ਬਟਾਲਾ 15 ਜੁਲਾਈ (ਡਾ ਬਲਜੀਤ ਭਗਤ,ਬਲਵੰਤ ਭਗਤ,ਨੀਰਜ ਸ਼ਰਮਾ ) - ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਡੀ ਐਸ ਪੀ ਸਿਟੀ ਲਲਿਤ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਨੇ ਗਾਂਧੀ ਕੈਂਪ ਵਿੱਚ ਲਗਾਤਾਰ ਦੂਜੇ ਦਿਨ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਨੇ ਇਕ ਵਿਅਕਤੀ ਨੂੰ 35 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।ਡੀ ਐਸ ਪੀ ਲਲਿਤ ਕੁਮਾਰ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸ ਐਸ ਪੀ ਬਟਾਲਾ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵੀਰਵਾਰ ਸ਼ਾਮ ਨੂੰ ਬਟਾਲਾ ਪੁਲਿਸ ਵੱਲੋਂ ਲਗਾਤਾਰ ਦੂਜੇ ਦਿਨ ਵੀ ਗਾਂਧੀ ਕੈਂਪ ਬਟਾਲਾ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਸ਼ੱਕੀ ਵਿਅਕਤੀਆਂ ਅਤੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗਾਂਧੀ ਕੈਂਪ ਫਾਟਕ ਨੇੜੇ ਇੱਕ ਡਿਸਕਵਰੀ ਮੋਟਰਸਾਈਕਲ ਸਵਾਰ ਨੂੰ ਆਉਂਦਾ ਦੇਖਿਆ ਗਿਆ। ਪੁਲਸ ਪਾਰਟੀ ਨੂੰ ਸਾਹਮਣੇ ਦੇਖ ਕੇ ਉਹ ਘਬਰਾ ਗਿਆ ਅਤੇ ਪਿੱਛੇ ਮੁੜਨ ਲੱਗਾ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਵੱਲੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਅਮਰ ਕੁਮਾਰ ਉਰਫ਼ ਅਮਨ ਵਾਸੀ ਗਾਂਧੀ ਕੈਂਪ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਚਾਰ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਕਿਸੇ ਵੀ ਕੀਮਤ 'ਤੇ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸਐਚਓ ਸਿਵਲ ਲਾਈਨ ਸੁਰਿੰਦਰਪਾਲ ਸਿੰਘ, ਐਸ ਐਚ ਓ ਸਿਟੀ ਟੀ ਪੀ ਸਿੰਘ ਗੁਰਾਇਆ, ਐਸ ਐਚ ਓ ਨਾਰਕੋਟਿਕ ਸੁਖਵਿੰਦਰ ਸਿੰਘ, ਸਿੱਬਲ ਚੌਕੀ ਇੰਚਾਰਜ ਅਸ਼ੋਕ ਕੁਮਾਰ, ਬੱਸ ਸਟੈਂਡ ਚੌਕੀ ਇੰਚਾਰਜ ਏ ਐਸ ਆਈ ਬਲਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS