ਬਟਾਲਾ, 27 ਜੁਲਾਈ (ਬਲਜੀਤ ਸਿੰਘ. ਨੀਰਜ ਸ਼ਰਮਾ. ਬਲਵੰਤ ਭਗਤ .)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵਲੋਂ ਬਟਾਲਾ ਦੇ ਹਾਥੀ ਗੇਟ, ਠਠਿਆਰੀ ਗੇਟ ਅਤੇ ਖੰਡਾ ਖੋਲ੍ਹਾ ਮੁਹੱਲੇ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਦੀ ਟੀਮ ਨੇ ਲੋਕਾਂ ਕੋਲੋਂ ਨਕਲੀ ਸ਼ਰਾਬ ਅਤੇ ਹੋਰ ਨਸ਼ਿਆਂ ਸਬੰਧੀ ਫੀਡਬੈਕ ਵੀ ਹਾਸਲ ਕੀਤੀ।ਤਹਿਸੀਲਦਾਰ ਲਖਵਿੰਦਰ ਸਿੰਘ ਨੇ ਉਪਰੋਕਤ ਮੁਹੱਲਾ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਬਟਾਲਾ ਸ਼ਹਿਰ ਦੇ ਇਨ੍ਹਾਂ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਵਿਅਕਤੀਆਂ ਦੀ ਦੁੱਖਦਾਈ ਮੌਤ ਵੀ ਹੋਈ ਸੀ। ਇਸ ਲਈ ਪ੍ਰਸ਼ਾਸਨ ਵੱਲੋਂ ਪੂਰੀ ਅਹਿਤਿਆਤ ਤੇ ਸਖਤੀ ਵਰਤੀ ਜਾ ਰਹੀ ਹੈ ਕਿ ਦੁਬਾਰਾ ਕੋਈ ਦੁਰਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਿਆ ਜਾ ਚੁੱਕਾ ਹੈ।ਤਹਿਸੀਲਦਾਰ ਬਟਾਲਾ ਨੇ ਆਮ ਲੋਕਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਵਿੱਚ ਆਪਣਾ ਪੂਰਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿੱਚ ਧਕੇਲ ਰਿਹਾ ਹੈ ਤਾਂ ਅਜਿਹੇ ਵਿਅਕਤੀ ਖਿਲਾਫ ਸਮਾਜ ਨੂੰ ਉੱਠ ਖੜ੍ਹੇ ਹੋਣਾ ਚਾਹੀਦਾ ਹੈ। ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਗਲੀ ਮੁਹੱਲੇ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਇਲਾਜ ਲਈ ਓਟ ਸੈਂਟਰ ਵਿੱਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਓਟ ਕੇਂਦਰ ਵਿੱਚ ਨਸ਼ਾ ਛੁਡਾਉਣ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਵਿਅਕਤੀ ਓਥੋਂ ਇਲਾਜ ਕਰਾ ਕੇ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
COMMENTS