ਰੈਵੀਨਿਊ ਜਮਾਤ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਹੋਈ ਵਿਚਾਰ ਚਰਚਾ ਤੇ ਪ੍ਰਮੁੱਖ ਸਕੱਤਰ ਨੇ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਅੰਮ੍ਰਿਤਸਰ,27 ਅਗਸਤ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ) - ਨਹਿਰੀ ਪਟਵਾਰ ਯੂਨੀਅਨ ਰਜਿ: ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਵੱਲੋ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਨਾਲ ਰੈਵੀਨਿਊ ਸਟਾਫ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਇਕ ਰਸਮੀ ਮੀਟਿੰਗ ਉਨ੍ਹਾਂ ਦੇ ਦਫਤਰ ਚੰਡੀਗੜ੍ਹ ਵਿਖੇ ਕੀਤੀ ਗਈ।ਜਿਸ ਵਿੱਚ ਐੱਮ ਸੇਵਾ ਐਪ ਰਾਹੀਂ ਆੱਨਲਾਇਨ ਹਾਜ਼ਰੀ ਲਗਾਉਣ 'ਚ ਫੀਲਡ ਸਟਾਫ ਨੂੰ ਆ ਰਹੀਆਂ ਮੁਸਕਲਾ ਅਤੇ ਵਿਭਾਗ ਦੇ ਸਮੂੰਹ ਫ਼ੀਲਡ ਮੁਲਾਜਮਾਂ ਅਤੇ ਪਟਵਾਰੀਆਂ ਦੇ ਹੋਰ ਅਹਿਮ ਮੁੱਦਿਆਂ ਤੇ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਵਾਰਤਾਲਾਪ ਕੀਤੀ ਗਈ।ਇਸ ਦੌਰਾਨ ਪ੍ਰਮੁੱਖ ਸਕੱਤਰ ਵੱਲੋਂ ਜਲ਼ ਸਰੋਤ ਵਿਭਾਗ ਦੇ ਫੀਲਡ ਸਟਾਫ਼ ਲਈ ਐੱਮ ਸੇਵਾ ਐਪ ਵਿੱਚ ਜਲਦੀ ਹੀ ਸੁਧਾਰ ਕਰਕੇ ਰਾਹਤ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਅੱਜ ਤੋਂ ਹੀ ਇਸ ਸੰਬੰਧੀ ਕਾਰਵਾਈ ਅਰੰਭ ਦਿਤੀ ਜਾਵੇਗੀ,ਅਗਰ ਫਿਰ ਵੀ ਫ਼ੀਲਡ ਸਟਾਫ਼ ਨੂੰ ਇਸ ਸਬੰਧ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਵੇਗੀ ਤਾਂ ਉਸ ਦਾ ਵੀ ਜਲਦ ਹੱਲ ਕੀਤਾ ਜਾਵੇਗਾ।ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਉਨ੍ਹਾਂ ਕਿਹਾ ਕਿ ਜਲਦ ਹੀ ਇਕ ਪਾਰਦਰਸ਼ਤਾ ਨੀਤੀ ਅਪਣਾ ਕੇ ਘਰਾਂ ਤੋਂ ਦੂਰ ਕੰਮ ਕਰ ਰਹੇ ਪਟਵਾਰੀਆਂ ਦੀਆਂ ਬਦਲੀਆਂ ਵੀ ਉਨ੍ਹਾਂ ਦੇ ਘਰਾਂ ਨਜ਼ਦੀਕ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਯੂਨੀਅਨ ਵਫਦ ਵੱਲੋ ਜ਼ਿਲੇਦਾਰੀ ਦਫਤਰਾਂ ਵਿੱਚ ਆ ਰਹੀਆਂ ਦਿੱਕਤਾਂ ਜਿਵੇਂ ਫਰਨੀਚਰ ਦੀ ਕਮੀ,ਕਮਰਿਆਂ ਦੀ ਸਫ਼ੈਦੀ/ਮੁਰੰਮਤ ਕਰਵਾਉਣ ,ਬਾਥਰੂਮਾਂ ਦਾ ਨਾ ਹੋਣਾ, ਜ਼ਿੰਮੀਦਾਰਾਂ ਦੇ ਬੈਠਣ ਲਈ ਪ੍ਰਬੰਧ ਕਰਨ,ਸਾਫ਼ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਦਰਜਾਚਾਰ ਸਟਾਫ ਦੀ ਕਮੀਂ ਆਦਿ ਬਾਰੇ ਰੱਖੀ ਮੰਗ ਸੰਬੰਧੀ ਵੀ ਜਲਦ ਹਲ ਕਰਨ ਦਾ ਉਨ੍ਹਾਂ ਭਰੋਸਾ ਦਿੱਤਾ ਹੈ।ਇਸ ਤੋਂ ਇਲਾਵਾ ਜੀ.ਪੀ.ਐੱਫ. ਸਬੰਧੀ ਅਾ ਰਹੀਆਂ ਦਿੱਕਤਾਂ ਤੇ ਉਨ੍ਹਾਂ ਕਿਹਾ ਕਿ ਮੁੱਖ ਦਫਤਰ ਤੋਂ ਰੀਪੋਰਟ ਮੰਗੀ ਗਈ ਹੈ ਤੇ ਵਿਚਾਰ ਕਰਨ ਉਪਰੰਤ ਜੀ ਪੀ ਐੱਫ ਦੇ ਖਾਤੇ ਵੀ ਮੰਡਲ ਦਫ਼ਤਰ ਪੱਧਰ ਤੇ ਭੇਜਣ ਬਾਰੇ ਵਿਚਾਰ ਕੀਤਾ ਜਾਵੇਗਾ।ਯੂਨੀਅਨ ਆਗੂਆਂ ਨੂੰ ਪ੍ਰਮੁੱਖ ਸਕੱਤਰ ਵਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਰੈਵੀਨਿਊ ਸਟਾਫ਼ ਪੂਰੀ ਤਨ ਦੇਹੀ ਅਤੇ ਲਗਨ ਨਾਲ ਕੰਮ ਕਰੇ ਉਨ੍ਹਾਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਮਹਿਕਮੇਂ ਵਿੱਚ ਇਮਾਨਦਾਰੀ ਨਾਲ਼ ਕੰਮ ਕਰਨ ਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਏਗਾ।ਇਸ ਮੌਕੇ ਵਫਦ ਵਿੱਚ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਪੰਨੂੰ,ਰਾਜਦੀਪ ਸਿੰਘ ਚੰਦੀ ਅਤੇ ਅਵਤਾਰ ਸਿੰਘ ਮਾਨਸਾ,ਸੀਨੀ: ਮੀਤ ਪ੍ਰਧਾਨ ਜੰਡਿਆਲਾ ਮੰਡਲ ਬਲਦੇਵ ਸਿੰਘ ਫ਼ੌਜੀ, ਮੀਤ ਪ੍ਰਧਾਨ ਆਈ ਬੀ ਸਰਕਲ ਪਟਿਆਲਾ ਸੁਮਿਤ ਗੰਗਵਾਲ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮੰਗ ਪੱਤਰ ਦਿੰਦੇ ਹੋਏ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਹੋਰ !
ਪੱਤਰ ਪੇ੍ਰਕ ਬਲਵੰਤ ਸਿੰਘ ਭਗਤ ਪੰਜਾਬ!
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS