ਕੈਮੀਕਲ ਵਿਭਾਗ ਸਰਕਾਰੀ ਪੌਲੀਟੈਕਨਿਕ ਕਾਲਕ ਬਟਾਲਾ ਦੇ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਲਈ ਚੋਣ
ਇਲਾਕੇ ਦੇ ਨੌਜਵਾਨਾਂ ਨੂੰ ਤਕਨੀਕੀ ਸਿਖਿਆ ਦੇ ਨਾਲ ਨਾਲ ਰੋਜਗਾਰ ਦੁਆਉਣ ਵਿੱਚ ਵੀ ਪੂਰੀ ਤਰਾਂ ਯਤਨਸ਼ੀਲ ਹੈ ਸਰਕਾਰੀ ਪੌਲੀਟੈਕਿਨਕ ਕਾਲਜ ਬਟਾਲਾ
ਬਟਾਲਾ, 1 ਜੁਲਾਈ (ਨੀਰਜ ਸ਼ਰਮਾ ਜਸਬੀਰ ਸਿੰਘ) - ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪਲੇਸਮੈਂਟ ਸੈਲ ਦੇ ਉਪਰਾਲਿਆਂ ਸਦਕਾ 2022 ਵਿੱਚ ਡਿਪਲੋਮਾ ਪਾਸ ਕਰਨ ਵਾਲੇ 05 ਵਿਦਿਆਰਥੀਆਂ ਨੂੰ ਆਈ.ਓ.ਐਲ ਕੈਮੀਕਲ ਐਂਡ ਫਾਰਮਾ ਲਿਮਿਟਡ ਬਰਨਾਲਾ ਵਿਖੇ ਕਰੀਬ ਢਾਈ ਲੱਖ ਰੁਪਏ ਦੇ ਸਾਲਾਨਾ ਪੈਕੇਜ਼ ’ਤੇ ਨੌਕਰੀਆਂ ਮਿਲ ਗਈ ਹੈ। ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਇਹਨਾਂ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ ਆਏ ਆਫਰ ਲੈਟਰ ਵੰਡੇ ਅਤੇ ਵਿਦਿਆਰਥੀਆਂ ਸਮੇਤ ਕੈਮੀਕਲ ਵਿਭਾਗ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਚੁਣੇ ਗਏ ਵਿਦਿਆਰਥੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਰਨਾਮਾ ਦਾ ਰਹਿਣ ਵਾਲਾ ਹੈ ਅਤੇ ਕੈਮੀਕਲ ਇੰਜ ਦਾ ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਕਰੀ ਲਈ ਚੁਣਿਆ ਜਾਵੇ। ਅੱਜ ਉਸਦਾ ਇਹ ਸਪਨਾ ਸੱਚ ਹੋ ਗਿਆ ਹੈ। ਇਸ ਮੌਕੇ ਬਾਕੀ ਚੁਣੇ ਗਏ ਵਿਦਿਆਰਥੀ ਕਰਨਜੋਤ ਸਿੰਘ, ਚੇਤਨ, ਬਿਕਰਮ, ਨੀਰਜ ਅਤੇ ਉਹਨਾਂ ਦੇ ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਕੈਮੀਕਲ ਵਿਭਾਗ ਦੇ ਇੰਚਾਰਜ ਅਤੇ ਕਾਲਜ ਦੇ ਪਲੇਸਮੈਂਟ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਵਿੱਚ ਨੌਂਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਪਲੋਮਾ ਪਾਸ ਕਰਨ ਵਾਲੇ 100 ਫੀਸਦੀ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਵੀ ਕਈ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ ਹਨ। ਇਸ ਮੌਕੇ ਪ੍ਰਿੰਸੀਪਲ ਅਰੋੜਾ ਅਤੇ ਇੰਚਾਰਜ ਜਸਬੀਰ ਸਿੰਘ ਤੋੰ ਇਲਾਵਾ ਕੈਮੀਕਲ ਵਿਭਾਗ ਦੇ ਮੈਡਮ ਸ਼ਾਲਿਨੀ, ਰੇਖਾ, ਰੰਜੂ ਉਹਰੀ ਅਤੇ ਜਸਪ੍ਰੀਤ ਕੌਰ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
धान को अच्छी तरह सुखाकर ही मंडियों में लाया जाए ताकि किसानों को इंतज़ार न करना पड़े - डिप्टी कमिश्नरउपायुक्त पठानकोट ने किसानों से रात में धान की कटाई न करने की अपील की धान को अच्छी तरह सुखाकर ही मंडियों में लाया जाए ताकि किसानों को इंतज़ा...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में गिरदावरी के संबंध में प्रशासनिक अधिकारियों के साथ समीक्षा बैठक की। ...
-
कैबिनेट मंत्री पंजाब श्री लाल चंद कटारूचक ने बाढ़ प्रभावित क्षेत्रों में चल रहे राहत कार्यों का जायजा लिया ---- कोहली से बमियाल सड़क का गै...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
टिहरी। उत्तराखंड राज्य में 14 फरवरी को मतदान होना है जिसके मद्देनजर 12 फरवरी को प्रदेश भर में प्रचार प्रसार अभियान थम जाएंगे। इससे पहले राज...
-
देहरादूनः उत्तराखंड के मुख्यमंत्री पुष्कर सिंह धामी चुनाव हार गए हैं। धामी वर्तमान में उत्तराखंड के सीएम थे साथ ही खटीमा से चुनाव लड़ रहे थ...
-
शाहजहांपुर जेल में बंद बंदियों के स्वास्थ्य को बेहतर बनाने के लिए एवं उनकी विभिन्न बीमारियों के समुचित इलाज के लिए विशेषज्ञ परामर्श एवं उच्च...
-
ਅੰਮ੍ਰਿਤਸਰ, 3 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪੇਂਡੂ ਖੇਤਰ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮ...
-
ਬਟਾਲਾ, 27 ਅਗਸਤ (ਨੀਰਜ ਸ਼ਰਮਾ, ਜਸਬੀਰ ਸਿੰਘ, ਬਲਜੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲੇ ਦੇ ਸਮੂ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS