ਪਠਾਨਕੋਟ ਪੁਲੀਸ ਨੇ ਸੰਵੇਦਨਸ਼ੀਲ ਜਗ੍ਹਾ ਤੇ ਚਲਾਇਆ ਤਲਾਸ਼ੀ ਅਭਿਆਨ ਪਠਾਨਕੋਟ :
ਬਮਿਆਲ ਸੈਕਟਰ ਦੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਐਕਟੀਵਿਟੀ ਦੇਖੇ ਜਾਣ ਤੋਂ ਬਾਅਦ ਲਗਾਤਾਰ ਸਰਹੱਦੀ ਇਲਾਕੇ ਦੇ ਵਿੱਚ ਸੈਕਿੰਡ ਲਾਈਨ ਆਫ ਡਿਫੈਂਸ ਤੇ ਪੁਲਿਸ ਵਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਖੇਤਰ ਦੇ ਵਿਚ ਪੁਲਿਸ ਵੱਲੋਂ ਪੁਲੀਸ ਨਾਕਿਆਂ ਤੇ ਚੈਕਿੰਗ ਦੇ ਨਾਲ ਨਾਲ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਬਾਰਡਰ ਏਰੀਏ ਦੇ ਸੰਵੇਦਨਸ਼ੀਲ ਜਗ੍ਹਾ ਤੇ ਸਰਚ ਆਪਰੇਸ਼ਨ ਚਲਾ ਕੇ ਜਾਂਚ ਕੀਤੀ ਗਈ ਇਸ ਦੌਰਾਨ ਪੁਲੀਸ ਦੇ ਨਾਲ ਨਾਲ ਕਮਾਂਡੋ ਟੀਮ ਨੇ ਵੀ ਸੱਰਚ ਚਲਾਈਆ ਪੁਲਿਸ ਚੌਕੀ ਬਮਿਆਲ ਦੇ ਪ੍ਰਭਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੇ ਹੇਠ ਸਰਹੱਦੀ ਖੇਤਰ ਦੇ ਵਿੱਚ ਪੁਲੀਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪੁਲਿਸ ਨਾਕਿਆਂ ਤੇ ਤਾਇਨਾਤ ਜਵਾਨਾਂ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਸਰਚ ਆਪਰੇਸ਼ਨ ਦੇ ਤਹਿਤ ਸੈਕਟਰ ਵਿਚ ਬਣੇ ਬੰਕਰ ਅਤੇ ਖੰਡਰ ਪਈਆਂ ਜਗ੍ਹਾ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਇਨ੍ਹਾਂ ਜਗ੍ਹਾ ਤੇ ਛੁਪ ਕੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ.
......................................
ਪਠਾਨਕੋਟ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੇ ਵਿਚ ਚੌਂਹਠ ਪ੍ਰਤੀਸ਼ਤ ਪੋਸਟਾਂ ਖਾਲੀ.
ਰਣਜੀਤ ਸਾਗਰ ਡੈਮ ਪਰਿਯੋਜਨਾ ਅਤੇ ਸ਼ਾਹਪੁਰਕੰਢੀ ਡੈਮ ਪਰਿਯੋਜਨਾ ਦੇ ਵਿਚ ਕਰਮਚਾਰੀਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਇੱਥੇ ਚੌਂਹਠ ਪ੍ਰਤੀਸ਼ਤ ਪੋਸਟਾਂ ਖਾਲੀ ਪਈਆਂ ਹਨ ਸਿਫਰ ਛੱਤੀ ਪ੍ਰਤੀਸ਼ਤ ਕਰਮਚਾਰੀਆਂ ਦੇ ਨਾਲ ਦੋਨਾਂ ਦਾ ਕੰਮ ਚਲਾਇਆ ਜਾ ਰਿਹਾ ਹੈ ਇਹ ਗੱਲ ਰਣਜੀਤ ਸਾਗਰ ਡੈਮ ਪਰਿਯੋਜਨਾ ਅਤੇ ਸ਼ਾਹਪੁਰ ਕੰਢੀ ਡੈਮ ਪਰਿਯੋਜਨਾ ਦੇ ਹੈੱਡਕੁਆਰਟਰ ਲਖਵਿੰਦਰ ਸਿੰਘ ਨੇ ਕਹੀ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੋਨਾਂ ਪ੍ਰਾਜੈਕਟਾਂ ਵਿਚ ਐੱਸ ਈ ਦੇ ਛੇ ਪੋਸਟ ਹਨ ਪਰ ਪੰਜ ਖਾਲੀ ਹਨ ਇਸੇ ਤਰ੍ਹਾਂ ਬਾਕੀ ਕਈ ਪੋਸਟਾਂ ਵੀ ਖਾਲੀ ਪਈਆਂ ਹੋਈਆਂ ਹਨ ਜਿਸ ਵੱਲ ਪੰਜਾਬ ਸਰਕਾਰ ਦਾ ਧਿਆਨ ਨਹੀਂ ਜਾ ਰਿਹਾ
COMMENTS