ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ
ਯਾਤਰੂਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਅਮੀਰ ਵਿਰਾਸਤ ਨੂੰ ਅੱਖੀਂ ਦੇਖਿਆ
ਬਟਾਲਾ, 12 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਬਲਵੰਤ ਸਿੰਘ ਭਗਤ ) - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹੈਰੀਟਜ ਸੁਸਾਇਟੀ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਬਟਾਲਾ ਸਰਕਟ ਦੀ 37ਵੀਂ ਮੁਫ਼ਤ ਯਾਤਰਾ ਕਰਵਾਈ ਗਈ।
ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਤੋਂ ਸ਼ੁਰੂ ਹੋਈ ਇਹ ਯਾਤਰਾ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਕਾਨੂੰਵਾਨ ਛੰਬ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਪੰਜਾਬ ਸਰਕਾਰ ਵੱਲੋਂ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਸ਼ਹੀਦੀ ਯਾਦਗਾਰ ਅਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ। ਸ਼ਹੀਦੀ ਸਮਾਰਕ ਵਿੱਚ ਵਿਦਿਆਰਥੀਆਂ ਨੂੰ ਛੋਟਾ ਘੱਲੂਘਾਰਾ ਬਾਰੇ ਇੱਕ ਦਸਤਾਵੇਜੀ ਫਿਲਮ ਵੀ ਵਿਖਾਈ ਗਈ।
ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਗੁਰਦਾਸ ਨੰਗਲ ਦੀ ਗੜੀ ਵੱਲ ਹੋਇਆ ਜਿਥੇ ਯਾਤਰੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧਤ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕੀਤੇ। ਇਸਤੋਂ ਬਾਅਦ ਯਾਤਰੂਆਂ ਨੇ ਕਲਾਨੌਰ ਵਿਖੇ ਇਤਿਹਾਸਕ ਸਮਾਰਕ ਤਖਤ-ਏ-ਅਕਬਰੀ ਨੂੰ ਦੇਖਿਆ ਜਿਥੇ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ। ਇਸ ਤੋਂ ਬਾਅਦ ਯਾਤਰੂਆਂ ਨੇ ਕਲਾਨੌਰ ਵਿਖੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮੱਥਾ ਟੇਕਿਆ।
ਯਾਤਰਾ ਦਾ ਅਗਲਾ ਪੜਾਅ ਡੇਰਾ ਬਾਬਾ ਨਾਨਕ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਹਿੰਦ-ਪਾਕਿ ਸਰਹੱਦ ’ਤੇ ਬਣੇ ਦਰਸ਼ਨ ਸਥੱਲ ਰਾਹੀਂ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਤੋਂ ਬਾਅਦ ਯਾਤਰਾ ਡੇਰਾ ਬਾਬਾ ਨਾਨਕ ਦੇ ਨੇੜੇ ਹੀ ਪਿੰਡ ਰੱਤੜ-ਛੱਤੜ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਬਾਬਾ ਮੁਕਾਮ ਸ਼ਾਹ ਦੀ ਦਰਗਾਹ ਦੇ ਦਰਸ਼ਨ ਕੀਤੇ। ਸ਼ਾਮ ਨੂੰ ਯਾਤਰਾ ਵਾਪਸ ਬਟਾਲਾ ਪਹੁੰਚ ਕੇ ਸਮਾਪਤ ਹੋਈ। ਗਈਡ ਵਜੋਂ ਸੇਵਾਵਾਂ ਹਰਬਖਸ਼ ਸਿੰਘ ਕਲਸੀ ਅਤੇ ਹਰਪ੍ਰੀਤ ਸਿੰਘ ਨੇ ਨਿਭਾਈਆਂ।
ਯਾਤਰੂ ਮੋਹਨ ਲਾਲ, ਵਿਕਰਮਜੀਤ ਸਿੰਘ, ਹਰਦੀਪ ਸਿੰਘ, ਮਨਦੀਪ ਕੌਰ, ਰਾਜਬੀਰ ਕੌਰ ਛੱਲਜਵੰਡੀ, ਸਜਿਹਪ੍ਰੀਤ ਕੌਰ ਘੁਮਾਣ, ਰਵਨੀਤ ਕੌਰ ਬੋਲੇਵਾਲ, ਆਪੇਕਸ਼ਾ ਘੁਮਾਣ ਨੇ ਦੱਸਿਆ ਕਿ ਅੱਜ ਉਨਾਂ ਨੇ ਪਹਿਲੀ ਵਾਰ ਜ਼ਿਲਾ ਗੁਰਦਾਸਪੁਰ ਦੀਆਂ ਏਨੀਆਂ ਖੂਬਸੂਰਤ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਦੇਖੀਆਂ ਹਨ। ਉਨਾਂ ਕਿਹਾ ਕਿ ਅੱਜ ਦੀ ਇਹ ਯਾਤਰਾ ਉਨਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ ਅਤੇ ਉਨਾਂ ਨੇ ਇਸ ਯਾਤਰਾ ਦਾ ਬਹੁਤ ਅਨੰਦ ਮਾਣਿਆ ਹੈ। ਸਾਰੇ ਯਾਤਰੂਆਂ ਨੇ ਇਸ ਯਾਤਰਾ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਪ੍ਰਤੀ ਵਚਨਬੱਧ : ਅੰਮ੍ਰਿਤ ਕਲਸੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਸ਼ਲਾਘਾਯੋਗ ਉਪਰਾਲਾ ਹੈ: ਡੀ.ਈ.ਓ. ਪਰਮ...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
टिहरी गढ़वाल।।(सू.वि.)जिलाधिकारी मयूर दीक्षित ने मंगलवार को जिला सभागार नई टिहरी में संबंधित अधिकारियों के साथ की मासिक स्टाफ बैठक। ...
-
मुख्यमंत्री श्री पुष्कर सिंह धामी ने शुक्रवार को सचिवालय स्थित मीडिया सेंटर में पत्रकारों को संबोधित किया। देहरादून।।उत्तराखंड।...
COMMENTS