ਪਾਖਰਪੁਰਾ ਵਿਖੇ ਹਾਈਵੇਅ ਤੇ ਬਣਾਏ ਹੋਏ ਬੱਸ ਅੱਡੇ ਉਪਰ ਹੀ ਬੱਸਾਂ ਰੋਕੀਆਂ ਜਾਣ - ਕਾਮਰੇਡ ਆਗੂ
ਅੰਮ੍ਰਿਤਸਰ,31ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪਿੰਡ ਪਾਖਰਪੁਰਾ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦਾ ਇਲਾਕਾ ਇਜਲਾਸ ਕਾਮਰੇਡ ਮਦਨਜੀਤ ਸਿੰਘ ਕਾਦਰਾਬਾਦ ਪ੍ਰੇਮ ਸਿੰਘ ਪਾਖਰਪੁਰਾ ਅਤੇ ਸਤਨਾਮ ਸਿੰਘ ਸਰਹਾਲਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ।ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਜਿਸ ਪੱਧਰ ਉੱਪਰ ਆਰ ਐਸ ਐਸ ਅਤੇ ਭਾਜਪਾ ਦੇਸ਼ ਨੂੰ ਫਿਰਕਾਪ੍ਰਸਤੀ ਅਤੇ ਹਿੰਦੂ ਰਾਸ਼ਟਰ ਬਣਾਉਣ ਵੱਲ ਧੱਕਣ ਦੀ ਸਰਪਟ ਰਾਜਨੀਤੀ ਦੀ ਦੌੜ,ਦੌੜ ਰਹੀ ਹੈ,ਉਸਨੂੰ ਰੋਕਣ ਲਈ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਕਰਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਮੋਦੀ ਦੀ ਅਗਵਾਈ ਵਿਚ ਸੁਰਖਿਅਤ ਨਹੀਂ ਹੈ ਬਲਕਿ ਹਰ ਤਰ੍ਹਾਂ ਦੇ ਸਰਕਾਰੀ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਸੀ ਰੁਪਏ ਤੱਕ ਲੁੜਕ ਗਿਆ ਹੈ ਸੋ ਅਜੇ ਹੋਰ ਗਿਰਨ ਵੱਲ਼ ਵੱਧਦਾ ਜਾ ਰਿਹਾ ਹੈ। ਬੱਖਤਪੁਰਾ ਨੇ ਪੰਜਾਬ ਸਰਕਾਰ ਦੀ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਲਗਾਤਾਰ ਮਸਲੇ ਦਰ ਮਸਲੇ ਵਿੱਚ ਘਿਰ ਰਹੀ ਹੈ ਜਿਸ ਦਾ ਵੱਡਾ ਕਾਰਨ ਦਿੱਲੀ ਦਾ ਬੇਲੋੜਾ ਦੱਖਲ ਕਿਹਾ ਜਾ ਸਕਦਾ ਹੈ, ਸਰਕਾਰ ਦੇ ਮੰਤਰੀ ਅਤੇ ਐਮ ਐਲ ਏਜ ਰਾਜਨੀਤੀ ਦੇ ਅਨਾੜੀ ਖਿਡਾਰੀ ਸਾਬਿਤ ਹੋ ਰਹੇ ਹਨ। ਇਸ ਸਮੇਂ ਇਜਲਾਸ ਵਿੱਚ ਵੱਖ ਵੱਖ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਸਰਕਾਰ ਦਾ ਟਰਾਂਸਪੋਰਟ ਵਿਭਾਗ ਕਰੀਬ ਦਰਜਨ ਪਿੰਡਾਂ ਦੇ ਕੇਦਰ ਪਾਖਰਪੁਰਾ ਵਿਖੇ ਬੱਸਾਂ ਦਾ ਖੜਨਾ ਜ਼ਰੂਰੀ ਬਣਾਵੇ, ਮਨਰੇਗਾ ਰੋਜ਼ਗਾਰ ਨੂੰ ਪਾਰਦਰਸ਼ੀ ਢੰਗ ਨਾਲ ਹਰ ਪਿੰਡ ਅਤੇ ਹਰ ਮਜ਼ਦੂਰ ਲਈ ਜ਼ਰੂਰੀ ਬਣਾਇਆ ਜਾਵੇ। ਇਸ ਸਮੇਂ ਪੰਦਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਦਾ ਸਕੱਤਰ ਪ੍ਰੇਮ ਸਿੰਘ ਨੂੰ ਚੁਣਿਆ ਗਿਆ। ਇਜਲਾਸ ਵਿੱਚ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਮੁਗੋਸੋਹੀ, ਬਲਦੇਵ ਸਿੰਘ ਭੰਗਾਲੀ, ਜੱਸਾ ਸਿੰਘ ਲਹਿਰਕਾ,ਜੌਨ ਪਾਖਰਪੁਰਾ ਅਤੇ ਚਰਨਜੀਤ ਕੌਰ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
ਬਟਾਲਾ, 7 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ:2 ਵਿਖੇ ਆਈ.ਪੀ.ਐਸ. ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ...
-
देवली : ग्राम पंचायत देवली गाँव में राजीव गांधी ग्रामीण ओलंपिक खेल कल. ग्राम पंचायत देवली गाँव में राज्य सरकार की बजट घोषणा के अनुसार राजीव ...
-
ਬਟਾਲਾ 8 ਅਗਸਤ ( ਬਲਜੀਤ ਸਿੰਘ ਨੀਰਜ ਸ਼ਰਮਾ. ਜਸਬੀਰ ਸਿੰਘ ) ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਬੀਓਪੀ ਢੀਂਡਾ ਖੇਤਰ 'ਚ ਕਾਰਜਕਾਰੀ...
-
हॉटमिक्स प्लांट अन्यत्र शिफ्ट करने की मांग, शिफ्ट न होने पर होगा आंदोलन कंडीसौड ।। थौलधार ब्लाक के मठियाली से हॉटमिक्स प्लांट अन्यत्र शिफ्ट...
-
राजस्थान आदरणीय भंवर जितेंद्र सिंह जी 18 अप्रैल 2019 को अलवर लोकसभा सीट से कांग्रेस प्रत्याशी के रूप में अपना नामांकन दाखिल करते हुय । ...
-
अग्रसेन परिवार ने किया गौशाला में चारा दान सोनभद्र। अग्रसेन परिवार द्वारा चलाए जा रहे हैं गौ सेवा अभियान के तहत रविवार को मकर सक...
-
जिला प्रशासन के द्वारा किए गए प्रयासों के माध्यम से परियों वाला बाग बना लोगों के लिए आकर्षण का केंद्र पठानकोट 4 जून दीपक महाजन...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਜਲਦ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ : ਡੀ.ਈ.ਓ. ਐਲੀ: ਬਟਾਲਾ 05 ਅਕਤੂਬਰ ( ਡਾ ਬਲਜੀਤ ਸਿੰਘ ,ਨੀਰਜ ਸ਼ਰਮਾ) ਐਲੀਮੈਂਟਰੀ ਟੀਚਰਜ ਪੰਜਾਬ (ਰਜਿ:) ਜ਼...
-
किच्छा विधानसभा क्षेत्र की सभी तीनों जिला पंचायत सीट पर भारतीय जनता पार्टी के प्रत्याशी प्रतापपुर-संगीता देवी, लालपुर- हरविंदर कौर, कु...

COMMENTS