ਲਾਇਨਸ ਕਲੱਬ ਨੇ ਬਟਾਲਾ ’ਚ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ
ਬਟਾਲਾ, 4 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) - ਉੱਘੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਵੱਲੋਂ ਬਟਾਲਾ ਸ਼ਹਿਰ ਦੀ ਧਰਮਪੁਰਾ ਕਲੋਨੀ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਖੂਨਦਾਨ ਕੈਂਪ ਦੌਰਾਨ 100 ਯੂਨਿਟ ਖੂਨਦਾਨ ਕੀਤਾ ਗਿਆ ਅਤੇ 150 ਦੇ ਕਰੀਬ ਵਿਅਕਤੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਤੋਂ ਇਲਾਵਾ 70 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਆਟਾ ਵੀ ਤਕਸੀਮ ਕੀਤਾ ਗਿਆ।
ਇਸ ਸਮਾਗਮ ਵਿੱਚ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਧਾਇਕ ਸ਼ੈਰੀ ਕਲਸੀ ਨੇ ਲਾਇਨਸ ਕਲੱਬ ਵੱਲੋਂ ਲੋਕ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਸੇਵਾ ਸੰਸਥਾ ਦੀ ਬਟਾਲਾ ਸ਼ਹਿਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਲਾਇਨਸ ਕੱਲਬ ਨੇ ਨਗਰ ਨਿਗਮ ਬਟਾਲਾ ਨੂੰ ਸਫ਼ਾਈ ਪ੍ਰਬੰਧਾਂ ਲਈ ਮਸ਼ੀਨਰੀ ਦੇਣ ਤੋਂ ਇਲਾਵਾ ਸਿਹਤ ਵਿਭਾਗ ਨੂੰ ਹਾਈਟੈਕ ਮੋਬਾਇਲ ਲੈਬ ਦੇਣ ਦੀ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸੁੰਦਰ ਵਾਟਿਕਾ ਅਤੇ ਪਾਰਕਾਂ ਦੀ ਉਸਾਰੀ ਵਿੱਚ ਵੀ ਲਾਇਨਸ ਕਲੱਬ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਨਸ ਕਲੱਬ ਦੇ ਇੰਟਰਨੈਸ਼ਨਲ ਪਾਸਟ ਪ੍ਰਧਾਨ ਡਾ. ਨਰੇਸ਼ ਅਗਰਵਾਲ ਜੋ ਕਿ ਬਟਾਲਾ ਦੇ ਹੀ ਜੰਮਪਲ ਹਨ ਵੱਲੋਂ ਬਟਾਲਾ ਸ਼ਹਿਰ ਲਈ ਜੋ ਪ੍ਰੋਜੈਕਟ ਲਿਆਂਦੇ ਗਏ ਹਨ ਉਸ ਲਈ ਸਮੂਹ ਸ਼ਹਿਰ ਵਾਸੀ ਉਨ੍ਹਾਂ ਦੇ ਧੰਨਵਾਦੀ ਹਨ।ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲਾਇਨਸ ਕਲੱਬ ਵੱਲੋਂ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਸ਼ਲਾਘਾਯੋਗ ਕਾਰਜ ਹੈ ਅਤੇ ਅਜਿਹੇ ਲੋਕ ਸੇਵਾ ਦੇ ਕਾਰਜ ਲੋਕਾਈ ਲਈ ਲਾਹੇਵੰਦੇ ਹਨ।
ਇਸ ਮੌਕੇ ਲਾਇਨਸ ਕਲੱਬ ਦੇ ਪਾਸਟ ਇੰਟਰਨੈਸ਼ਨਲ ਪ੍ਰਧਾਨ ਡਾ. ਨਰੇਸ਼ ਅਗਰਵਾਲ ਨੇ ਕਿਹਾ ਕਿ ਲਾਇਨਸ ਕਲੱਬ ਦਾ ਮੁੱਖ ਮਕਸਦ ਲੋਕ ਸੇਵਾ ਹੈ ਅਤੇ ਇਸ ਕਲੱਬ ਦਾ ਹਰ ਮੈਂਬਰ ਸਮਾਜ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਲਾਇਨਸ ਕਲੱਬ ਵੱਲੋਂ ਬਟਾਲਾ ਸ਼ਹਿਰ ਵਿਚ ਵਾਟਿਕਾ ਬਣਾਉਣ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਹ ਜਲਦ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਵਿਧਾਇਕ ਸ੍ਰੀ ਕਲਸੀ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੀ ਬੇਹਤਰੀ ਲਈ ਉਹ ਹਰ ਤਰਾਂ ਨਾਲ ਉਨ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਨ।
ਇਸ ਮੌਕੇ ਵੀ.ਐੱਮ. ਗੋਇਲ ਡਾਇਰੈਕਟਰ ਲਾਇਨਸ ਕਲੱਬ, ਪਧ੍ਰਾਨ ਨਰੇਸ਼ ਲੂਥਰਾ, ਯਸਪਾਲ ਚੌਹਾਨ ਡਾਇਰੈਕਟਰ, ਰਾਕੇਸ਼ ਅਗਰਵਾਲ ਖਜ਼ਾਨਚੀ, ਹਰਭਜਨ ਸਿੰਘ ਤੂਰ, ਪਦਮ ਕੋਹਲੀ, ਹੈਪੀ ਗੁਪਤਾ, ਪ੍ਰੋਜੈਕਟ ਚੇਅਰਮੈਨ ਸੁਰਿੰਦਰਪਾਲ ਸਿੰਘ ਹੰਸਪਾਲ, ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ, ਗਵਰਨਰ ਲਾਇਨਸ ਦਵਿੰਦਰ ਅਰੋੜਾ, ਵਾਈਸ ਐੱਸ.ਪੀ. ਸੋਂਹਦੀ, ਰਛਪਾਲ ਸਿੰਘ ਬੇਗੋਵਾਲ, ਰਾਜੀਵ ਵਿੱਗ ਅਤੇ ਉਨ੍ਹਾਂ ਦੀ ਟੀਮ, ਯੋਗੇਸ਼ ਬੇਰੀ, ਦ੍ਰਿਸ਼ਟੀ ਕਲੱਬ ਤੋਂ ਰਮਨ ਗੁਪਤਾ, ਵਿਕਰਮ ਚੌਹਾਨ, ਰਮਨ ਸੈਣੀ, ਸੁਰਿੰਦਰ ਅਗਰਵਾਲ ਆਦਿ ਹਾਜ਼ਰ ਸਨ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS