ਗੁਰਦਾਸਪੁਰ 01 ਸਤੰਬਰ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
* ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਦੇ ਸਮੂਹ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਬੱਚਿਆਂ ਦੇ ਉਜਵਲ ਭਵਿੱਖ ਅਤੇ ਪੜ੍ਹਾਈ ਦੀ ਗੁਣਵੰਨਤਾ ਨੂੰ ਲੈ ਕੇ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ , ਜਿਸ ਵਿੱਚ ਬੱਚਿਆਂ ਦੇ ਮਾਤਾ-ਪਿਤਾ, ਸਮਾਜਿਕ ਭਾਈਚਾਰੇ ਦੇ ਲੋਕ , ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਸਮੂਹ ਬਲਾਕ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਬੇਨਤੀ ਕੀਤੀ ਕਿ 3 ਸਤੰਬਰ ਨੂੰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ਦਾ ਵੱਖ-ਵੱਖ ਸਾਧਨਾਂ ਰਾਹੀਂ ਵੱਧ ਤੋਂ ਵੱਧ ਤੋਂ ਪ੍ਰਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਦਿੱਤੇ ਸੁਝਾਅ ਨੂੰ ਨੋਟ ਕੀਤਾ ਜਾਵੇ ਤਾਂ ਜੋ ਬੱਚਿਆਂ ਦੇ ਉਜਵਲ ਭਵਿੱਖ ਲਈ ਹੋਰ ਉਪਰਾਲੇ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਦੇ ਨਾਲ ਨਾਲ ਸਮਾਜਿਕ ਭਾਈਚਾਰੇ ਦੇ ਲੋਕ ਵੀ ਇਸ ਮਾਪੇ ਅਧਿਆਪਕ ਮਿਲਣੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬਿਹਤਰੀਨ ਸਕੂਲ ਹਨ ਜਿੱਥੇ ਪੜ੍ਹਾਈ ਪੱਖੋਂ ਗੁਣਵੰਨਤਾ ਪੱਖੋਂ ਸੁਧਾਰ ਹੋਇਆ ਹੈ , ਉੱਥੇ ਸਮਾਰਟ ਸਕੂਲਾਂ ਦੀਆਂ ਖ਼ੂਬਸੂਰਤ ਇਮਾਰਤਾਂ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਉਨ੍ਹਾਂ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ 03 ਸਤੰਬਰ ਨੂੰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੇ ਬੱਚਿਆਂ ਬਾਰੇ ਅਧਿਆਪਕਾਂ ਨਾਲ ਵਿਸਥਾਰ ਸਾਹਿਤ ਚਰਚਾ ਕਰਨ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ ਬਸਰਾ ਵੀ ਹਾਜ਼ਰ ਸਨ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
श्री लाल चंद कटारू चक कैबिनेट मिनिस्टर पंजाब ने हेल्थ इंश्योरेंस स्कीम के बारे में गांव बमियाल, नरोट जैमल सिंह और गांव आन्याल का खास दौरा कि...
-
श्री लाल चंद कटारू चक कैबिनेट मिनिस्टर पंजाब ने वार्ड नंबर 43 और 44 की गलियों का कंस्ट्रक्शन का काम शुरू करवाया https://blogger.googleuserc...
-
हर नागरिक को मिलेगा चीफ मिनिस्टर हेल्थ इंश्योरेंस स्कीम का फायदा: श्री लाल चंद कटारू चक चीफ मिनिस्टर हेल्थ इंश्योरेंस स्कीम के लॉन्च पर...
-
असिस्टेंट कमिश्नर जनरल ने डिस्ट्रिक्ट लेवल पर रिपब्लिक डे की तैयारियों का रिव्यू किया पठानकोट 19 जनवरी (दीपक महाजन):असिस्टेंट कमिश्नर जनरल ...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
26 जनवरी से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
जौनपुर। इटाए गाव में पुलिस टीम पर किए गए पथराव मामले में 50 लोगों के खिलाफ अज्ञात का मुकदमा दर्ज। मड़ियाहूं कोतवाली अंतर्गत इटाएं ग्राम में...
-
रेलमगरा। राजस्थान शिक्षक संघ प्रगतिशील की ओर से बुधवार को संगठन के प्रदेश महामंत्री गिरिराज पालीवाल का 34 वर्षों की गौरवमयी सेवा पूर्ण कर ...
-
Corona Virus ने एक बार फिर 1918 की याद दिला दी जिसने पूरी दुनिया को दहला कर रख दिया था। अब इतिहास फिर खुद को दोहरा रहा है । इस बार भी दूर-दू...

COMMENTS