ਬਟਾਲਾ, 24 ਜੂਨ (ਨੀਰਜ ਸ਼ਰਮਾ, ਜਸਬੀਰ ਸਿੰਘ) - ਸਥਾਨਿਕ ਬਟਾਲੀਅਨ ਨੰਬਰ 2 ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਖੇ ਬਟਾਲੀਅਨ ਕਮਾਂਡੈਂਟ ਸ੍ਰ. ਗਗਨ ਪ੍ਰੀਤ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬਟਾਲੀਅਨ ਸਟਾਫ ਅਫ਼ਸਰ ਸ੍ਰ. ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜੀਡੈਂਟ ਐਵਾਰਡੀ) ਦੀ ਅਗਵਾਈ ’ਚ ਅੱਜ ਹੋਮ ਗਾਰਡ ਦਫ਼ਤਰ ਬਟਾਲਾ ਵਿਖੇ ਸੇਵਾ ਮੁਕਤੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੇਵਾ ਮੁਕਤ 14 ਜਵਾਨ ਪ੍ਰਸ਼ੋਤਮ ਸਿੰਘ, ਗੁਲਜ਼ਾਰ ਸਿੰਘ ਬਲਬੀਰ ਸਿੰਘ, ਹਰਮੀਤ ਸਿੰਘ, ਅਮਰਜੀਤ ਸਿੰਘ, ਸੁਰਜਨ ਸਿੰਘ, ਦਰਸ਼ਨ ਲਾਲ, ਰਛਪਾਲ, ਗੁਰਮੇਜ ਸਿੰਘ, ਬਲਕਾਰ ਸਿੰਘ, ਗੁਲਜ਼ਾਰ ਮਸੀਹ, ਗੁਰਮੇਜ ਸਿੰਘ, ਬੀਰੋ ਦੇਵੀ ਤੇ ਗੁਲਜ਼ਾਰ ਸਿੰਘ ਨੂੰ ਸਨਮਾਨਤ ਕਰਨ ਦੇ ਨਾਲ ਵਿਭਾਗ ਵਲੋਂ ਸੇਵਾ ਮੁਕਤੀ ਮੌਕੇ ਬਣਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ।
ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ ਨੇ ਸੇਵਾ ਮੁਕਤ ਹੋਣ ਵਾਲੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਜਵਾਨਾਂ ਨੇ ਦੇਸ਼ ਤੇ ਰਾਜ ਪ੍ਰਤੀ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਕਿਸੇ ਵੀ ਔਖੇ ਸਮੇਂ ਪੂਰੇ ਨਿਡਰਤਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਕੇ ਵਿਭਾਗ ਦੀਆਂ ਸ਼ਾਨਦਾਰ ਰਿਵਾਇਤਾਂ ਨੂੰ ਖਾਇਮ ਰੱਖਿਆ ਹੈ। ਉਹਨਾਂ ਕਿਹਾ ਕਿ ਪੰਜਾਬ ਹੋਮ ਗਾਰਡਜ਼ ਦੇ ਜਵਾਨ ਲਾਅ ਐਂਡ ਆਰਡਰ ਡਿਊਟੀਆਂ ਦੇ ਨਾਲ ਐਫ.ਸੀ.ਆਈ, ਰੇਲਵੇ ਪੁਲਿਸ (ਜੀ.ਆਰ.ਪੀ.), ਸਰਕਾਰੀ ਹਸਪਤਾਲਾਂ, ਓ.ਐਨ.ਜੀ. ਪਲਾਟਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ’ਚ ਇਲੈਕਸ਼ਨ ਡਿਊਟੀਆਂ ਵੀ ਸਫਲਤਾ ਨਾਲ ਨਿਭਾਉਂਦੇ ਹਨ। ਇਸ ਤੋਂ ਇਲਾਵਾ ਜਵਾਨਾਂ ਨੇ ਸਿਵਲ ਡਿਫੈਂਸ ਨਾਲ ਨਿਸ਼ਕਾਮ ਸੇਵਾ ਵਿਚ ਵੀ ਯੋਗਦਾਨ ਪਾਇਆ ਹੈ।
ਇਸ ਮੌਕੇ ਮਨਜੀਤ ਸਿੰਘ ਪੀ/ਸੀ, ਸਟੋਰ ਸੁਪਰਡੈਂਟ ਕੰਵਲਜੀਤ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਹਰਪ੍ਰੀਤ ਸਿੰਘ, ਕੰਪਨੀ ਕਮਾਂਡਰ ਬਲਕਾਰ ਚੰਦ, ਜਗਰੂਪ ਸਿੰਘ, ਦਵਿੰਦਰ ਸਿੰਘ ਗੁਰਪ੍ਰੀਤ ਰੰਧਾਵਾ, ਬਲਵਿੰਦਰ ਸਿੰਘ ਗਾਰਦ ਇੰਚਾਰਜ ਦੇ ਨਾਲ ਨੰ.2 ਬਨ ਦਾ ਸਟਾਫ ਤੇ ਹੋਰ ਅਹੁਦੇਦਾਰ ਹਾਜ਼ਰ ਸਨ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
टिहरी गढ़वाल।।बोर्ड परीक्षा का शतप्रतिशत परिणाम प्राप्त करने हेतु विगत वर्षों के पेपरों का पैकेज बनाकर विद्यार्थियों को अभ्यास करायें - डीएम...
-
अब पंचायतों में नहीं लटकेंगे विकास कार्य पंचायत के एक महीने तक काम शुरू न करने पर बीडीओ अपने स्तर पर शुरू करवाएंगे कार्य | शिमला। व्यवस्था प...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
टिहरी गढ़वाल।।(सू०वि०)सोमवार को जिलाधिकारी मयूर दीक्षित ने जिला सभागार नई टिहरी में जनता मिलन कार्यक्रम में दर्ज शिकायतों/अनुरोध पत्रों के म...
-
सांस्कृतिक कार्यक्रम की प्रस्तुति देने वाले छात्र छात्राओं को जिलाधिकारी द्वारा सम्मानित किया गया। टिहरी।। 76वें गणतंत्र दिवस क...
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
ਅੰਮ੍ਰਿਤਸਰ,27 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
अनुसूची समाज ने लिया संकल्प पुन: पीएम बनाने को - अजीत रावत सोनभद्र। भारतीय जनता पार्टी अनुसूचित जाति मोर्चा काशी क्षेत्र के प्रदेश व केंद्र...
COMMENTS