਨਿਸਟੀਰੀਅਲ ਕੇਡਰ ਦੀਆਂ ਪੈਡਿੰਗ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਰਿਪੋਰਟ ਵਿੱਚ ਸੋਧ ਕਰਦੇ ਹੋਏ 31/12/2015 ਨੂੰ ਮਿਲੀ ਆਖਰੀ ਬੇਸਿਕ ਤਨਖਾਹ ਉਪਰ 125% ਡੀ.ਏ ਦਾ ਰਲੇਵਾਂ ਕਰਕੇ ਉਸ ਉੱਪਰ 20% ਲਾਭ ਦਿੱਤਾ ਜਾਵੇ।ਮਿਤੀ 01/07/2021ਤੋਂ ਕੇਂਦਰ ਦੀ ਤਰਜ ਤੇ 28% ਤੋਂ 31% ਅਤੇ 1 ਜਨਵਰੀ 2022 ਤੋਂ 31% ਤੋਂ 34 % ਤੱਕ ਪੈਂਡਿੰਗ ਡੀ.ਏ ਦੀਆਂ ਕਿਸ਼ਤਾਂ ਤੁਰੰਤ ਰਲੀਜ ਕੀਤੀਆਂ ਜਾਣ,01/04/2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਤਰਸ ਦੇ ਆਧਾਰ 'ਤੇ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਟਾਈਪ ਟੈਸਟ ਤੋਂ ਛੋਟ ਦੇ ਕੇ ਉਸ ਦੀ ਥਾਂ 'ਤੇ ਕੰਪਿਊਟਰ ਕੋਰਸ ਲਾਗੂ ਕੀਤਾ ਜਾਵੇ,6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72% ਨਾਲ ਦਿੱਤਾ ਜਾਵੇ,01/7/2015 ਤੋਂ 31/12/2015 ਤੱਕ ਦੇ 119% ਅਤੇ 01/01/2016 ਤੋਂ 31/10/2016 ਤੱਕ 125% ਦੇ ਡੀ. ਏ. ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ,16/07/2020 ਤੋਂ ਪਹਿਲਾਂ ਭਰਤੀ ਕਰਮਚਾਰੀਆਂ ਨੂੰ ਪਰਖਕਾਲ ਸਮੇਂ ਦੌਰਾਨ 6ਵੇਂ ਤਨਖਾਹ ਕਮਿਸ਼ਨ ਦਾ ਵਾਧਾ ਬਕਾਏ ਸਮੇਤ ਦਿੱਤਾ ਜਾਵੇ,4,9,14 ਸਾਲਾ ਏ.ਸੀ.ਪੀ. ਰੋਕੀ ਸਕੀਮ ਤੁਰੰਤ ਬਹਾਲ ਕੀਤੀ ਜਾਵੇ,ਬਾਰਡਰ ਏਰੀਆ ਅਲਾਉਂਸ, ਰੂਰਲ ਏਰੀਆ ਅਲਾਉਂਸ, ਐਫ.ਟੀ.ਏ. ਅਲਾਉਂਸ ਸਮੇਤ ਸਮੂਹ ਭੱਤੇ ਜੋ ਕਿ 5ਵੇਂ ਤਨਖਾਹ ਕਮਿਸ਼ਨ ਵਿੱਚ ਮਿਲਦੇ ਸਨ ਸਾਰੇ 6ਵੇ ਤਨਖਾਹ ਕਮਿਸ਼ਨ ਵਿੱਚ ਬਹਾਲ ਕੀਤੇ ਜਾਣ ਆਦਿ ਦੀ ਮੰਗ ਕੀਤੀ ਗਈ।
ਇਸ ਜੋਨਲ ਰੈਲੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ,ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ,ਜਿਲਾ ਤਰਨਤਾਰਨ ਤੋਂ ਸੁਖਵਿੰਦਰ ਸਿੰਘ ਸੰਧੂ,ਜਿਲਾ ਪ੍ਰਧਾਨ,ਅੰਗਰੇਜ ਸਿੰਘ ਜਨਰਲ ਸਕੱਤਰ,ਗੁਰਦਾਸਪੁਰ ਤੋਂ ਸਾਵਨ ਸਿੰਘ ਜਿਲਾ ਪ੍ਰਧਾਨ,ਰਾਜਦੀਪ ਸਿੰਘ ਰੰਧਾਵਾ ਜਨਰਲ ਸਕੱਤਰ, ਪਠਾਨਕੋਟ ਤੋਂ ਗੁਰਨਾਮ ਸਿੰਘ ਸੈਣੀ ਜਿਲਾ ਪ੍ਰਧਾਨ, ਵਿਸ਼ਾਲਵੀਰ ਸਿੰਘ ਜਨਰਲ ਸਕੱਤਰ, ਕਪੂਰਥਲਾ ਤੋਂ ਸੰਗਤ ਰਾਮ ਜਿਲਾ ਪ੍ਰਧਾਨ, ਮਨਦੀਪ ਸਿੰਘ ਜਨਰਲ ਸਕੱਤਰ,ਜਲੰਧਰ ਤੋਂ ਅਮਨਦੀਪ ਸਿੰਘ ਜਿਲਾ ਪ੍ਰਧਾਨ, ਕਿਰਪਾਲ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਮਾਝਾ ਜੋਨ ਦੇ ਵੱਖ ਵੱਖ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਮਨਿਸਟੀਰੀਅਲ ਕਾਮਿਆਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਹੁਸ਼ਿਆਰਪੁਰ ਤੋਂ ਅਨਿਰੁੱਧ ਮੋਦਗਿੱਲ ਜਿਲਾ ਪ੍ਰਧਾਨ ਅਤੇ ਫਿਰੋਜ਼ਪੁਰ ਤੋ ਮਨੋਹਰ ਲਾਲ ਜਿਲਾ ਪ੍ਰਧਾਨ, ਪਿੱਪਲ ਸਿੰਘ ਜਨਰਲ ਸਕੱਤਰ , ਡਿਪਟੀ ਕਮਿਸ਼ਨਰ ਦਫਤਰ ਪੰਜਾਬ ਦੇ ਸੂਬਾ ਆਗੂ ਤੇਜਿੰਦਰ ਸਿੰਘ ਨੰਗਲ ਨੇ ਵੀ ਸ਼ਮੂਲੀਅਤ ਕੀਤੀ।ਇਸ ਮੌਕੇ ਸੁਰਿੰਦਰ ਸਿੰਘ ਏ.ਡੀ.ਸੀ. (ਜਨਰਲ) ਅੰਮ੍ਰਿਤਸਰ ਵੱਲੋਂ ਰੋਸ ਰੈਲੀ ਵਿੱਚ ਆ ਕੇ ਮੁਲਾਜਮ ਆਗੂਆਂ ਪਾਸੋਂ ਮੰਗ ਪੱਤਰ ਲਿਆ ਗਿਆ ਅਤੇ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਏ ਜਾਣ ਦਾ ਭਰੋਸਾ ਦਿਵਾਇਆ ਗਿਆ। ਰੈਲੀ ਵਿੱਚ ਆਏ ਸਾਥੀਆਂ ਲਈ ਲੰਗਰ ਦੀ ਸੇਵਾ ਨਿਰਮਲ ਸਿੰਘ ਅਨੰਦ, ਐਚ.ਪੀ.ਸਿੰਘ, ਨਾਨਕ ਚੰਦ ਅਤੇ ਪੱਤਰਾਂ ਦੀ ਸੇਵਾ ਅਵਤਾਰ ਸਿੰਘ ਘੁੱਲਾ, ਸੇਵਾ ਸਿੰਘ, ਪੀ.ਐਲ.ਸ਼ਰਮਾ,ਅਤੇ ਸੇਵਾ ਸਿੰਘ ਵੱਲੋਂ ਨਿਭਾਈ ਗਈ। ਹੋਰਨਾਂ ਤੋਂ ਇਲਾਵਾ
ਇਸ ਮੌਕੇ ਅਸਨੀਲ ਸ਼ਰਮਾ,ਦੀਪਕ ਅਰੋੜਾ,ਸਾਹਿਬ ਕੁਮਾਰ, ਤਜਿੰਦਰ ਸਿੰਘ ਢਿਲੋਂ, ਅਤੁੱਲ ਸ਼ਰਮਾ,ਨਰਿੰਦਰ ਸਿੰਘ ਚੀਮਾ,ਮਨਦੀਪ ਸਿੰਘ ਚੌਹਾਨ,ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ,ਅਮਨ ਥਰੀਏਵਾਲ, ਲਖਵਿੰਦਰ ਸਿੰਘ, ਮੁਨੀਸ਼ ਕੁਮਾਰ ਸ਼ਰਮਾ,ਸੰਦੀਪ ਅਰੋੜਾ,ਗੁਰਮੁੱਖ ਸਿੰਘ,ਮੁਨੀਸ਼ ਕੁਮਾਰ ਸੂਦ,ਗੁਰਵੇਲ ਸਿੰਘ ਸੇਖੋਂ,ਬਿਕਰਮਜੀਤ ਸਿੰਘ,ਅਮਨ ਥਰੀਏਵਾਲ ,ਸੁਰਿੰਦਰ ਸਿੰਘ, ਸ਼ਮਸ਼ੇਰ ਸਿੰਘ ਅਜਨਾਲਾ,ਕੁਲਬੀਰ ਸਿੰਘ, ਸਿਮਰਨਜੀਤ ਸਿੰਘ ਹੀਰਾ,ਸ਼ਮਸ਼ੇਰ ਸਿੰਘ , ਭੁਪਿੰਦਰ ਸਿੰਘ ਭਕਨਾ,ਰੋਬਿੰਦਰ ਸ਼ਰਮਾਂ , ਰਣਬੀਰ ਸਿੰਘ ਰਾਣਾ, ਅਨੂਪਮਭਾਟੀਆ , ਮਨੋਜ ਕੁਮਾਰ, ਸੰਦੀਪ ਸਿੰਘ ,ਹੀਰਾ ਸਿੰਘ, ਅਮਰਪ੍ਰੀਤ ਸਿੰਘ,ਲਖਵਿੰਦਰ ਸਿੰਘ ਗੋਰਾਇਆ,ਭੁਪਿੰਦਰ ਸਿੰਘ,ਨਵਜੋਤ ਸਿੰਘ, ਪਵਨ ਕੁਮਾਰ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
शाहजहांपुर जेल में राष्ट्रीय खेल दिवस के उपलक्ष में महिला एवं पुरुष बंदियों के बीच विभिन्न खेलकूद प्रतियोगिताओं का आयोजन किया गया। जिसका स...
-
महायज्ञ पांडाल में हर्षोल्लास के साथ मनाया गया श्री राम जन्म उत्सव - श्री राम राम जन्मोत्सव की सजाई गई झांकी। - मुख्य व्यास श्री सूर्यलाल ...
-
भारतीय सेना में 12वीं पास के लिए बेहद सुनहरा मौका, जल्द करे अप्लाई 12वीं पास जल्द से जल्द करें आवेदन, 50 हजार रु मिलेंगी सैलरी TS पुलिस, P...
-
ਬਟਾਲਾ 28 ਅਗਸਤ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ) ਲਖਵਿੰਦਰ ਸਿੰਘ ਸੇਖੋਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 2 ਦਾ ਵਾਧੂ ਚਾਰਜ ਸੰਭਾਲ ਲ...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਕੱਚੇ ਠੇਕੇ, ਆਉਟਸੋਰਸ ਮੁਲਾਜ਼ਮ ਭਰਤੀ 'ਚ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦੀ ਦੋਸ਼ੀ - ਬੈਨੀਵਾਲ ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ...
-
ਵਿਧਾਇਕ ਸ਼ੈਰੀ ਕਲਸੀ ਵੱਲੋਂ ਖੁਦ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਕੀਤੀਆਂ ਜਾ ਨੇ ਹੱਲ ਸਾਲ 2022 ਦੇ ਆਖਰੀ ਦਿਨ ਵੀ ਲੋਕਾਂ ਨਾਲ ਮਿ...

COMMENTS