ਅੰਡਰ 14 ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ।
ਅੰਮ੍ਰਿਤਸਰ,7 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਲਾਇਨਜ ਹਾਕੀ ਕਲੱਬ ਪਿੰਡ ਕਾਦਰਾਂਬਾਦ ਖੁਰਦ ਵੱਲੋਂ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਹਾਕੀ ਖੇਡ ਪ੍ਰਮੋਟਰ ਮਾਸਟਰ ਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਕੌਮੀ ਹਾਕੀ ਖਿਡਾਰੀ ਸੁਖਦੇਵ ਸਿੰਘ ਏਅਰ ਫੋਰਸ, ਧਰਮਿੰਦਰ ਸਿੰਘ ਰੇਲਵੇ, ਅੰਗਰੇਜ਼ ਸਿੰਘ ਐਨ. ਆਰ.ਆਈ, ਜਰਨੈਲ ਸਿੰਘ ਅਤੇ ਜਗਜੀਤ ਸਿੰਘ ਦੀ ਦੇ ਸਹਿਯੋਗ ਨਾਲ ਮਾਝੇ ਵਿੱਚ ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪਹਿਲੀ ਹਾਕੀ ਲੀਗ ਕਾਰਵਾਈ ਗਈ, ਜਿਸ ਵਿੱਚ ਪਿੰਡ ਕੋਟਲੀ ਮੱਲੀਆਂ, ਸੇਖਪੁਰ, ਕਾਦਰਾਂਬਾਦ ਕਲਾਂ ਅਤੇ ਕਾਦਰਾਂਬਾਦ ਖੁਰਦ ਹਾਕੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਫਾਈਨਲ ਮੈਚ ਪਿੰਡ ਕਾਦਰਾਂਬਾਦ ਕਲਾਂ ਅਤੇ ਕਾਦਰਾਂਬਾਦ ਖੁਰਦ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ 0 ਦੇ ਮੁਕਾਬਲੇ 3 ਗੋਲ ਕਰਕੇ ਪਿੰਡ ਕਾਦਰਾਂਬਾਦ ਖੁਰਦ ਦੀ ਟੀਮ ਨੇ ਕਾਦਰਾਂਬਾਦ ਕਲਾਂ ਦੀ ਟੀਮ ਨੂੰ ਹਰਾ ਕੇ ਇਸ ਹਾਕੀ ਲੀਗ ਦਾ ਫਾਈਨਲ ਮੈਚ ਜਿੱਤਿਆ।ਇਸ ਮੌਕੇ ਅੰਡਰ 14 ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ 1 ਦੇ ਮੁਕਾਬਲੇ 2 ਗੋਲ ਕਰਕੇ ਹੋਲੀਵੁੱਡ ਸਕੂਲ ਹਰਦੋਝੰਡੇ ਦੀ ਟੀਮ ਨੇ ਕਾਦਰਾਂਬਾਦ ਖੁਰਦ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪਹਿਲੇ, ਦੂਜੇ,ਤੀਜੇ ਅਤੇ ਚੌਥੇ ਸਥਾਨ ਤੇ ਆਉਣ ਵਾਲੀ ਹਰ ਟੀਮ ਨੂੰ ਨਗਦ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਲਖਬੀਰ ਸਿੰਘ ਗਿੱਲ ਸਿਆਸੀ ਸਕੱਤਰ ਹਲਕਾ ਵਿਧਾਇਕ ਮਜੀਠਾ ਬੀਬਾ ਗੁਨੀਵ ਕੌਰ ਮਜੀਠੀਆ, ਮਾਸਟਰ ਸਤਨਾਮ ਸਿੰਘ ਪਾਖਰਪੁਰਾ ਸਟੇਟ ਐਵਾਰਡੀ, ਕੈਪਟਨ ਕੰਵਲਜੀਤ ਸਿੰਘ, ਤਰਸੇਮ ਮਸੀਹ ਪੰਜਾਬ ਪੁਲਿਸ,ਮਾਸਟਰ ਗੁਰਦਰਸ਼ਨ ਸਿੰਘ ਕਾਦਰਾਂਬਾਦ, ਮਾਸਟਰ ਸਵਿੰਦਰ ਸਿੰਘ ਅਤੇ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ।
ਫੋਟੋ ਕੈਪਸਨ
ਕਾਦਰਾਂਬਾਦ ਖੁਰਦ ਵਿਖੇ ਹਾਕੀ ਲੀਗ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ, ਕਲੱਬ ਪ੍ਰਧਾਨ ਅਤੇ ਸੰਮੁਹ ਮੈਂਬਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उपायुक्त डॉ. पल्लवी ने 4 नवंबर को आयोजित होने वाले लाइट एंड साउंड शो में भाग लेने के लिए जिलेवासियों को आमंत्रित किया ----लामिनी स्टेडियम, ...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
गजा घण्टाकर्ण मंदिर पौराणिक मंदिरों में से एक है। गजा।। इस अवसर पर मुख्यमंत्री ने कहा कि ऐसे महोत्सवों के द्वारा क्षेत्रीय देवता को पूजा जा...
-
स्व० महिमानन्द कोली की दुसरी पुण्यतिथि पर स्वास्थ्य शिविर के साथ कई प्रतिभाओ का हुआ सम्मान। थत्युड़ ।। टिहरी के जौनपुर विकासखण्ड मे 65 व ...
-
किसान सम्मेलन उमरिया उमरिया मध्य प्रदेश 11 लाख से अधिक डिफाल्टर किसानों का 123 करोड़ का ब्याज माफ करेगी राज्य सरकार श्री दर्शन सिंह चौध...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...

COMMENTS