ਅੰਮ੍ਰਿਤਸਰ,20 ਅਗਸਤ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਵੱਲੋਂ ਪੰਜ ਪਿੰਡ ਸ਼ਾਹਪੁਰਕੰਡੀ, ਕੋਟ ਖਾਸ, ਮੈਰਾ, ਤ੍ਰੇਹਟੀ, ਥੜ੍ਹਾ ਝਿਕਲਾ ਦੀ ਜ਼ਮੀਨ ਅਕਵਾਇਰ ਕਰਨ ਲਈ ਪੰਜਾਬ ਸਰਕਾਰ ਨੇ 19 ਮਈ 2021 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਪ੍ਰੈਸ ਨੂੰ ਉਕਤ ਜਾਣਕਾਰੀ ਦਿੰਦਿਆਂ ਇੱਥੋਂ ਦੇ ਨਿਵਾਸੀਆਂ ਨੇ ਦੱਸਿਆ ਕਿ 15 ਮਹੀਨੇ ਦਾ ਸਮਾਂ ਬੀਤਣ ਉਪਰੰਤ ਵੀ ਡੈਮ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜ਼ਮੀਨ ਅਕਵਾਇਰ ਨਹੀਂ ਕੀਤੀ ਗਈ। ਪਿੰਡ ਸ਼ਾਹਪੁਰਕੰਡੀ ਦੀ ਅਕਵਾਇਰ ਹੋਣ ਵਾਲੀ ਜ਼ਮੀਨ ਵਿੱਚ ਜ਼ਮੀਨ ਮਾਲਕਾਂ ਦੇ ਮਕਾਨ, ਪੋਲਟਰੀ ਫਾਰਮ ਅਤੇ ਡੇਅਰੀ ਫਾਰਮ ਆਦਿ ਬਣੇ ਹੋਏ ਹਨ। ਜਿਸ ਵਿੱਚ ਲੋਕ ਆਪਣਾ ਗੁਜ਼ਾਰਾ ਬਸ਼ਰ ਕਰ ਰਹੇ ਸਨ। ਪ੍ਰੰਤੂ 14 ਅਕਤੂਬਰ 2021 ਨੂੰ ਡੈਮ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦਾ ਪਾਣੀ ਛੱਡਿਆ ਗਿਆ, ਪਾਣੀ ਸਾਡੇ ਘਰਾਂ ਵਿੱਚ ਵੜ੍ਹ ਗਿਆ ਸੀ ਅਤੇ ਸਾਨੂੰ ਮਜ਼ਬੂਰੀ ਵੱਸ ਆਪਣੇ ਮਕਾਨਾਂ ਨੂੰ ਛੱਡ ਕੇ ਕਾਹਲੀ ਨਾਲ ਇੱਥੋਂ ਨਿਕਲਣਾ ਪਿਆ ਸੀ। ਰਸਤਾ ਡੁੱਬ ਜਾਣ ਕਰਕੇ ਪਸ਼ੂਆਂ ਨੂੰ ਬਾਹਰ ਕੱਢਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਸੀ। ਪ੍ਰੰਤੂ ਫੇਰ 16 ਅਗਸਤ ਨੂੰ ਅਚਾਨਕ ਪਾਣੀ ਛੱਡਿਆ ਗਿਆ ਜਿਸ ਨਾਲ ਦਸ ਬਾਰਾਂ ਫੁੱਟ ਪਾਣੀ ਚੜਣ ਕਰਕੇ ਸਾਰੇ ਘਰ ਡੁੱਬ ਗਏ ਅਤੇ ਘਰਾਂ ਵਿੱਚ ਪਿਆ ਸਮਾਨ ਖਰਾਬ ਹੋ ਗਿਆ। ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਭੌਂ-ਪ੍ਰਾਪਤੀ ਐਕਟ 2013 ਤਹਿਤ ਕੀਤੀ ਜਾ ਰਹੀ ਜ਼ਮੀਨ ਅਕਵਾਇਰ ਕਰਨ ਮੁਤਾਬਿਕ ਕਿਸਾਨਾਂ, ਮਕਾਨ ਮਾਲਕਾਂ ਪੋਲਟਰੀ ਫਾਰਮ ਅਤੇ ਡੇਅਰੀ ਫਾਰਮ ਮਾਲਕਾਂ ਦੀ ਜ਼ਮੀਨ ਡੋਬਣ ਤੋਂ ਪਹਿਲਾਂ ਯੋਗ ਮੁਆਵਜ਼ਾ ਦੇਣਾ ਬਣਦਾ ਸੀ ਜਦੋਂਕਿ ਮਾਲਕਾਂ ਨੂੰ ਹੁਣ ਤੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ ਹੈ। ਜ਼ਮੀਨ ਮਾਲਕਾਂ, ਕਿਸਾਨਾਂ ਅਤੇ ਨਿਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਡੈਮ ਪ੍ਰਸ਼ਾਸਨ ਨੇ ਭਾਰਤ ਸਰਕਾਰ ਵੱਲੋਂ ਲਾਗੂ ਭੌ- ਪ੍ਰਾਪਤੀ ਐਕਟ ਦੀ ਧਾਰਾ 38 ਦੀ ਘੋਰ ਉਲੰਘਣਾ ਕੀਤੀ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਡੈਮ ਪ੍ਰਸ਼ਾਸਨ ਨੇ ਪੈਰ-ਪੈਰ 'ਤੇ ਸਾਡੇ ਨਾਲ ਧੱਕਾ ਅਤੇ ਧੋਖਾ ਕੀਤਾ ਹੈ। ਕਿਉਂਕਿ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਸ ਜ਼ਮੀਨ ਵਿੱਚ ਵੱਸਦੇ ਵਾਸੀਆਂ ਅਤੇ ਜ਼ਮੀਨ ਮਾਲਕਾਂ ਦੇ ਐਕਟ ਦੀ ਧਾਰਾ 6 ਦੇ ਤਹਿਤ ਉਜੜਣ ਵਾਲੇ ਪਰਿਵਾਰਾਂ ਦੀ ਸਮਾਜਿਕ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਨ੍ਹਾਂ ਦੇ ਮੁੜ-ਵਸੇਬੇ ਲਈ ਪ੍ਰਬੰਧ ਕਰਨਾ ਹੁੰਦਾ ਹੈ, ਜੋ ਕਿ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਜ਼ਮੀਨਾਂ ਅਤੇ ਮਕਾਨਾਂ ਤੋਂ ਇਲਾਵਾ ਪਾਣੀ ਛੱਡਣ ਨਾਲ ਕਾਰੋਬਾਰ, ਦਰੱਖਤ ਫ਼ਲਦਾਰ ਬੂਟਿਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਐਕਟ ਦੀ ਧਾਰਾ 28 ਤਹਿਤ ਤੁਰੰਤ ਜਾਰੀ ਕੀਤਾ ਜਾਵੇ ਨਹੀਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ 'ਤੇ ਅੰਕੁਰ, ਇੰਦਰਜੀਤ, ਜਤਿੰਦਰ ਸਿੰਘ, ਜੰਗੀ, ਜਸਵਿੰਦਰ ਸਿੰਘ, ਸਾਂਬੀ, ਸੂਰਮਾ, ਰੋਸ਼ਨ ਲਾਲ, ਜਤਿੰਦਰ ਠਾਕੁਰ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
ਭਗਵਾਨ ਸਿੰਘ ਚੌਹਾਨ ਨੇ ਮੁੜ ਫੜਿਆ ਬਸਪਾ ਦਾ ਪੱਲਾ, ਸੈਂਕੜੇ ਸਾਥੀਆਂ ਸਮੇਤ ਹੋਏ ਬਸਪਾ ਵਿਚ ਸ਼ਾਮਿਲ. ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,,ਨੀਰਜ ਸ਼...
-
हिमाचल प्रदेश के सिरमौर जिला ग्राम पंचायत लाना चैता के उप प्रधान श्री गुमान सिंह ग्राम रामपुर का हिमसोना टमाटर आज सब्जी मंडी दिल्ली में ...
-
दो महीने बाद पूरी हुई लोगो की तमन्ना पुसद पूस नदी पर लोगो ने लिया पुर का मज़ा पुसद:- कल रात से चल रही भारी बारिश के अब दो महीने बा...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
સ્વ. સુહાસિનીબેન વ્યાસના આત્માની સદગતી માટે પ્રાર્થના કરવામાં આવી સ્વ. સુહાસીનીબેન વ્યાસના દુ:ખદ નિધન બાદ સમગ્ર સિધ્ધપુરમાં શોક છવાયો છે ત્...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
एकौना थाने का औचक निरीक्षण-! पुलिस अधीक्षक द्वारा थाना एकौना का औचक निरीक्षण किया करते हुए आवास, भोजनालय, बैरक का मुआइना किया साथ मे...

COMMENTS