ਬਟਾਲਾ 19 ਸਤੰਬਰ ( ਜਗਜੀਤ ਸਿੰਘ ਪੱਡਾ) ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਇਕਾਈ ਗੁਰਦਾਸਪੁਰ ਵੱਲੋਂ ਪਿਛਲੀ 5 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਜਸਵਿੰਦਰ ਸਿੰਘ ਭੁੱਲਰ, ਹੈੱਡਮਾਸਟਰ ਸਹਸਸ ਗਿਲਾਂਵਾਲੀ ਕਿਲਾ ਦਰਸ਼ਨ ਸਿੰਘ ਬਟਾਲਾ ਅਤੇ ਬੀ ਐਨ ਓ ਬਟਾਲਾ-1 ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੈੱਡਮਾਸਟਰ ਐਸੋਸੀਏਸ਼ਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਬੀ ਐਨ ਓ ਅਤੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਆਪਣੀ ਸਰਕਾਰੀ ਸਰਵਿਸ ਸਾਲ 2006 ਤੋਂ ਬਤੌਰ ਸਾਇੰਸ ਮਾਸਟਰ ਸਹਸ ਧਰਮਕੋਟ ਬੱਗਾ ਵਿਖੇ ਸ਼ੁਰੂ ਕੀਤੀ ਅਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਪ੍ਰਤੀਯੋਗਤਾਵਾਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰਵਾ ਕੇ ਬਹੁੁਤ ਗਿਣਤੀ ਵਿਚ ਵਿਦਿਆਰਥੀਆ ਨੂੰ ਸਲੈਕਟ ਕਰਵਾ ਕੇ ਇਲਾਕੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸਾਲ 2020 ਵਿੱਚ ਪੀ ਪੀ ਐੱਸ ਸੀ ਰਾਹੀਂ ਹੋਈ 672 ਹੈੱਡਮਾਸਟਰਾਂ ਦੀ ਭਰਤੀ ਲਈ ਟੈੱਸਟ ਕਲੀਅਰ ਕਰਨ ਉਪਰੰਤ ਮਿਤੀ 24/01/2020 ਨੂੰ ਸਹਸ ਭੋਲ ਬਾਘੇ ਬਤੌਰ ਹੈੱਡਮਾਸਟਰ ਜੁਆਇੰਨ ਕਰਨ ਉਪਰੰਤ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ। ਇਸ ਉਪਰੰਤ ਜਿਸ ਸਕੂਲ ਵਿੱਚ ਪੜ੍ਹਦੇ ਰਹੇ ਸਨ ਉਸੇ ਸਕੂਲ ਸਹਸ ਗਿਲਾਂਵਾਲੀ ਕਿਲਾ ਦਰਸ਼ਨ ਸਿੰਘ ਦੇ ਹੈੱਡਮਾਸਟਰ ਵਜੋਂ ਮਿਤੀ 27/04/2020 ਨੂੰ ਕਮਾਂਡ ਸੰਭਾਲੀ। ਆਪਣੀ ਪ੍ਰਤੀਯੋਗਤਾਵਾ ਪ੍ਰੀਖਿਆਵਾ ਵਿਚ ਕਾਮਯਾਬੀ ਦੀ ਕਲਾ ਨੂੰ ਇਥੇ ਦੋ ਸਾਲਾ ਵਿੱਚ ਖੂਬ ਨਿਖਾਰਿਆ ਅਤੇ ਸਫਲਤਾ ਦੇ ਨਵੇ ਮੀਲ ਪੱਥਰ ਸਥਾਪਿਤ ਕੀਤੇ,ਐਨ ਟੀ ਐਸ ਈ ਦੀ ਵੱਕਾਰੀ ਪ੍ਰੀਖਿਆ ਵਿੱਚ ਵੀ ਇਥੇ ਸਫਲਤਾ ਪ੍ਰਾਪਤ ਕੀਤੀ ਅਤੇ ਆਪਣੀ ਅਤੇ ਸਟਾਫ ਦੀ ਮਿਹਨਤ ਨਾਲ ਵਿਦਿਆਰਥੀਆ ਦੀ ਗਿਣਤੀ ਵਿੱਚ ਹੁਣ ਤੱਕ 62% ਦਾ ਵਾਧਾ ਦਰਜ ਕੀਤਾ।ਅਧਿਆਪਕਾ,ਰਿਸ਼ਤੇਦਾਰਾ,ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਦੀ ਸੁਹਿਰਦਤਾ ਨਾਲ਼ ਵਰਤੋਂ ਕਰਦਿਆਂ ਸਕੂਲ ਦੀ ਦਿੱਖ ਹੀ ਬਦਲ ਦਿੱਤੀ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕੰਮ ਨੂੰ ਪਛਾਣ ਦਿੱਤੀ ਗਈ ਅਤੇ ਅਧਿਆਪਕ ਦਿਵਸ ਮੌਕੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ। ਇਸ ਉਪਲੱਬਧੀ ਲਈ ਗੁਰਦਾਸਪੁਰ ਜ਼ਿਲ੍ਹੇ ਦਾ ਨਾਂ ਸਮੁੱਚੇ ਪੰਜਾਬ ਵਿੱਚ ਉੱਚਾ ਹੋਇਆ ਅਤੇ ਹੈੱਡਮਾਸਟਰ ਕਾਡਰ ਸਾਥੀ ਦੀ ਇਸ ਉਪਲੱਬਧੀ ਲਈ ਮਾਣ ਮਹਿਸੂਸ ਕਰਦਾ ਹੈ ।
ਇਸ ਸਨਮਾਨ ਸਮਾਰੋਹ ਵਿੱਚ ਬੋਲਦਿਆਂ ਸਟੇਟ ਅਵਾਰਡੀ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਜਨਰਲ ਸਕੱਤਰ ਹੈਡਮਾਸਟਰ ਐਸੋਸੀਏਸ਼ਨ ਪੰਜਾਬ ਨੇ ਆਪਣੇ ਅਧਿਆਪਨ ਦੇ ਸਫ਼ਰ ਦੀਆਂ ਕੁਝ ਰੌਚਿਕ ਝਲਕਾਂ ਸਭ ਨਾਲ਼ ਸਾਂਝੀਆਂ ਕੀਤੀਆਂ ਅਤੇ ਆਪਣੇ ਨਾਲ਼ ਕੰਮ ਕਰਦੇ ਰਹੇ ਸਹਿ-ਕਰਮੀਆਂ ਅਤੇ ਸਕੂਲ ਮੁਖੀਆਂ ਦੇ ਸਕਾਰਾਤਮਕ ਰੋਲ ਬਾਰੇ ਵੀ ਜ਼ਿਕਰ ਕੀਤਾ।
ਸਨਮਾਨ ਸਮਾਰੋਹ ਵਿੱਚ ਹੈੱਡਮਾਸਟਰਜ਼ ਐਸੋਸੀਏਸ਼ਨ ਗੁਰਦਾਸਪੁਰ ਦੇ ਜ਼ਿਲ੍ਹਾ ਕਮੇਟੀ ਨੁਮਾਇੰਦਿਆਂ ਵਿੱਚੋਂ ਹੈੱਡਮਾਸਟਰਜ਼ ਨਵਦੀਪ ਸਿੰਘ,ਜਿੰਮੀ ਖਜੂਰੀਆ,ਨਿਰਮਲ ਸਿੰਘ,ਇਕਬਾਲ ਸਿੰਘ, ਰਮਨਦੀਪ ਬਾਜਵਾ,ਦਿਵਜੋੋਤ ਕੌਰ,ਰੇਖਾ ਸਲਹੋਤਰਾ,ਬੀ ਐਨ ਓ ਗਗਨਦੀਪ ਸਿੰਘ ਅਤੇ ਹਰਭਜਨ ਲਾਲ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS