ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਪੰਜਾਬ ਸਰਕਾਰ ਨੇ ਸਿਹਤ ਸੁਧਾਰਾਂ ਵਿੱਚ ਕ੍ਰਾਂਤੀਕਾਰੀ ਕਦਮ ਚੁੱਕੇ - ਵਿਧਾਇਕ ਸ਼ੈਰੀ ਕਲਸੀ
ਬਟਾਲਾ, 15 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮਿਆਰੀ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅੱਜ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੂਬੇ ਭਰ ਵਿੱਚ 75 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਮਸਾਣੀਆਂ ਵਿੱਚ ਬਣੇ ਆਮ ਆਦਮੀ ਕਲੀਨਿਕ ਨੂੰ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ ਅਜ਼ਾਦੀ ਦੇ ਪਾਵਨ ਦਿਹਾੜੇ ਮੌਕੇ ਲੋਕ ਅਰਪਣ ਕੀਤਾ ਗਿਆ।
ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜ਼ਾਦੀ ਦਿਹਾੜੇ ਮੌਕੇ ਪਿੰਡ ਮਸਾਣੀਆਂ ਅਤੇ ਆਸ-ਪਾਸ ਦੇ ਇਲਾਕੇ ਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੱਜ ਰਾਜ ਭਰ ਵਿੱਚ 75 ਅਜਿਹੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਸਿਹਤ ਸੁਧਾਰਾਂ ਵਿੱਚ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਮਾਹਿਰ ਡਾਕਟਰ ਸੇਵਾਵਾਂ ਪ੍ਰਦਾਨ ਕਰਣਗੇ ਅਤੇ ਇੰਨਾਂ ਕਲੀਨਿਕਾਂ ਵਿਚ ਓਪੀਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਮੁਫਤ ਲੈਬ ਟੈਸਟ ਆਦਿ ਦੀ ਸਹੁਲਤ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਇਥੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਇਹ ਕਲੀਨਿਕ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਣਗੇ ਅਤੇ ਹੁਣ ਉਨਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਨਾਂ ਦੇ ਪਿੰਡ ਵਿਚ ਹੀ ਮਿਲਣਗੀਆਂ।
ਇਸ ਮੌਕੇ ਐੱਸ.ਐੱਮ.ਓ. ਭੁੱਲਰ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਅਤੇ ਆਮ ਆਦਮੀ ਕਲੀਨਿਕਾਂ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਦੇ ਪ੍ਰਬੰਧ ਨੂੰ ਬਾਖੂਬੀ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਲੀਨਿਕ ਦਾ ਮਸਾਣੀਆਂ ਪਿੰਡ ਸਮੇਤ ਆਸ-ਪਾਸ ਦੇ ਦਰਜਨ ਤੋਂ ਵੱਧ ਪਿੰਡਾਂ ਨੂੰ ਲਾਭ ਮਿਲੇਗਾ।
ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਮ.ਓ. ਭੁੱਲਰ ਡਾ. ਵਿਕਰਮਜੀਤ ਸਿੰਘ, ਡਾ. ਜਗਦੀਪ ਸਿੰਘ, ਕੰਵਲਜੀਤ ਕੌਰ ਫਾਰਮਾਸਿਸਟ, ਗੋਪਿੰਦਰ ਸਿੰਘ ਪੱਡਾ, ਜਸਵੰਤ ਸਿੰਘ, ਪ੍ਰਤਾਪ ਸਿੰਘ, ਵਰਿੰਦਰਜੀਤ ਸਿੰਘ, ਸੁਖਦਿਆਲ ਸਿੰਘ ਬੀ.ਈ.ਈ, ਸੀ.ਐੱਚ.ਓ. ਮਨਦੀਪ ਕੌਰ, ਏ.ਐੱਨ.ਐੱਮ. ਇੰਦਰਜੀਤ ਕੌਰ ਸਮੇਤ ਹੋਰ ਪੈਰਾ ਮੈਡੀਕਲ ਸਟਾਫ਼, ਆਪ ਆਗੂ ਸੁਮਿਤ ਤ੍ਰੇਹਨ, ਸਰਪੰਚ ਪਿੰਡ ਮਸਾਣੀਆਂ ਗੁਰਵਿੰਦਰ ਸਿੰਘ ਕਾਹਲੋਂ, ਚਤਰਥ ਮਸੀਹ, ਸੁਰਜੀਤ ਸਿੰਘ ਮੱਲੀ, ਸੰਦੀਪ ਮੱਲੀ, ਮਲਕੀਤ ਸਿੰਘ ਬਾਠ, ਗਗਨਦੀਪ ਸਿੰਘ ਬਟਾਲਾ, ਨਿੱਕੂ ਹੰਸਪਾਲ, ਦਲਜੀਤ ਸਿੰਘ ਤੇ ਹੋਰ ਵੀ ਮੋਹਤਬਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...
-
देवली : ग्राम पंचायत देवली गाँव में राजीव गांधी ग्रामीण ओलंपिक खेल कल. ग्राम पंचायत देवली गाँव में राज्य सरकार की बजट घोषणा के अनुसार राजीव ...
-
ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ...
-
हॉटमिक्स प्लांट अन्यत्र शिफ्ट करने की मांग, शिफ्ट न होने पर होगा आंदोलन कंडीसौड ।। थौलधार ब्लाक के मठियाली से हॉटमिक्स प्लांट अन्यत्र शिफ्ट...
-
अग्रसेन परिवार ने किया गौशाला में चारा दान सोनभद्र। अग्रसेन परिवार द्वारा चलाए जा रहे हैं गौ सेवा अभियान के तहत रविवार को मकर सक...
-
राजस्थान आदरणीय भंवर जितेंद्र सिंह जी 18 अप्रैल 2019 को अलवर लोकसभा सीट से कांग्रेस प्रत्याशी के रूप में अपना नामांकन दाखिल करते हुय । ...
-
जिला प्रशासन के द्वारा किए गए प्रयासों के माध्यम से परियों वाला बाग बना लोगों के लिए आकर्षण का केंद्र पठानकोट 4 जून दीपक महाजन...
-
ਜਲਦ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ : ਡੀ.ਈ.ਓ. ਐਲੀ: ਬਟਾਲਾ 05 ਅਕਤੂਬਰ ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਐਲੀਮੈਂਟਰੀ ਟੀਚਰਜ ਪੰਜਾਬ (ਰਜਿ:) ਜ਼...
-
किच्छा विधानसभा क्षेत्र की सभी तीनों जिला पंचायत सीट पर भारतीय जनता पार्टी के प्रत्याशी प्रतापपुर-संगीता देवी, लालपुर- हरविंदर कौर, कु...
-
प्रदेश की धनोल्टी विधानसभा सीट पर इस बार चुनावी मुकाबला बड़ा रोचक होगा अभी तक इस सीट पर भाजपा और कांग्रेस के बीच सियासी मुकाबला मना जा रहा था...

COMMENTS