ਬਟਾਲਾ 18 ਅਗਸਤ (ਡਾ ਬਲਜੀਤ ਸਿੰਘ. ਸ਼ਰਮਾ .ਜਸਬੀਰ ਸਿੰਘ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇਡ਼ਿਓਂ ਵਹਿੰਦੇ ਰਾਵੀ ਦਰਿਆ ਵਿਚ ਉਜ ਦਰਿਆ ਦਾ ਪਾਣੀ ਛੱਡਣ ਕਾਰਨ ਰਾਵੀ ਵਿਚ ਪਾਣੀ ਵਧ ਗਿਆ ਹੈ। ਵਧੇ ਪਾਣੀ ਨੇ ਸਰਹੱਦ ਨਾਲ ਲੱਗਦੇ ਖੇਤਰ ਵਿਚ ਵੱਡੀ ਤਬਾਹੀ ਮਚਾਈ ਹੈ। ਬੀਐੱਸਐੱਫ ਦੀਆਂ ਚੌਂਕੀਆਂ (ਬੀਓਪੀ), ਓਪੀ ਟਾਵਰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੂੰ ਢਾਹ ਲਾਈ ਹੈ।ਇਸ ਤੋਂ ਇਲਾਵਾ ਰਾਵੀ ਦਰਿਆ ਦੇ ਪਾਣੀ ਕਾਰਨ ਪਿੰਡ ਕਮਾਲਪੁਰ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਪਾਰ ਕਰੀਬ 900 ਏਕਡ਼ ਜ਼ਮੀਨਾਂ ਵਿਚ ਕਾਸ਼ਤ ਕੀਤੀਆਂ ਫ਼ਸਲਾਂ ਪਾਣੀ ਵਿਚ ਡੁੱਬਣ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ। ਪ੍ਰਾਪਤ ਜਾਣਕਾਰੀ ਮੁਤਾਬਕ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਤਹਿਤ ਆਉਂਦੀਆਂ ਵੱਖ-ਵੱਖ ਬੀਐੱਸਐੱਫ ਦੀਆਂ ਬਟਾਲੀਅਨਾਂ ਦੀਆਂ ਬੀਓਪੀ (ਚੌਂਕੀਆਂ) ਜਿੰਨਾ ਨੇਡ਼ਿਓਂ ਰਾਵੀ ਦਰਿਆ ਵਹਿੰਦਾ ਹੈ, ਵਿਚ ਰਾਵੀ ਦਾ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੇ ਗੇਟ ਵੀ ਰਾਵੀ ਦੇ ਪਾਣੀ ਵਿਚ ਡੁੱਬ ਗਏ ਹਨ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ 138 ਕਿਲੋਮੀਟਰ ਦੇ ਕਰੀਬ ਕੌਮਾਂਤਰੀ ਸਰਹੱਦ ’ਤੇ ਕਰੀਬ 8 ਥਾਵਾਂ ਤੋਂ ਰਾਵੀ ਦਰਿਆ ਭਾਰਤ ਤੇ ਪਾਕਿਸਤਾਨ ਵਿਚ ਪ੍ਰਵੇਸ਼ ਕਰਦਾ ਹੈ।
ਰਾਵੀ ਦਰਿਆ ਤੇ ਵਧੇ ਪਾਣੀ ਕਾਰਨ ਪ੍ਰਭਾਵਤ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਓਪੀ ਟਾਵਰ ਤੇ ਕੰਡਿਆਲੀ ਤਾਰ ਨਜ਼ਦੀਕ ਗਸ਼ਤ ਕਰਨ ਵਾਲੇ ਰਸਤਿਆਂ ’ਤੇ ਰਾਵੀ ਦਾ ਪਾਣੀ ਖਡ਼੍ਹਾ ਹੋਣ ਦੇ ਬਾਵਜੂਦ ਬੀਐੱਸਐੱਫ ਦੇ ਜਵਾਨ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਹਨ। ਇਸ ਸਬੰਧੀ ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਡੀਐੱਸ ਦੇ ਜਾਂਬਾਜ਼ ਜਵਾਨ ਰਾਵੀ ਦਰਿਆ ਦੇ ਵਧੇ ਪਾਣੀ ਤੇ ਜ਼ਹਿਰੀਲੇ ਜੀਵ ਜੰਤੂਆਂ ਦੀ ਹੋਂਦ ਦੇ ਬਾਵਜੂਦ ਦੇਸ਼ ਦੀ ਸਰਹੱਦ ਤੇ ਮੁਸਤੈਦ ਹਨ।
ਕਮਾਲਪੁਰ ਦੀ 900 ਏਕਡ਼ ਫਸਲ ਪਾਣੀ ’ਚ ਡੁੱਬੀ,
ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਕਮਾਲਪੁਰ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਪਾਰ ਪੈਂਦੀ 900 ਏਕਡ਼ ਦੇ ਕਰੀਬ ਜ਼ਮੀਨ ਵਿਚ ਕਾਸ਼ਤ ਕੀਤੀ ਝੋਨੇ, ਸੋਇਆਬੀਨ, ਤਿਲ ਤੇ ਦਾਲ ਮਾਹ ਦੀ ਫ਼ਸਲ ਰਾਵੀ ਦਰਿਆ ਦੇ ਪਾਣੀ ਵਿਚ ਡੁੱਬ ਗਈਆਂ ਹਨ। ਇਸ ਸਬੰਧੀ ਕਿਸਾਨ ਕੁਲਦੀਪ ਸਿੰਘ, ਜਸਬੀਰ ਸਿੰਘ ਫੌਜੀ, ਹਜੂਰਾ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ ਨੇ ਦੱਸਿਆ ਕਿ ਕੰਡਿਆਲੀ ਤਾਰ ਵਿਚ ਪੈਂਦੀਆਂ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਰਾਵੀ ਦਰਿਆ ਦਾ ਪਾਣੀ ਦੋ ਵਾਰ ਭਰ ਚੁੱਕਾ ਹੈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਵੀ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਾਣੀ ਛੱਡਣ ਸਵਬੰਧੀ ਸਰਹੱਦੀ ਲੋਕਾਂ ਨੂੰ ਚੌਕਸ ਕੀਤਾ ਹੈ। ਉਨ੍ਹਾਂ ਕਿਹਾ ਕਿ ਤੀਸਰੀ ਵਾਰ ਫ਼ਸਲਾਂ ’ਤੇ ਪਾਣੀ ਪੈਣ ਨਾਲ ਇਹ ਬਿਲਕੁਲ ਨਸ਼ਟ ਹੋਈਆਂ ਹਨ। ਵਾਹੀਯੋਗ ਜ਼ਮੀਨਾਂ ਵੀ ਖ਼ਰਾਬ ਹੋ ਜਾਣਗੀਆਂ।
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
9वे दिन सच आया सामने, पिता के साथ पुलिस अधीक्षक श्री किरीट राठोड जी ने किया प्रेस -----!! देवरिया के भलुअनी थाना का था मामला--! ...
-
कोरोना वायरस के चलते हुए पूरे भारत देश में एक कर्फ्यू का माहौल बना हुआ है कई ऐसे राज्य हैं जिनको बंद कर दिया गया है लोग कोरोनावायरस से डरते...
-
गुरदासपुर 21 जून ( नीरज शर्मा भारद्वाज) *आज उपायुक्त गुरदासपुर श्री मोहम्मद इत्तेफाक ने आठवीं की परीक्षा में मेर...
-
ਗੁਰਦਾਸਪੁਰ 29 ਜੁਲਾਈ ( ਬਲਜੀਤ ਸਿੰਘ ਨੀਰਜ ਸ਼ਰਮਾ. ਬਲਵੰਤ ਭਗਤ ) ( ਗੁਰਦਾਸਪੁਰ ਹੈੱਡਕੁਆਰਟਰ 'ਤੇ ਅੰਗਰੇਜ਼ਾਂ ਦੇ ਸ਼ਾਸਨ 'ਚ ਬਣੀ ਡਿਪਟੀ ਕਮਿਸ਼ਨਰ ਦਫ਼ਤਰ ਦ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ਅੰਮ੍ਰਿਤਸਰ,4 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਮੁਲਾਜ਼ਮ ਵਰਗ ਦੀ ਸਿਰਮੌਰ ਜਥੇਬੰਦੀ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰ...
-
અમરેલીના બગસરા ખાતે નવી સરકારી સાયન્સ કોલેજનો શુભારંભ. રાજય સરકારના શિક્ષણ વિભાગ દ્રારા મંજૂરી મળેલ નવી કોલેજમાં જૂન-૨૦૨૨થી નવા એડમિશન માટે...

COMMENTS