ਵੱਡੀ ਗਿਣਤੀ ਵਿੱਚ ਲੋਕ ਕਰ ਰਹੇ ਹਨ ਤਿਰੰਗੇ ਝੰਡੇ ਦੀ ਖਰੀਦ
ਬਟਾਲਾ, 7 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - 75ਵੇਂ ਅਜ਼ਾਦੀ ਕਾ ਅੰਮਿ੍ਰਤ ਮਹਾਉਤਸਵ ਦੇ ਮੱਦੇਨਜ਼ਰ 13 ਅਗਸਤ ਤੋਂ 15 ਅਗਸਤ ਤੱਕ ਮਨਾਏ ਜਾ ਰਹੇ ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਆਪਣੇ ਘਰਾਂ ’ਤੇ ਤਿਰੰਗਾ ਝੰਡਾ ਲਹਿਰਾਉਣ ਲਈ ਬਟਾਲਵੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਸ਼ੀਹਰ ਵਿੱਚ ਰਾਸ਼ਟਰੀ ਝੰਡੇ ਦੀ ਖਰੀਦ ਲਈ ਬਣਾਏ ਕੇਂਦਰਾਂ ’ਤੇ ਆਮ ਸ਼ਹਿਰੀਆਂ ਵੱਲੋਂ ਪੂਰੇ ਚਾਵਾਂ ਤੇ ਉਤਸ਼ਾਹ ਨਾਲ ਤਿਰੰਗੇ ਝੰਡੇ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਵਾਰ ਅਜ਼ਾਦੀ ਜਸ਼ਨਾਂ ਮੌਕੇ ਪੂਰਾ ਬਟਾਲਾ ਸ਼ਹਿਰ ਤਿਰੰਗੇ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਰਾਸ਼ਟਰੀ ਝੰਡੇ ਦੀ ਵਿਕਰੀ ਲਈ ਬਟਾਲਾ ਸ਼ਹਿਰ ਸਮੇਤ ਸਮੁੱਚੀ ਬਟਾਲਾ ਤਹਿਸੀਲ ਵਿੱਚ 12 ਸਥਾਨ ਨਿਰਧਾਰਤ ਕੀਤੇ ਗਏ ਹਨ ਜਿਥੋਂ ਕੋਈ ਵੀ ਵਿਅਕਤੀ ਰਾਸ਼ਟਰੀ ਝੰਡਾ ਖਰੀਦ ਸਕਦਾ ਹੈ। ਉਨਾਂ ਦੱਸਿਆ ਕਿ ਰਾਸ਼ਟਰੀ ਝੰਡੇ ਦਾ ਸਾਈਜ 20 ਬਾਈ 30 ਹੈ ਅਤੇ ਇਸਦੀ ਕੀਮਤ 25 ਰੁਪਏ ਨਿਰਧਾਰਤ ਕੀਤੀ ਗਈ ਹੈ।
ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਰਾਸ਼ਟਰੀ ਝੰਡੇ ਦੀ ਖਰੀਦ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਸਟੈਂਡ ਬਟਾਲਾ, ਦਫ਼ਤਰ ਨਗਰ ਨਿਗਮ ਬਟਾਲਾ, ਮੈਟਰਨਿਟੀ ਹਸਪਤਾਲ ਕਿਲਾ ਮੰਡੀ ਬਟਾਲਾ, ਨਹਿਰੂ ਗੇਟ ਦੇ ਬਾਹਰਵਾਰ, ਤਹਿਸੀਲਦਾਰ ਦਫ਼ਤਰ ਬਟਾਲਾ, ਸੇਵਾ ਕੇਂਦਰ ਪਸ਼ੂ ਹਸਪਤਾਲ ਬਟਾਲਾ, ਐੱਸ.ਡੀ.ਐੱਮ. ਦਫ਼ਤਰ ਬਟਾਲਾ, ਦਫ਼ਤਰ ਸਬ ਤਹਿਸੀਲ ਕਾਦੀਆਂ, ਨਗਰ ਕੌਂਸਲ ਦਫ਼ਤਰ ਕਾਦੀਆਂ, ਬੀ.ਡੀ.ਪੀ.ਓ. ਦਫ਼ਤਰ ਕਾਦੀਆਂ, ਦਫ਼ਤਰ ਸਬ ਤਹਿਸੀਲ ਸ੍ਰੀ ਹਰਗੋਬਿੰਦਪੁਰ, ਨਗਰ ਕੌਂਸਲ ਦਫ਼ਤਰ ਸ੍ਰੀ ਹਰਗੋਬਿੰਦਪੁਰ, ਬੀ.ਡੀ.ਪੀ.ਓ. ਦਫ਼ਤਰ ਸ੍ਰੀ ਹਰਗੋਬਿੰਦਪੁਰ, ਸੇਵਾ ਕੇਂਦਰ ਦਫ਼ਤਰ ਡਰੇਨਜ ਬਟਾਲਾ, ਸੇਵਾ ਕੇਂਦਰ ਉਦਯੋਗ ਵਿਭਾਗ ਦਫ਼ਤਰ ਬਟਾਲਾ ਅਤੇ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ ਰਾਸ਼ਟਰੀ ਝੰਡੇ ਦੀ ਵਿਕਰੀ ਵਾਸਤੇ ਵਿਸ਼ੇਸ਼ ਸਟਾਲ ਲਗਾਏ ਗਏ ਹਨ ਜਿਥੋਂ ਨਿਰਧਾਰਤ ਕੀਮਤ ਅਦਾ ਕਰਕੇ ਰਾਸ਼ਟਰੀ ਝੰਡਾ ਖਰੀਦਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਰਾਸ਼ਟਰੀ ਝੰਡਿਆਂ ਨੂੰ ਜਿਥੇ ਆਮ ਆਦਮੀ ਖਰੀਦ ਕੇ ਆਪਣੇ ਘਰਾਂ ’ਤੇ ਲਹਿਰਾਉਣਗੇ ਓਥੇ ਸਮੂਹ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਬੰਧਕ ਵੀ ਇਥੋਂ ਝੰਡੇ ਖਰੀਦ ਕੇ ਆਪੋ-ਆਪਣੀਆਂ ਇਮਾਰਤਾਂ ’ਤੇ ਲਹਿਰਾਉਣਗੇ। ਉਨਾਂ ਕਿਹਾ ਕਿ ਰਾਸ਼ਟਰੀ ਝੰਡੇ ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸੂਰਤ ਵਿੱਚ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
