ਸਿੰਗਲ ਯੂਜ ਪਲਾਸਟਿਕ ਦਾ ਸਮਾਨ ਵੇਚਣ, ਖ਼ਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ਦੀ ਸਖ਼ਤ ਮਨਾਹੀ
ਬਟਾਲਾ, 4 ਜੁਲਾਈ ( ਨੀਰਜ ਸ਼ਰਮਾ, ਜਸਬੀਰ ਸਿੰਘ, ਜਰਨੈਲ ਸਿੰਘ) - ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਭਾਵ ਇੱਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਤੋਂ ਬਣੀਆਂ ਵੱਖ ਵੱਖ ਵਸਤੂਆਂ ਜਿਨ੍ਹਾਂ ਵਿੱਚ ਪਲਾਸਟਿਕ ਲਿਫਾਫੇ, ਥਰਮੋਕੋਲ ਆਦਿ ਸ਼ਾਮਲ ਹਨ, ਦੀ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਸਿੰਗਲ ਯੂਜ ਪਲਾਸਟਿਕ ਦਾ ਸਮਾਨ ਵੇਚਣ, ਖ਼ਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ਦੀ ਸਖ਼ਤ ਮਨਾਹੀ ਕੀਤੀ ਗਈ ਹੈ।
ਇਸ ਸਬੰਧੀ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕਰਨ। ਉਨ੍ਹਾਂ ਕਿਹਾ ਕਿ ਸਿੰਗਲ ਯੂਜ ਆਈਟਮਜ਼ ਵਿਚ ਈਅਰ ਬਰਡ ਪਲਾਸਟਿਕ ਸਟਿਕ ਵਾਲੇ, ਪਲਾਸਟਿਕ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਡੰਡੀ ਪਲਾਸਟਿਕ ਵਾਲੀ, ਆਈਸ ਕ੍ਰੀਮ ਸਟਿਕ, ਪਲਾਸਟਿਕ/ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਗਲਾਸ, ਕਾਂਟੇ, ਚਮਚੇ, ਚਾਕੂ, ਸਟਰਾਅ, ਟਰੇਅ, ਰੈਪਿੰਗ ਜਾਂ ਪੈਕਿੰਗ ਮੀਟੀਰੀਅਲ, ਮਠਿਆਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ, ਕਾਰਡ, ਸਿਗਰੇਟ, ਪੈਕਿੰਗ, ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਪਲਾਸਟਿਕ ਆਈਟਮ, ਪਲਾਸਟਿਕ ਬੋਤਲ ਪਾਣੀ ਵਾਲੀ, ਸਟੋਰ ਕਰਨ ਲਈ ਬਰਤਨ, ਖਾਣੇ ਨੂੰ ਪੈਕ ਕਰਨ ਵਾਲਾ ਸਿਲਵਰ ਰੋਲ, ਸਿੰਗਲ ਯੂਜ ਪਲਾਸਟਿਕ, ਡਿਸਪੋਜਲ ਆਦਿ ’ਤੇ ਮਨਾਹੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਹੁਕਮ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨੋਟੀਫਿਕੇਸ਼ਨ ਦੇ ਤਹਿਤ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਆਈਟਮਾਂ ਨੂੰ ਬਣਾਉਣ, ਵੇਚਣ ਅਤੇ ਵਰਤੋਂ ਕਰਨ ’ਤੇ ਮਨਾਹੀ ਕੀਤੀ ਗਈ ਹੈ। ਉਨ੍ਹਾਂ ਸਾਰੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਉਸਦੇ ਖ਼ਿਲਾਫ਼ ਵਾਤਾਵਰਣ ਸੁਰੱਖਿਆ ਐਕਟ 1956 ਦੇ ਤਹਿਤ ਅਤੇ ਸੈਨੀਟੇਸ਼ਨ ਬਾਇਲਾਜ ਦੇ ਤਹਿਤ ਸਮਾਨ ਜ਼ਬਤ ਕੀਤਾ ਜਾਵੇਗਾ ਅਤੇ ਚਲਾਨ ਵੀ ਕੱਟਿਆ ਜਾਵੇਗਾ, ਜਿਸ ਦਾ ਸਬੰਧਤ ਵਿਅਕਤੀ/ਦੁਕਾਨਦਾਰ ਕੋਲੋਂ ਜ਼ੁਰਮਾਨਾ ਵੀ ਵਸੂਲ ਕੀਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਫ਼ਾਈ ਵਿਵਸਥਾ ਅਤੇ ਵਾਤਾਵਰਣ ਵਿਚ ਕਾਫ਼ੀ ਸੁਧਾਰ ਆਵੇਗਾ। ਕਮਿਸ਼ਨਰ ਨਗਰ ਨਿਗਮ ਨੇ ਲੋਕਾਂ ਨੂੰ ਸਰਕਾਰ ਦਾ ਸਾਥ ਦੇ ਕੇ ਵਾਤਾਵਰਣ ਸੁਧਾਰ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਪਲਾਸਟਿਕ ਨੂੰ ਤਿਆਗ ਕੇ ਕੱਪੜੇ ਦੇ ਬੈਗ/ਥੈਲੇ/ਜੂਟ ਬੈਗ ਇਸਤੇਮਾਲ ਕਰਨ ਲਈ ਕਿਹਾ।
[Important News]$type=slider$c=4$l=0$a=0$sn=600$c=8
अधिक खबरे देखे .
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਬੀਤੇ ਦਿਨੀਂ ਔਲਖ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁਜਾ ...
-
Coronavirus ) के खिलाफ पूरे देश में युद्ध जारी है. महामारी बन चु के इस वायरस के तेजी से बढ़ते मामलों पर ब्रेक लगाने के लिए सरकार ने पूरे दे...
-
ਲੋਕ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ : ਲਾਇਨ ਗਗਨਦੀਪ ਸਿੰਘ ਬਟਾਲਾ 22 ਜੁਲਾਈ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ ,ਜਸਬੀਰ...
-
जिला निर्वाचन अधिकारी मयुर दिक्षित व एस एस पी नवनीत सिंह भुल्लर ने किया मतदान कर्मियों को ब्रीफ। टिहरी गढ़वाल।।जिला निर्वाचन अधि...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
*अखिल भारतीय विद्यार्थी परिषद सोनभद्र के प्रतिनिधि मंडल ने 8 सूत्रीय मांगों का जिलाधिकारी को सौंपा ज्ञापन* राबर्ट्सगंज,सोनभद्र। जिले में च...
-
ਨਵੇਂ ਦਾਖ਼ਲੇ ਲਈ ਹਰ ਘਰ ਤੱਕ ਪਹੁੰਚ ਬਣਾਈ ਜਾਵੇ:- ਸ੍ਰੀਮਤੀ ਕਮਲਦੀਪ ਕੌਰ। ਪਠਾਨਕੋਟ, 20 ਜਨਵਰੀ (ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ,ਜਸਬੀਰ ਸ...
-
ਅੰਮ੍ਰਿਤਸਰ ,7 ਅਪ੍ਰੈਲ ,( ਵਿੱਕੀ /ਪੱਡਾ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ...

COMMENTS