ਬਟਾਲਾ, 7 ਅਗਸਤ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਲਗਾਤਾਰ ਦੂਸਰੀ ਵਾਰ ਜਿੱਤਿਆ ਜ਼ਿਲ੍ਹੇ ਦਾ ਸਰਵੋਤਮ ਹਾਈ ਸਕੂਲ ਦਾ ਖਿਤਾਬ
ਇਨਾਮ ਵਜੋਂ ਮਿਲੇ ₹ 7.5 ਲੱਖ ਰੁਪਏ
ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਪੰਜਾਬ ਰਾਜ ਦੇ ਬਿਹਤਰੀਨ ਸਰਕਾਰੀ ਸਕੂਲਾਂ ਦੀ ਸੂਚੀ ਵਿਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਤੋਂ ਲਗਪਗ ਦੱਸ ਕਿਲੋਮੀਟਰ ਦੀ ਦੂਰੀ ਤੇ ਸਥਿਤ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਨੇ ਦੂਸਰੀ ਵਾਰ ਜ਼ਿਲ੍ਹੇ ਦਾ ਸਰਵੋਤਮ ਹਾਈ ਸਕੂਲ ਹੋਣ ਦਾ ਖਿਤਾਬ ਆਪਣੇ ਨਾਂ ਕਰਕੇ ₹ 7.5 ਲੱਖ ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ
ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਜੀ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਖ-ਵੱਖ ਮੁਕਾਬਲਿਆਂ ਵਿੱਚ ਰਾਜ ਪੱਧਰ 'ਤੇ ਜਿੱਤਾਂ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਦੀ ਆ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਸੰਸਥਾ ਦੇ ਵਿਦਿਆਰਥੀ ਬਲਾਕ, ਜ਼ਿਲ੍ਹਾ,ਜ਼ੋਨ ਅਤੇ ਰਾਜ ਪੱਧਰ ਦੇ ਕੁਇਜ,ਭਾਸ਼ਣ,ਲੇਖ ਲਿਖਣ,ਦਸਤਾਰ ਸਜਾਉਣ ,ਲੋਕਗੀਤ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਇਸ ਸਕੂਲ ਦਾ ਨਾਂ ਰੌਸ਼ਨ ਕਰ ਚੁੱਕੇ ਹਨ ਜੋ ਕਿ ਬੜੇ ਹੀ ਮਾਣ ਵਾਲੀ ਗੱਲ ਹੈ
ਇਸ ਸੰਸਥਾ ਦੇ ਕਈ ਵਿਦਿਆਰਥੀ ਸਕੂਲ ਦੇ ਪੰਜਾਬੀ ਮਾਸਟਰ ਸਰਦਾਰ ਜਸਪਾਲ ਸਿੰਘ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਵਾਈ ਹੇਠ ਉਪਰੋਕਤ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਜ਼ਿਲ੍ਹਾ, ਜ਼ੋਨ ਅਤੇ ਰਾਜ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਸਕੂਲ ਦੀ ਝੋਲੀ ਪਾ ਚੁੱਕੇ ਹਨ ਇਸ ਸੰਸਥਾ ਦੇ ਵਿਦਿਆਰਥੀ ਸਾਲ 2018 ਤੋਂ ਲਗਾਤਾਰ ਹੁਣ ਤੱਕ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਰਾਜ ਪੱਧਰ ਤੇ ਜੇਤੂ ਰਹਿ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕਰ ਚੁੱਕੇ ਹਨ
ਇਸ ਤੋਂ ਇਲਾਵਾ ਇਸ ਸਕੂਲ ਦੇ ਕਈ ਵਿਦਿਆਰਥੀ ਹਰ ਸਾਲ NMMS ਦਾ ਟੈਸਟ ਪਾਸ ਕਰ ਕੇ ਵਜ਼ੀਫ਼ਾ ਪ੍ਰਾਪਤ ਕਰ ਰਹੇ ਹਨ ਹਰ ਸਾਲ ਇਸ ਸੰਸਥਾ ਦੇ ਕਈ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲ ਹੋ ਕੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾ ਰਹੇ ਹਨ
ਸਕੂਲ ਹੈੱਡਮਾਸਟਰ ਸਾਹਿਬ ਨੇ ਅੱਗੇ ਦੱਸਿਆ ਕਿ ਇਸ ਸਕੂਲ ਦੇ ਨਤੀਜੇ ਹਰ ਸਾਲ 100 % ਆਉਂਦੇ ਹਨ
ਇਸ ਵਾਰ ਵੀ ਇਸ ਸੰਸਥਾ ਦੇ ਅੱਠਵੀਂ ਜਮਾਤ ਦੇ ਲਗਪਗ 60 ਵਿਦਿਆਰਥੀਆਂ ਅਤੇ ਦਸਵੀਂ ਜਮਾਤ ਦੇ ਲਗਪਗ 100 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਹੀ ਵਿਦਿਆਰਥੀ ਪਹਿਲੀ ਪੁਜੀਸ਼ਨ ਲੈ ਕੇ ਪਾਸ ਹੋਏ ਹਨ ਜਿਸ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਸਕੂਲ ਦੇ ਸਮੁੱਚੇ ਅਧਿਆਪਕਾਂ ਦੁਆਰਾ ਕਰਾਈ ਗਈ ਸਖ਼ਤ ਮਿਹਨਤ ਨੂੰ ਜਾਂਦਾ ਹੈ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪੜ੍ਹਾਉਂਦੇ ਹਨ ਅਤੇ ਇਸ ਸੰਸਥਾ ਦੀ ਬਿਹਤਰੀ ਲਈ ਕੰਮ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਹਨ ਇਸ ਸੰਸਥਾ ਦੀ ਵਿਦਿਆਰਥਣ ਨਵਦੀਪ ਕੌਰ ਨੇ ਦਸਵੀਂ ਜਮਾਤ ਵਿੱਚੋਂ 638/650 ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ ਹੈ
ਇਸ ਤੋਂ ਇਲਾਵਾ ਇਸ ਸੰਸਥਾ ਵਿੱਚੋਂ ਪਾਸ ਹੋ ਕੇ ਜਾ ਚੁੱਕੇ ਕਈ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤ ਕਰ ਕੇ ਵੱਖ-ਵੱਖ ਸਰਕਾਰੀ ਵਿਭਾਗਾਂ,ਮਲਟੀ ਨੈਸ਼ਨਲ ਕੰਪਨੀਆਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਕੇ ਇਸ ਸੰਸਥਾ ਦੇ ਨਾਂ ਨੂੰ ਚਾਰ ਚੰਨ ਲਗਾ ਰਹੇ ਹਨ
ਇਸ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੀਆਂ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਲਗਾ ਕੇ ਵਿਦਿਆਰਥੀਆਂ ਵਿਚਲੇ ਹੁਨਰਾਂ ਨੂੰ ਹੋਰ ਤਰਾਸ਼ਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਵਿਚਲੇ ਹੁਨਰ ਹੋਰ ਉੱਘੜ ਕੇ ਸਾਹਮਣੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਕਿੱਤਾ ਚੁਣਨ ਵਿਚ ਸਹਾਇਤਾ ਮਿਲਦੀ ਹੈ
ਇਸ ਸੰਸਥਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਬਲਾਕ ਨੋਡਲ ਅਫਸਰ ਧਿਆਨਪੁਰ ਸਰਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਜ਼ਿਲ੍ਹੇ ਦੀਆਂ ਬਿਹਤਰੀਨ ਸੰਸਥਾਵਾਂ ਵਿੱਚੋਂ ਸਿਖਰਾਂ ਤੇ ਹੈ ਅਤੇ ਨਿੱਤ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ
ਉਮੀਦ ਕਰਦੇ ਹਾਂ ਕਿ ਇਹ ਸੰਸਥਾ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਨਵੇਂ ਦਿਸਹਦੇ ਸਥਾਪਤ ਕਰਦੀ ਰਹੇਗੀ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
-
देहरादून।।त्रिस्तरीय पंचायत चुनाव की अधिसूचना जारी 25 जून से नामांकन प्रक्रिया,आज से आचार संहिता लागू। उत्तराखंड में पंचायत चुना...
COMMENTS