पठानकोट में माननीय पंजाब राज्यपाल के दौरे को लेकर प्रशासन ने की बैठक 16, 17 और 18 अप्रैल को राज्यपाल श्री गुलाब चंद कटारिया का रहेगा दौरा ...
-
हिमाचल प्रदेश के सिरमौर जिला ग्राम पंचायत लाना चैता के उप प्रधान श्री गुमान सिंह ग्राम रामपुर का हिमसोना टमाटर आज सब्जी मंडी दिल्ली में ...
-
डॉक्टर डे पर वरिष्ठ चिकित्सक डॉ कुसुमाकर हुए सम्मानित -चिकित्सा के क्षेत्र में दीर्घकालीन सेवा के लिए किया गया सम्मानित। -सम्मानित होने पर...
-
जौनपुर उत्तर प्रदेश सहकारी भूमि विकास बैंक के नवनिर्वाचित चेयरमैन का स्वागत समारोह का किया गया आयोजन। मड़ियाहूं नगर में उत्तर प्रदेश सहकारी...
-
भंडरिया (गढ़वा)- भाजपा जिला अध्यक्ष ओमप्रकाश केशरी के अवास पर सोमवार को भाजपा कार्यकर्ताओं के द्वारा भारतीय जनता पार्टी का 40वा स्थापना द...
-
पुलिस ने घायलों को मेडिकल के लिए सामुदायिक स्वास्थ्य केंद्र भेजा की जा रही जांच बिंदकी फतेहपुर: पुराने विवाद के चलते दो पक्षों में जम...
-
आशीष रावत मध्यप्रदेश -जबलपुर के धनवंतरी नगर से अपहरण 13 वर्षीय बालक का पनागर थाना अंतर्गत विछुआ नहर में शव मिला है.. जबलपुर के धनवन्तरी नगर ...
-
बहुआ/फतेहपुर: थानाक्षेत्र के बहुआ कस्बे ,मुत्तौर,ललौली,दस्वामील,अजमतपुर सहित गांवो में इन दिनों लाकडाउन का असर साफ साफ देखा जा रहा है। ...
-
Uttar Pradesh News: जिलाधिकारी ने पूर्णागिरि धाम में बनाये गये कम्युनिटी किचन/स्टोर का किया निरीक्षणउन्नाव : जिलाधिकारी ने नोवेल कोरोना वायरस कोविड-19 के संक्रमण के दृष्टिगत जनपद में 14 अप्रैल 2020 तक लॉक डाउन के फलस्वरूप जनपद के जरूरतम...
-
श्याम चरण मिश्रा लेन । देवघर देवघर नगर निगम वार्ड 21 के उपेक्षित सड़क श्रेणी श्रृंखला की फेहरिस्त में कई गलियों, सड़कों का नाम सुनने व द...

COMMENTS